FacebookTwitterg+Mail

ਹਨੀਮੂਨ ਲਈ ਦੁਬਈ ਰਵਾਨਾ ਹੋਏ ਹਿਮੇਸ਼-ਸੋਨਾਲੀ, ਇਹ ਸਿਤਾਰੇ ਵੀ ਹੋਏ ਕੈਮਰੇ 'ਚ ਕੈਦ

bollywood celebs
14 May, 2018 02:26:12 PM

ਮੁੰਬਈ (ਬਿਊਰੋ)— ਪ੍ਰਸਿੱਧ ਮਿਊਜ਼ਿਕ ਡਾਇਰੈਕਟਰ ਤੇ ਸਿੰਗਰ ਹਿਮੇਸ਼ ਰੇਸ਼ਮੀਆ ਨੇ 11 ਮਈ ਨੂੰ ਗਰਲਫਰੈਂਡ ਸੋਨੀਆ ਕਪੂਰ ਨਾਲ ਦੂਜਾ ਵਿਆਹ ਕਰਵਾਇਆ। ਵਿਆਹ ਤੋਂ ਬਾਅਦ ਹਿਮੇਸ਼ ਤੇ ਸੋਨੀਆ ਐਤਵਾਰ ਨੂੰ ਪਹਿਲੀ ਵਾਰ ਏਅਰਪੋਰਟ 'ਤੇ ਨਜ਼ਰ ਆਏ।
Punjabi Bollywood Tadka
ਦੋਵੇਂ ਇਥੋਂ ਹਨੀਮੂਨ ਲਈ ਦੁਬਈ ਰਵਾਨਾ ਹੋਏ ਹਨ। ਦੱਸਣਯੋਗ ਹੈ ਕਿ 22 ਸਾਲ ਦੇ ਲੰਮੇ ਵਿਆਹੁਤਾ ਜੀਵਨ ਤੋਂ ਬਾਅਦ ਹਿਮੇਸ਼ ਆਪਣੀ ਪਹਿਲੀ ਪਤਨੀ ਕੋਮਲ ਤੋਂ ਪਿਛਲੇ ਸਾਲ ਅਲੱਗ ਹੋ ਗਏ ਸਨ।
Punjabi Bollywood Tadka
ਹਿਮੇਸ਼ ਤੇ ਸੋਨੀਆ ਕਪੂਰ ਤੋਂ ਇਲਾਵਾ ਕੰਗਨਾ ਰਣੌਤ ਤੇ ਦੀਪਿਕਾ ਪਾਦੁਕੋਣ ਵੀ ਏਅਰਪੋਰਟ 'ਤੇ ਨਜ਼ਰ ਆਈਆਂ। ਕੰਗਨਾ ਤੇ ਦੀਪਿਕਾ ਕਾਨਸ ਫਿਲਮ ਫੈਸਟੀਵਲ 'ਚ ਸ਼ਿਰਕਤ ਕਰਨ ਤੋਂ ਬਾਅਦ ਭਾਰਤ ਪਰਤੀਆਂ ਹਨ।
Punjabi Bollywood Tadka
ਇਸ ਦੌਰਾਨ ਸੰਜੇ ਦੱਤ ਦੀ ਪਤਨੀ ਮਾਨਿਅਤਾ ਦੋਵਾਂ ਬੱਚਿਆਂ ਸ਼ਾਹਰਾਨ ਤੇ ਇਕਰਾ ਨਾਲ ਬਾਂਦਰਾ ਸਥਿਤ ਕਾਰਨਰ ਹਾਊਸ ਦੇ ਬਾਹਰ ਨਜ਼ਰ ਆਈ।
Punjabi Bollywood Tadka
ਹਾਲਾਂਕਿ ਇਸ ਦੌਰਾਨ ਸੰਜੇ ਦੱਤ ਨਹੀਂ ਦਿਖੇ। ਤਾਪਸੀ ਪਨੂੰ ਤੇ ਰਕੁਲਪ੍ਰੀਤ ਸਿੰਘ ਜੁਹੂ ਸਥਿਤ ਕੋਪਾ ਰੈਸਟੋਰੈਂਟ ਦੇ ਬਾਹਰ ਕੈਮਰੇ 'ਚ ਕੈਦ ਕੀਤੇ ਗਏ।
Punjabi Bollywood Tadka
ਉਥੇ ਰਣਬੀਰ ਕਪੂਰ ਮਾਂ ਨੀਤੂ ਕਪੂਰ ਨਾਲ ਇਕ ਰੈਸਟੋਰੈਂਟ ਦੇ ਬਾਹਰ ਦੇਖੇ ਗਏ। ਸੋਨਾਲੀ ਬੇਂਦਰੇ ਪਤੀ ਗੋਲਡੀ ਬਹਿਲ ਨਾਲ ਹੱਕਾਸਨ ਰੈਸਟੋਰੈਂਟ ਦੇ ਬਾਹਰ ਨਜ਼ਰ ਆਈ।​​​​​​​​​​​​​​​​​​​​​
Punjabi Bollywood TadkaPunjabi Bollywood TadkaPunjabi Bollywood TadkaPunjabi Bollywood TadkaPunjabi Bollywood TadkaPunjabi Bollywood TadkaPunjabi Bollywood Tadka


Tags: Himesh Reshammiya Sonia Kapoor Honeymoon Airport Deepika Padukone

Edited By

Rahul Singh

Rahul Singh is News Editor at Jagbani.