FacebookTwitterg+Mail

1 ਜੂਨ ਨੂੰ ਸਿਨੇਮਾਘਰਾਂ 'ਚ ਨਵਾਂ ਇਤਿਹਾਸ ਸਿਰਜੇਗੀ 'ਕੈਰੀ ਆਨ ਜੱਟਾ 2'

carry on jatta 2
11 May, 2018 09:01:49 AM

ਜਲੰਧਰ(ਬਿਊਰੋ)— 6 ਸਾਲ ਪਹਿਲਾਂ 'ਕੈਰੀ ਆਨ ਜੱਟਾ' ਫ਼ਿਲਮ ਨੇ ਪੰਜਾਬੀ ਸਿਨੇਮਾ 'ਚ ਨਵਾਂ ਰਿਕਾਰਡ ਸਥਾਪਤ ਕੀਤਾ ਸੀ। ਫ਼ਿਲਮ ਵਿਚਲੀ ਕਾਮੇਡੀ ਨੇ ਦਰਸ਼ਕਾਂ ਨੂੰ ਲੋਟ-ਪੋਟ ਕਰ ਦਿੱਤਾ ਸੀ। ਹੁਣ ਕਈ ਵਰ੍ਹਿਆਂ ਬਾਅਦ ਚੰਗੀ ਕਹਾਣੀ ਦੇ ਨਾਲ-ਨਾਲ ਪੁਰਾਣੇ ਸਾਰੇ ਕਲਾਕਾਰ ਲੈ ਕੇ ਬਣਾਈ ਗਈ ਫ਼ਿਲਮ 'ਕੈਰੀ ਆਨ ਜੱਟਾ 2' ਸਫਲਤਾ ਦਾ ਮੀਲ ਪੱਥਰ ਗੱਡੇਗੀ।' ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ 'ਕੈਰੀ ਆਨ ਜੱਟਾ 2' ਦੇ ਨਾਇਕ ਗਿੱਪੀ ਗਰੇਵਾਲ ਨੇ ਕੀਤਾ। 
ਉਨ੍ਹਾਂ ਕਿਹਾ ਕਿ ਟਰੇਲਰ ਦੇਖ ਕੇ ਹੱਸ-ਹੱਸ ਲੋਟ ਪੋਟ ਹੋਏ ਦਰਸ਼ਕ ਜਦੋਂ ਪੂਰੀ ਫ਼ਿਲਮ ਦੇਖਣਗੇ ਤਾਂ ਉਨ੍ਹਾਂ ਦਾ ਕੀ ਹਾਲ ਹੋਵੇਗਾ, ਬਸ ਪੁੱਛੋ ਕੁੱਝ ਨਾ। ਗਿੱਪੀ ਗਰੇਵਾਲ ਨੇ ਕਿਹਾ ਕਿ ਇਸ ਫ਼ਿਲਮ ਨੂੰ 'ਵਾÂ੍ਹੀਟ ਹਿੱਲ ਸਟੂਡੀਓ' ਵੱਲੋਂ ਬਣਾਇਆ ਗਿਆ ਹੈ। ਕਮਾਲ ਦੀ ਗੱਲ ਇਹ ਹੈ ਕਿ ਜਸਵਿੰਦਰ ਭੱਲਾ, ਗੁਰਪ੍ਰੀਤ ਘੁੱਗੀ, ਬੀਨੂੰ ਢਿੱਲੋਂ, ਬੀ. ਐੱਨ. ਸ਼ਰਮਾ, ਕਰਮਜੀਤ ਅਨਮੋਲ, ਉਪਾਸਨਾ ਸਿੰਘ ਵਰਗੇ ਸਾਰੇ ਪੁਰਾਣੇ ਕਲਾਕਾਰ ਇਸ ਫ਼ਿਲਮ 'ਚ ਮੌਜੂਦ ਹਨ। ਇਹ ਫ਼ਿਲਮ 'ਕੈਰੀ ਆਨ ਜੱਟਾ' ਤੋਂ ਵੀ ਦੋ ਕਦਮ ਅੱਗੇ ਸਾਬਤ ਹੋਵਗੀ, ਇਸ ਗੱਲ ਦੀ ਉਨ੍ਹਾਂ ਨੂੰ ਪੂਰੀ ਗਾਰੰਟੀ ਹੈ।
ਉਨ੍ਹਾਂ ਕਿਹਾ ਕਿ ਫ਼ਿਲਮ 'ਚ ਨਾਇਕਾ ਦੇ ਤੌਰ 'ਤੇ ਸੋਨਮ ਬਾਜਵਾ ਨੇ ਕਮਾਲ ਦਿਖਾਇਆ ਹੈ। ਫ਼ਿਲਮ ਦੇ ਨਿਰਮਾਤਾ ਗੁਣਬੀਰ ਸਿੰਘ ਸਿੱਧੂ, ਮਨਮੋੜ ਸਿੰਘ ਸਿੱਧੂ, ਅਤੁਲ ਭੱਲਾ ਤੇ ਅਮਿਤ ਭੱਲਾ ਹਨ। ਫ਼ਿਲਮ ਦਾ ਨਿਰਦੇਸ਼ਨ ਸਮੀਪ ਕੰਗ ਨੇ ਕੀਤਾ ਹੈ।
ਫ਼ਿਲਮ ਦੇ ਪ੍ਰਚਾਰ ਤੋਂ ਖੁਸ਼ ਮਨਮੋੜ ਸਿੰਘ ਸਿੱਧੂ ਤੇ ਗੁਣਬੀਰ ਸਿੰਘ ਸਿੱਧੂ ਨੇ ਕਿਹਾ ਕਿ ਉਨ੍ਹਾਂ ਨੂੰ ਬੇਹੱਦ ਖੁਸ਼ੀ ਹੈ ਕਿ ਅੱਜ ਤੱਕ 'ਵਾਈਟ ਹਿੱਲ ਸਟੂਡੀਓ' ਦੀਆਂ ਆਈਆਂ ਸਾਰੀਆਂ ਫ਼ਿਲਮਾਂ ਨੂੰ ਦਰਸ਼ਕਾਂ ਨੇ ਬੇਹੱਦ ਮਾਣ ਦਿੱਤਾ ਹੈ। ਜਿਸ ਤਰ੍ਹਾਂ 'ਕੈਰੀ ਆਨ ਜੱਟਾ 2' ਦੇ ਟਰੇਲਰ ਨੂੰ ਪਿਆਰ ਮਿਲਿਆ ਅਤੇ ਸੋਸ਼ਲ ਮੀਡੀਆ 'ਤੇ ਕੁੱਝ ਘੰਟਿਆਂ 'ਚ ਹੀ ਇਹ ਵਾਇਰਲ ਹੋ ਗਿਆ।


Tags: Carry On Jatta 2Gippy GrewalSonam BajwaBinnu DhillonJaswinder BhallaGurpreet Ghuggi

Edited By

Sunita

Sunita is News Editor at Jagbani.