FacebookTwitterg+Mail

ਐਵਾਰਡਜ਼ ਸ਼ੋਅ 'ਚ ਸ਼ਿਲਪਾ ਤੇ ਰੇਖਾ ਨੇ ਸਾੜ੍ਹੀ 'ਚ ਦਿਖਾਈ ਹੌਟ ਲੁੱਕ, ਨਜ਼ਰ ਆਏ ਇਹ ਸਿਤਾਰੇ

bollywood celebrities grace the red carpet at asia spa awards 2018
25 April, 2018 03:39:21 PM

ਮੁੰਬਈ(ਬਿਊਰੋ)— ਹਾਲ ਹੀ 'ਚ ਏਸ਼ੀਆ ਸਪਾ ਐਵਾਰਡਜ਼ 2018 ਦਾ ਆਯੋਜਨ 'St. Regis' 'ਚ ਕੀਤਾ ਗਿਆ। ਇਸ ਐਵਾਰਡਜ਼ ਫੰਕਸ਼ਨ 'ਚ ਰੈੱਡ ਕਾਰਪੇਟ 'ਤੇ ਕਈ ਬਾਲੀਵੁੱਡ ਸਿਤਾਰੇ ਸਟਾਈਲਿਸ਼ ਤੇ ਬੋਲਡ ਲੁੱਕ 'ਚ ਦਿਖੇ। ਰੈੱਡ ਕਾਰਪੇਟ 'ਤੇ ਸ਼ਿਲਪਾ ਸ਼ੈੱਟੀ ਕਾਫੀ ਸ਼ਾਨਦਾਰ ਲੁੱਕ 'ਚ ਨਜ਼ਰ ਆਈ।
Punjabi Bollywood Tadka
ਉਨ੍ਹਾਂ ਨੇ ਕਰੀਮ ਰੰਗ ਦੀ ਫੁੱਲਦਾਰ ਸਾੜ੍ਹੀ ਤੇ ਡਿਜ਼ਾਈਨਰ ਬਲਾਊਜ਼ ਪਾਇਆ ਹੋਇਆ ਸੀ। ਉਸ ਨੇ ਇਸ ਖਾਸ ਮੌਕੇ 'ਤੇ ਫੋਟੋਗ੍ਰਾਫਰਜ਼ ਨੂੰ ਵੀ ਖੂਬ ਪੋਜ਼ ਦਿੱਤੇ।
Punjabi Bollywood Tadka
ਉਨ੍ਹਾਂ ਨੇ ਆਪਣੀਆਂ ਕੁਝ ਤਸਵੀਰਾਂ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਵੀ ਸ਼ੇਅਰ ਕੀਤੀਆਂ ਹਨ।
Punjabi Bollywood Tadka
ਇਕ ਤਸਵੀਰ ਦੇ ਕੈਪਸ਼ਨ 'ਚ ਉਨ੍ਹਾਂ ਨੇ ਲਿਖਿਆ, ''All dressed up for yet another award tonight (told you it’s pouring awards????????) Where : #theasiaspaawards #sarinotsorry #glam #summery #floral #comfy #wellnessachiever #Rainingawards।'' 
Punjabi Bollywood Tadka
ਸ਼ਿਲਪਾ ਤੋਂ ਇਲਾਵਾ ਐਵਾਰਡਜ਼ ਫੰਕਸ਼ਨ 'ਚ ਰੇਖਾ ਵੀ ਨਜ਼ਰ ਆਈ ਸੀ। ਇਸ ਦੌਰਾਨ ਉਨ੍ਹਾਂ ਨੇ ਗੋਲਡਨ ਰੰਗ ਦੀ ਸਾੜ੍ਹੀ ਪਾਈ ਸੀ, ਜਿਸ 'ਚ ਉਹ ਕਾਫੀ ਖੂਬਸੂਰਤ ਲੱਗ ਰਹੀ ਸੀ।
Punjabi Bollywood Tadka
ਇਸ ਤੋਂ ਇਲਾਵਾ ਰਵੀਨਾ ਟੰਡਨ, ਡਾਇਨਾ ਪੇਂਟੀ, ਰਿਚਾ ਚੱਢਾ, ਭੂਮੀ ਪੇਂਡਨੇਕਰ, ਦਿਵਿਆ ਖੋਸਲਾ ਕੁਮਾਰ, ਰਾਜ ਕੁਮਾਰ ਰਾਵ, ਰਾਹੁਲ ਦੇਵ ਸਮੇਤ ਹੋਰ ਹਸਤੀਆਂ ਦਿਖੀਆਂ।

Punjabi Bollywood Tadka

Punjabi Bollywood Tadka


Tags: Shilpa Shetty sariArpita MehtaRekhaAsia Spa Awards 2018Red CarpetBollywood Celebrities

Edited By

Sunita

Sunita is News Editor at Jagbani.