FacebookTwitterg+Mail

ਅਰਸ਼ੀ ਖਾਨ ਨੇ ਕਬੂਲਿਆ, 'ਅਫਰੀਦੀ ਨੂੰ ਲੈ ਕੇ ਕੀਤੇ ਗਏ ਟਵੀਟ ਮੇਰੀ ਗਲਤੀ'

arshi khan
31 May, 2018 05:18:45 PM

ਮੁੰਬਈ (ਬਿਊਰੋ)— ਕਲਰਸ ਟੀ. ਵੀ. ਦੇ ਵਿਵਾਦਿਤ ਸ਼ੋਅ 'ਬਿੱਗ ਬੌਸ 11' ਦੀ ਮੁਕਾਬਲੇਬਾਜ਼ ਅਰਸ਼ੀ ਖਾਨ ਇਨ੍ਹੀਂ ਦਿਨੀਂ ਸਿਖਰਾਂ 'ਤੇ ਹੈ। 'ਬਿੱਗ ਬੌਸ' 'ਚ ਨਜ਼ਰ ਆਉਣ ਤੋਂ ਬਾਅਦ ਅਜਿਹਾ ਲੱਗ ਰਿਹਾ ਹੈ ਕਿ ਉਸ ਦੀ ਲਾਟਰੀ ਲੱਗ ਗਈ ਹੈ। ਇੰਨਾ ਹੀ ਨਹੀਂ, ਅਰਸ਼ੀ 'ਬਾਹੂਬਲੀ' ਦੇ ਸਟਾਰ ਪ੍ਰਭਾਸ ਨਾਲ ਸਿਲਵਰ ਸਕ੍ਰੀਨ ਵੀ ਸ਼ੇਅਰ ਕਰਨ ਵਾਲੀ ਹੈ। ਅਰਸ਼ੀ ਨੇ ਹਾਲ ਹੀ 'ਚ ਰਾਜੀਵ ਖੰਡੇਲਵਾਲ ਦੇ ਚੈਟ ਸ਼ੋਅ 'ਜਜ਼ਬਾਤ- ਸੰਗੀਨ ਸੇ ਨਮਕੀਨ ਤਕ' 'ਚ ਨਜ਼ਰ ਆਉਣ ਵਾਲੀ ਹੈ।
ਬੀਤੇ ਦਿਨੀਂ ਅਰਸ਼ੀ ਖਾਨ ਨੇ ਸਾਬਕਾ ਪਾਕਿਸਤਾਨੀ ਕ੍ਰਿਕਟਰ ਸ਼ਾਹਿਦ ਅਫਰੀਦੀ ਬਾਰੇ ਟਵੀਟ ਕਰਕੇ ਖੂਬ ਸੁਰਖੀਆਂ ਬਣਾਈਆਂ ਸਨ। ਇਨ੍ਹਾਂ ਟਵੀਟਸ 'ਚ ਅਰਸ਼ੀ ਨੇ ਅਫਰੀਦੀ ਨਾਲ ਰਿਲੇਸ਼ਨਸ਼ਿਪ ਹੋਣ ਦਾ ਦਾਅਵਾ ਕੀਤਾ ਸੀ। ਅਰਸ਼ੀ ਨੇ ਬੀਤੇ ਦਿਨੀਂ ਇਹ ਟਵੀਟ ਕੀਤਾ ਸੀ, 'ਮੇਰੇ ਨਾਲ ਅਫਰੀਦੀ ਦੇ ਸਰੀਰਕ ਸਬੰਧ ਰਹੇ ਹਨ। ਕੀ ਮੈਨੂੰ ਭਾਰਤੀ ਮੀਡੀਆ ਕੋਲੋਂ ਇਜਾਜ਼ਤ ਲੈਣੀ ਹੋਵੇਗੀ ਕਿ ਮੈਂ ਕਿਸ ਦੇ ਨਾਲ ਸੌਣਾ ਹੈ? ਇਹ ਮੇਰੀ ਨਿੱਜੀ ਜ਼ਿੰਦਗੀ ਹੈ, ਮੇਰੇ ਲਈ ਇਹ ਪਿਆਰ ਹੈ।'
Punjabi Bollywood Tadka
ਰਾਜੀਵ ਨਾਲ ਗੱਲਬਾਤ ਦੌਰਾਨ ਅਰਸ਼ੀ ਨੇ ਕਿਹਾ, 'ਸ਼ਾਹਿਦ ਅਫਰੀਦੀ ਨਾਲ ਤਾਂ ਮੇਰਾ ਬਹੁਤ ਮਸਲਾ ਹੈ। ਸ਼ਾਹਿਦ ਅਫਰੀਦੀ ਤਾਂ ਮੇਰੇ ਮਹਿਬੂਬ ਰਹੇ ਹਨ ਪਰ ਸਾਡਾ ਰਿਸ਼ਤਾ ਬਹੁਤ ਚੰਗਾ ਹੈ। ਮੈਂ ਉਨ੍ਹਾਂ ਦੀ ਬਹੁਤ ਇੱਜ਼ਤ ਕਰਦੀ ਹਾਂ। ਉਹ ਬਹੁਤ ਚੰਗੇ ਇਨਸਾਨ ਹਨ।'
ਹਾਲਾਂਕਿ 'ਜਜ਼ਬਾਤ' ਦੇ ਸੈੱਟ 'ਤੇ ਅਰਸ਼ੀ ਨੇ ਇਸ ਗੱਲ ਦਾ ਖੁਲਾਸਾ ਕੀਤਾ ਕਿ ਉਸ ਵਲੋਂ ਕੀਤੇ ਗਏ ਇਹ ਟਵੀਟ ਗਲਤੀ ਨਾਲ ਕੀਤੇ ਗਏ ਸਨ। ਅਰਸ਼ੀ ਨੇ ਕਿਹਾ, 'ਮੈਂ ਅਫਰੀਦੀ ਦਾ ਬਹੁਤ ਸਨਮਾਨ ਕਰਦੀ ਹਾਂ। ਉਸ ਨੇ ਮੇਰੇ ਲਈ ਬਹੁਤ ਕੁਝ ਕੀਤਾ ਹੈ। ਇਹ ਟਵੀਟ ਇਕ ਗਲਤੀ ਸੀ ਤੇ ਮੈਨੂੰ ਅਜਿਹੇ ਸੰਵੇਦਨਸ਼ੀਲ ਮੁੱਦਿਆਂ 'ਤੇ ਸ਼ਰੇਆਮ ਗੱਲ ਨਹੀਂ ਕਰਨੀ ਚਾਹੀਦੀ। ਅਫਰੀਦੀ ਸਾਹਿਬ ਦੇ ਬਹੁਤ ਅਹਿਸਾਨ ਹਨ ਮੇਰੇ 'ਤੇ।'


Tags: Arshi Khan Shahid Afridi Rajiv Khandelwal TV Show Rakhi Sawant

Edited By

Rahul Singh

Rahul Singh is News Editor at Jagbani.