FacebookTwitterg+Mail

ਟੀ. ਵੀ. ਸੈਲੇਬ੍ਰਿਟੀ ਦਾ ਹੌਟ ਅੰਦਾਜ਼ ਦੇਖ ਮਚਲ ਉਠਿਆ ਇੰਟਰਨੈੱਟ, ਤਸਵੀਰਾਂ ਵਾਇਰਲ

archana vijaya
01 June, 2018 03:31:38 PM

ਮੁੰਬਈ (ਬਿਊਰੋ)— ਬੀਤੇ ਦਿਨੀਂ ਤੁਸੀਂ ਭਾਰਤ ਤੇ ਸ਼੍ਰੀਲੰਕਾ ਵਿਚਾਲੇ ਖੇਡੇ ਗਏ ਮੈਚ ਦੌਰਾਨ ਇਸ ਸਪੋਰਟਸ ਐਂਕਰ ਨੂੰ ਜ਼ਰੂਰ ਦੇਖਿਆ ਹੋਵੇਗਾ। ਇਸ ਸਪੋਰਟਸ ਐਂਕਰ ਦਾ ਨਾਂ ਅਰਚਨਾ ਵਿਜੈ ਹੈ।
Punjabi Bollywood Tadka
ਅਰਚਨਾ ਵਿਜੈ ਨੇ ਆਈ. ਪੀ. ਐੱਲ. ਦੇ ਨਾਲ-ਨਾਲ ਬਾਲੀਵੁੱਡ ਦੇ ਸਭ ਤੋਂ ਪ੍ਰਸਿੱਧ ਐਵਾਰਡ ਸ਼ੋਅ ਆਈਫਾ ਨੂੰ ਵੀ ਹੋਸਟ ਕਰ ਚੁੱਕੀ ਹੈ।
Punjabi Bollywood Tadka
ਦੱਸਣਯੋਗ ਹੈ ਕਿ ਅਰਚਨਾ ਸਪੋਰਟਸ ਐਂਕਰ ਹੋਣ ਦੇ ਨਾਲ-ਨਾਲ ਇਕ ਸੁਪਰ ਮਾਡਲ ਵੀ ਹੈ। ਅਰਚਨਾ ਨੇ 2004 'ਚ ਆਪਣੇ ਕਰੀਅਰ ਦੀ ਸ਼ੁਰੂਆਤ 'ਚੈਨਲ ਵੀ' ਦੇ ਸੁਪਰਮਾਡਲ ਰਿਐਲਿਟੀ ਸ਼ੋਅ 'ਗੈੱਟ ਗਾਰਜੀਅਸ' ਨਾਲ ਕੀਤੀ। ਇਸ ਸ਼ੋਅ 'ਚ ਉਸ ਨੂੰ ਜਿੱਤ ਮਿਲੀ ਸੀ। ਅਰਚਨਾ ਇਕ ਅਜਿਹੀ ਜੇਤੂ ਰਹੀ ਹੈ, ਜਿਸ ਨੇ ਇਸ ਸ਼ੋਅ ਦੇ ਅਗਲੇ ਸੀਜ਼ਨ 'ਚ ਹੋਸਟ ਦੀ ਭੂਮਿਕਾ ਨਿਭਾਈ।
Punjabi Bollywood Tadka
ਇਸ ਰਿਐਲਿਟੀ ਸ਼ੋਅ ਨੂੰ ਜਿੱਤਣ ਤੋਂ ਬਾਅਦ ਉਸ ਨੂੰ ਮਾਡਲਿੰਗ ਕਰਨ ਦਾ ਮੌਕਾ ਮਿਲਿਆ। ਉਸ ਨੇ 'ਰੋਮ ਫੈਸ਼ਨ ਵੀਕ' 'ਚ ਵੀ ਹਿੱਸਾ ਲਿਆ। ਇਸੇ ਸਿਲਸਿਲੇ 'ਚ ਉਹ ਫਿਰ ਮਿਲਾਨ, ਸਿੰਗਾਪੁਰ ਤੇ ਫਰਾਂਸ 'ਚ ਵੀ ਗਈ।
Punjabi Bollywood Tadka
ਬਾਅਦ 'ਚ ਉਸ ਨੂੰ ਕਈ ਨਾਮਵਰ ਫੈਸ਼ਨ ਡਿਜ਼ਾਈਨਰਾਂ ਨਾਲ ਕੰਮ ਕਰਨ ਦਾ ਮੌਕਾ ਮਿਲਿਆ। ਅਰਚਨਾ ਵਿਜੈ ਨੇ ਆਈ. ਸੀ. ਆਈ. ਸੀ. ਆਈ. ਬੈਂਕ, ਸੁਲਾ ਫੈਸਟ, ਸਨ ਮਾਈਕ੍ਰੋਸਿਸਟਮਜ਼, ਸਿਪਲਾ, ਐੱਲ. ਜੀ. ਤੇ ਸੈਮਸੰਗ ਮੋਬਾਇਲਜ਼ ਲਈ ਮਾਡਲਿੰਗ ਕੀਤੀ ਹੈ।
Punjabi Bollywood Tadka
ਮਾਡਲ ਅਰਚਨਾ ਵਿਜੈ ਕਈ ਹੋਰ ਫੈਸ਼ਨ ਬ੍ਰਾਂਡਸ ਲਈ ਵੀ ਮਾਡਲਿੰਗ ਕਰ ਚੁੱਕੀ ਹੈ। ਜਿਨ੍ਹਾਂ ਫੈਸ਼ਨ ਡਿਜ਼ਾਈਨਰਸ ਨਾਲ ਉਸ ਨੇ ਕੰਮ ਕੀਤਾ ਹੈ, ਉਨ੍ਹਾਂ 'ਚ ਰੋਹਿਤ ਬਲ, ਨਰਿੰਦਰ ਕੁਮਾਰ, ਸਬਿਆਸਾਚੀ ਮੁਖਰਜੀ ਤੇ ਮਨੀਸ਼ ਮਲਹੋਤਰਾ ਵਰਗੇ ਦਿੱਗਜਾਂ ਦੇ ਨਾਂ ਸ਼ਾਮਲ ਹਨ।
Punjabi Bollywood Tadka
ਉਸ ਨੇ ਇਕ ਟੀ. ਵੀ. ਹੋਸਟ ਤੇ ਮਾਡਲ ਦੇ ਤੌਰ 'ਤੇ ਕਰੀਅਰ ਦੀ ਸ਼ੁਰੂਆਤ ਕੀਤੀ। ਅਰਚਨਾ ਦਾ ਜਨਮ ਕੋਲਕਾਤਾ 'ਚ 17 ਨਵੰਬਰ, 1982 ਨੂੰ ਹੋਇਆ ਸੀ। ਉਹ ਰਾਜਸਥਾਨੀ ਪਰਿਵਾਰ ਨਾਲ ਸਬੰਧ ਰੱਖਦੀ ਹੈ। ਅਰਚਨਾ ਨੇ ਸ਼ੁਰੂਆਤੀ ਪੜ੍ਹਾਈ ਭਵਾਨੀਪੁਰ ਤੋਂ ਕੀਤੀ, ਫਿਰ ਬਾਅਦ 'ਚ ਕਾਲਜ ਲਈ ਉਹ ਕੋਲਕਾਤਾ ਆ ਗਈ। ਉਹ 'ਖਤਰੋਂ ਕੇ ਖਿਲਾੜੀ' ਦੇ ਸੀਜ਼ਨ 6 'ਚ ਬਤੌਰ ਮੁਕਾਬਲੇਬਾਜ਼ ਦੇ ਰੂਪ 'ਚ ਸ਼ੋਅ ਦਾ ਹਿੱਸਾ ਰਹੀ।


Tags: Archana Vijaya IPL Host Model Iifa

Edited By

Rahul Singh

Rahul Singh is News Editor at Jagbani.