FacebookTwitterg+Mail

'ਇੰਡੀਆਜ਼ ਮੋਸਟ ਵਾਂਟੇਡ' ਬਣੇਗਾ ਅਰਜੁਨ ਕਪੂਰ

arjun kapoor
13 May, 2018 09:36:50 AM

ਮੁੰਬਈ(ਬਿਊਰੋ)— ਬਾਲੀਵੁੱਡ ਦਾ ਮਸ਼ਹੂਰ ਅਦਾਕਾਰ ਅਰਜੁਨ ਕਪੂਰ ਫਿਲਮੀ ਪਰਦੇ 'ਤੇ 'ਇੰਡੀਆਜ਼ ਮੋਸਟ ਵਾਂਟੇਡ' ਦਾ ਕਿਰਦਾਰ ਨਿਭਾਉਂਦਾ ਨਜ਼ਰ ਆਏਗਾ। ਰਾਜਕੁਮਾਰ ਗੁਪਤਾ ਫਿਲਮ 'ਇੰਡੀਆਜ਼ ਮੋਸਟ ਵਾਂਟੇਡ' ਬਣਾਉਣ ਦੀ ਤਿਆਰੀ ਕਰ ਰਿਹਾ ਹੈ। ਇਹ ਫਿਲਮ ਇਕ ਪ੍ਰੇਰਿਤ ਸਟੋਰੀ ਹੋਵੇਗੀ ਅਤੇ ਅਰਜੁਨ ਕਪੂਰ ਇਸ ਵਿਚ ਲੀਡ ਰੋਲ ਪਲੇਅ ਕਰੇਗਾ। ਫਿਲਮ ਦੀ ਸ਼ੂਟਿੰਗ ਇਸੇ ਸਾਲ ਅਗਸਤ 'ਚ ਸ਼ੁਰੂ ਹੋ ਜਾਵੇਗੀ ਅਤੇ ਇਸ ਨੂੰ ਅਗਲੇ ਸਾਲ 24 ਮਈ ਨੂੰ ਰਿਲੀਜ਼ ਕਰਨ ਦੀ ਤਿਆਰੀ ਹੈ।

Punjabi Bollywood Tadka
ਅਰਜੁਨ ਕਪੂਰ ਨੇ ਆਪਣੇ ਟਵਿਟਰ ਅਕਾਊਂਟ 'ਤੇ ਇਕ ਪੋਸਟਰ ਸਾਂਝਾ ਕੀਤਾ ਹੈ। ਅਰਜੁਨ ਨੇ ਟਵੀਟ ਕਰ ਕੇ ਕਿਹਾ ਕਿ ਇਕ ਅਣਕਹੀ ਕਹਾਣੀ ਦਾ ਹਿੱਸਾ ਬਣਨ ਨੂੰ ਲੈ ਕੇ ਸਨਮਾਨਿਤ ਮਹਿਸੂਸ ਕਰ ਰਿਹਾ ਹਾਂ, ਜੋ ਭਾਰਤ ਨੂੰ ਪ੍ਰੇਰਿਤ ਕਰੇਗੀ।

 


Tags: Arjun KapoorIshaqzaadeAurangzebGundayHalf GirlfriendIndias Most Wantedਅਰਜੁਨ ਕਪੂਰ

Edited By

Sunita

Sunita is News Editor at Jagbani.