FacebookTwitterg+Mail

'ਕੈਰੀ ਆਨ ਜੱਟਾ 2' ਦਾ ਨਵਾਂ ਪੋਸਟਰ ਸ਼ੇਅਰ ਕਰਕੇ ਗਿੱਪੀ ਨੇ ਦਿੱਤਾ ਇਕ ਹੋਰ ਸਰਪ੍ਰਾਈਜ਼

carry on jatta 2 new poster
14 May, 2018 03:44:14 PM

ਜਲੰਧਰ (ਬਿਊਰੋ)— 'ਕੈਰੀ ਆਨ ਜੱਟਾ' ਫਿਲਮ 'ਚ ਦਿਖਾਈ ਗਈ ਘੋੜੀ ਤਾਂ ਤੁਹਾਨੂੰ ਸਾਰਿਆਂ ਨੂੰ ਯਾਦ ਹੀ ਹੋਵੇਗੀ ਪਰ ਹੁਣ 'ਕੈਰੀ ਆਨ ਜੱਟਾ 2' 'ਚ ਇਸ ਤੋਂ ਵੀ ਉੱਪਰ ਦੀ ਚੀਜ਼ ਦੇਖਣ ਨੂੰ ਮਿਲੇਗੀ। ਇਹ ਅਸੀਂ ਨਹੀਂ ਖੁਦ ਗਿੱਪੀ ਗਰੇਵਾਲ ਆਖ ਰਹੇ ਹਨ। ਜੀ ਹਾਂ, ਗਿੱਪੀ ਨੇ ਅੱਜ 'ਕੈਰੀ ਆਨ ਜੱਟਾ 2' ਫਿਲਮ ਦਾ ਨਵਾਂ ਪੋਸਟਰ ਸ਼ੇਅਰ ਕਰਦਿਆਂ ਕੈਪਸ਼ਨ 'ਚ ਇਸ ਗੱਲ ਦਾ ਜ਼ਿਕਰ ਕੀਤਾ ਹੈ। ਫੈਨਜ਼ ਨੂੰ ਇਹ ਸਰਪ੍ਰਾਈਜ਼ ਬੇਹੱਦ ਪਸੰਦ ਆ ਰਿਹਾ ਹੈ। ਨਵੇਂ ਪੋਸਟਰ 'ਚ ਗਿੱਪੀ ਗਰੇਵਾਲ ਤੇ ਸੋਨਮ ਬਾਜਵਾ ਘੋੜੀ ਦੇ ਨਾਲ ਖੜ੍ਹੇ ਹੋਏ ਹਨ। ਜਿਥੇ ਸੋਨਮ ਬਾਜਵਾ ਕਿਊਟ ਸਮਾਈਲ ਦਿੰਦੀ ਨਜ਼ਰ ਆ ਰਹੀ ਹੈ, ਉਥੇ ਗਿੱਪੀ ਕਾਫੀ ਇੰਟੈਂਸ ਲੁੱਕ 'ਚ ਨਜ਼ਰ ਆ ਰਹੇ ਹਨ।

ਦੱਸਣਯੋਗ ਹੈ ਕਿ 'ਕੈਰੀ ਆਨ ਜੱਟਾ 2' ਫਿਲਮ 1 ਜੂਨ ਨੂੰ ਰਿਲੀਜ਼ ਹੋਣ ਜਾ ਰਹੀ ਹੈ, ਉਥੇ ਫਿਲਮ ਦਾ ਨਵਾਂ ਗੀਤ 'ਕੁੜਤਾ ਚਾਦਰਾ' ਕੱਲ 10 ਵਜੇ ਰਿਲੀਜ਼ ਹੋਵੇਗਾ। ਫਿਲਮ 'ਚ ਗਿੱਪੀ ਤੇ ਸੋਨਮ ਤੋਂ ਇਲਾਵਾ ਬੀ. ਐੱਨ. ਸ਼ਰਮਾ, ਬੀਨੂੰ ਢਿੱਲੋਂ, ਜਸਵਿੰਦਰ ਭੱਲਾ, ਕਰਮਜੀਤ ਅਨਮੋਲ ਤੇ ਉਪਾਸਨਾ ਸਿੰਘ ਮੁੱਖ ਭੂਮਿਕਾ ਨਿਭਾਉਂਦੇ ਨਜ਼ਰ ਆ ਰਹੇ ਹਨ। ਫਿਲਮ ਦਾ ਨਿਰਦੇਸ਼ਨ ਸਮੀਪ ਕੰਗ ਨੇ ਕੀਤਾ ਹੈ, ਜਿਹੜੇ ਕਈ ਸੁਪਰਹਿੱਟ ਪੰਜਾਬੀ ਕਾਮੇਡੀ ਫਿਲਮਾਂ ਨੂੰ ਡਾਇਰੈਕਟ ਕਰ ਚੁੱਕੇ ਹਨ। 'ਕੈਰੀ ਆਨ ਜੱਟਾ 2' ਫਿਲਮ ਨੂੰ ਲੈ ਕੇ ਦਰਸ਼ਕਾਂ 'ਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਇਸ ਫਿਲਮ ਦੀ ਉਡੀਕ ਲੰਮੇ ਸਮੇਂ ਤੋਂ ਕੀਤੀ ਜਾ ਰਹੀ ਸੀ, ਜਿਹੜੀ ਹੁਣ ਰਿਲੀਜ਼ ਲਈ ਤਿਆਰ ਹੈ।


Tags: Carry On Jatta 2 Gippy Grewal Sonam Bajwa Kurta Chadra New Poster

Edited By

Rahul Singh

Rahul Singh is News Editor at Jagbani.