FacebookTwitterg+Mail

ਪੰਜਾਬੀ ਗਾਇਕ ਬੀ. ਐੱਮ. ਖਾਨ ਦਾ ਨਵਾਂ ਗੀਤ 'ਦਿਲ ਦਾ ਨੀ ਮਾੜਾ' ਰਿਲੀਜ਼

bm khan new song dil da ni madda
05 May, 2018 03:36:25 PM

ਜਲੰਧਰ(ਬਿਊਰੋ)— ਸਾਫ-ਸੁਥਰੀ ਤੇ ਸੁਚੱਜੀ ਗਾਇਕੀ ਦਾ ਹੌਕਾ ਦੇਣ ਵਾਲੇ ਪੰਜਾਬੀ ਗਾਇਕ ਬੀ. ਐੱਮ. ਖਾਨ ਦਾ ਨਵਾਂ ਗੀਤ 'ਦਿਲ ਦਾ ਨੀ ਮਾੜਾ' ਹਾਲ ਹੀ 'ਚ ਯੂਟਿਊਬ 'ਤੇ ਰਿਲੀਜ਼ ਹੋਇਆ ਹੈ। ਇਸ ਗੀਤ ਦੇ ਬੋਲ ਦੀਪ ਗਹਿਰੀ ਮੰਡੀ ਨੇ ਲਿਖੇ ਹਨ ਤੇ ਸੰਗੀਤ ਜਤਿੰਦਰ ਜੀਤੂ ਵਲੋਂ ਦਿੱਤਾ ਗਿਆ ਹੈ। ਗੀਤ ਦੀ ਵੀਡੀਓ ਨੂੰ ਅਤੁਲ ਰਾਮਪਾਲ ਨੇ ਬੜੇ ਹੀ ਸੋਹਣੇ ਢੰਗ ਨਾਲ ਫਿਲਮਾਇਆ ਹੈ, ਜਿਸ ਨੂੰ ਜੱਸ ਰਿਕਾਰਡ ਦੇ ਬੈਨਰ ਹੇਠ ਰਿਲੀਜ਼ ਕੀਤਾ ਗਿਆ ਹੈ। ਬੀ. ਐੱਮ. ਖਾਨ ਨੇ ਆਪਣੇ ਇਸ ਗੀਤ 'ਚ ਪ੍ਰੇਮਿਕਾ ਵਲੋਂ ਪ੍ਰੇਮੀ ਦੀ ਕੀਤੀ ਜਾ ਰਹੀ ਤਾਰੀਫ ਨੂੰ ਦਿਖਾਇਆ ਹੈ। ਇਸ ਗੀਤ 'ਚ ਪ੍ਰੇਮੀ-ਪ੍ਰੇਮਿਕਾ ਦਾ ਨੱਖਰਾ ਤੇ ਪਿਆਰ ਦੇਖਣ ਨੂੰ ਮਿਲ ਰਿਹਾ ਹੈ। 3 ਮਿੰਟ 24 ਸੈਕਿੰਡ ਦੇ ਇਸ ਗੀਤ ਨੂੰ ਬੀ. ਐੱਮ. ਖਾਨ ਨੇ ਕਾਫੀ ਸੁਚੱਜੇ ਢੰਗ ਨਾਲ ਪੇਸ਼ ਕੀਤਾ ਹੈ। 


ਦੱਸਣਯੋਗ ਹੈ ਕਿ ਬੀ. ਐੱਮ. ਖਾਨ ਦਾ ਗੀਤ 'ਦਿਲ ਦਾ ਨੀ ਮਾੜਾ' ਲੋਕਾਂ ਵਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ।  'ਦਿਲ ਦਾ ਨੀ ਮਾੜਾ' ਗੀਤ ਨੂੰ ਹੁਣ ਤੱਕ ਤਕਰੀਬਨ 4 ਲੱਖ ਤੋਂ ਜ਼ਿਆਦਾ ਲੋਕਾਂ ਵਲੋਂ ਦੇਖਿਆ ਜਾ ਚੁੱਕਾ ਹੈ ਅਤੇ ਇਸ ਨੂੰ ਕਈ ਲੋਕਾਂ ਵਲੋਂ ਸ਼ੇਅਰ ਕੀਤਾ ਜਾ ਰਿਹਾ ਹੈ।


Tags: Dil Da Ni MaddaBM KhanJatinder JeetuDeep Gehri MandiPunjabi Singer

Edited By

Sunita

Sunita is News Editor at Jagbani.