ਨਵੀਂ ਦਿੱਲੀ(ਬਿਊਰੋ)— ਬਾਲੀਵੁੱਡ ਦੇ ਸੁਪਰਸਟਾਰ ਸਲਮਾਨ ਖਾਨ ਦੀ ਫਿਲਮ 'ਰੇਸ 3' ਦਾ ਟਰੇਲਰ ਮੰਗਲਵਾਰ ਸ਼ਾਮ 5.15 'ਤੇ ਰਿਲੀਜ਼ ਕੀਤਾ ਗਿਆ। 150 ਕਰੋੜ ਦੇ ਬਜ਼ਟ ਨਾਲ ਬਣ ਰਹੀ ਫਿਲਮ ਇਸ ਫਿਲਮ 'ਚ ਸਲਮਾਨ ਖਾਨ ਮੁੱਖ ਭੂਮਿਕਾ 'ਚ ਹੈ। ਅਨਿਲ ਕਪੂਰ, ਬੌਬੀ ਦਿਓਲ, ਜੈਕਲੀਨ ਫਰਨਾਂਡੀਜ਼, ਡੇਜ਼ੀ ਸ਼ਾਹ, ਸਾਕਿਬ ਸਲੀਮ ਤੇ ਫ੍ਰੇਡੀ ਦਾਰੂਵਾਲਾ ਵੀ ਮੁੱਖ ਭੂਮਿਕਾ 'ਚ ਹਨ। ਟਰੇਲਰ ਰਿਲੀਜ਼ ਇਵੈਂਟ ਦੌਰਾਨ ਮੀਡੀਆ ਨਾਲ ਗੱਲਬਾਤ 'ਚ ਸਲਮਾਨ ਤੋਂ ਪੁੱਛਿਆ ਗਿਆ ਕੀ ਜੇਲ ਜਾਣ ਦੌਰਾਨ ਤੁਸੀਂ ਆਪਣੇ 'ਤੇ ਲੱਗੇ ਕਰੋੜਾਂ ਰੁਪਇਆਂ ਨੂੰ ਲੈ ਕੇ ਚਿੰਤਿਤ ਸੀ? ਇਸ ਦੇ ਜਵਾਬ 'ਚ ਦਬੰਗ ਖਾਨ ਨੇ ਕਿਹਾ, ''ਤੁਹਾਨੂੰ ਕੀ ਲੱਗਾ ਸੀ ਕਿ ਮੈਂ ਹਮੇਸ਼ਾ ਲਈ ਅੰਦਰ ਜਾਣ ਵਾਲਾ ਹਾਂ? ਸਵਾਲ ਪੁੱਛਣ ਵਾਲੇ ਪੱਤਰਕਾਰ ਨੇ ਜਦੋਂ ਇਸ ਦਾ ਜਵਾਬ 'ਨਾਂਹ' 'ਚ ਦਿੱਤਾ ਤਾਂ ਸਲਮਾਨ ਨੇ ਕਿਹਾ 'ਧੰਨਵਾਧ' ਕਿਉਂਕਿ ਮੈਂ ਬਹੁਤ ਚਿੰਚਿਤ ਸੀ।'' ਪਤਾ ਹੋਵੇ ਕਿ ਸੁਪਰਸਟਾਰ ਸਲਮਾਨ ਖਾਨ ਨੂੰ ਜੋਧਪੁਰ ਕੋਰਟ ਨੇ ਕਾਲਾ ਹਿਰਨ ਸ਼ਿਕਾਰ ਮਾਮਲੇ 'ਚ 5 ਸਾਲ ਦੀ ਸਜ਼ਾ ਸੁਣਾਈ ਸੀ। 19 ਸਾਲ ਪੁਰਾਣੇ ਇਸ ਮਾਮਲੇ 'ਚ ਸਲਮਾਨ ਨੂੰ ਜੇਲ ਜਾਣਾ ਪਿਆ ਸੀ। ਹਾਲਾਂਕਿ 2 ਦਿਨਾਂ 'ਚ ਹੀ ਸਲਮਾਨ ਦੀ ਜ਼ਮਾਨਤ ਹੋ ਗਈ ਸੀ।
ਇਸ ਤੋਂ ਇਲਾਵਾ ਐਕਟਰ ਸੈਫ ਅਲੀ ਖਾਨ, ਤੱਬੂ, ਸੋਨਾਲੀ ਬੇਂਦਰੇ ਤੇ ਨੀਲਮ ਨੂੰ ਇਸ ਮਾਮਲੇ 'ਚ ਦੋਸ਼ੀ ਬਣਾਇਆ ਗਿਆ ਸੀ ਪਰ ਉਨ੍ਹਾਂ ਨੂੰ ਕੋਰਟ ਨੇ ਬਰੀ ਕਰ ਦਿੱਤਾ। ਇਸ ਮਾਮਲੇ 'ਚ ਅਗਲੀ ਸੁਣਵਾਈ ਜੁਲਾਈ 'ਚ ਹੋਵੇਗੀ। ਸਲਮਾਨ ਖਾਨ 'ਤੇ ਦੋਸ਼ ਹੈ ਕਿ ਉਨ੍ਹਾਂ ਨੇ 1998 'ਚ ਰਾਜਸਥਾਨ 'ਚ ਸ਼ੂਟਿੰਗ ਦੌਰਾਨ ਦੋ ਕਾਲੇ ਹਿਰਨਾਂ ਨੂੰ ਮਾਰ ਦਿੱਤਾ ਸੀ। ਸਲਮਾਨ ਖਾਨ 'ਤੇ ਕੇਸ ਕੀਤਾ ਗਿਆ ਤੇ ਉਹ ਅੱਜ ਤੱਕ ਇਸ ਮਾਮਲੇ 'ਚ ਕੋਰਟ ਦੇ ਚੱਕਰ ਕੱਢ ਰਹੇ ਹਨ।