FacebookTwitterg+Mail

13 ਮਈ ਨੂੰ ਏਲਾਂਟੇ ਮਾਲ 'ਚ ਰੌਣਕਾਂ ਲਗਾਏਗੀ 'ਕੈਰੀ ਆਨ ਜੱਟਾ 2' ਦੀ ਟੀਮ

carry on jatta 2 team elante mall
09 May, 2018 02:05:44 PM

ਜਲੰਧਰ (ਬਿਊਰੋ)— 'ਕੈਰੀ ਆਨ ਜੱਟਾ 2' ਫਿਲਮ 1 ਜੂਨ 2018 ਨੂੰ ਰਿਲੀਜ਼ ਹੋਣ ਜਾ ਰਹੀ ਹੈ। ਫਿਲਮ ਦੀ ਟੀਮ ਇਨ੍ਹੀਂ ਦਿਨੀਂ ਪ੍ਰਮੋਸ਼ਨ 'ਚ ਰੁੱਝੀ ਹੋਈ ਹੈ। ਪ੍ਰਮੋਸ਼ਨ ਦੇ ਸਿਲਸਿਲੇ 'ਚ ਫਿਲਮ ਦੀ ਟੀਮ 11 ਮਈ ਨੂੰ ਏਲਾਂਟੇ ਮਾਲ ਪਹੁੰਚ ਰਹੀ ਹੈ। ਏਲਾਂਟੇ ਮਾਲ 'ਚ ਸ਼ੋਅ 11 ਮਈ ਨੂੰ ਸ਼ਾਮ 7 ਵਜੇ ਤੋਂ ਸ਼ੁਰੂ ਹੋਵੇਗਾ। ਇਸ ਦੌਰਾਨ ਗਿੱਪੀ ਗਰੇਵਾਲ ਫਿਲਮ ਦੀ ਪੂਰੀ ਟੀਮ ਨਾਲ ਆਪਣੇ ਹਿੱਟ ਗੀਤਾਂ 'ਤੇ ਪੇਸ਼ਕਾਰੀ ਦੇਣਗੇ ਤੇ ਫਨੀ ਡਾਇਲਾਗਸ ਵੀ ਸੁਣਨ ਨੂੰ ਮਿਲਣਗੇ।
ਦੱਸਣਯੋਗ ਹੈ ਕਿ ਫਿਲਮ 'ਚ ਗਿੱਪੀ ਗਰੇਵਾਲ, ਸੋਨਮ ਬਾਜਵਾ, ਬੀਨੂੰ ਢਿੱਲੋਂ, ਬੀ. ਐੱਨ. ਸ਼ਰਮਾ, ਗੁਰਪ੍ਰੀਤ ਘੁੱਗੀ, ਜਸਵਿੰਦਰ ਭੱਲਾ ਤੇ ਕਰਮਜੀਤ ਅਨਮੋਲ ਮੁੱਖ ਭੂਮਿਕਾ ਨਿਭਾਅ ਰਹੇ ਹਨ। ਫਿਲਮ ਦਾ ਨਿਰਦੇਸ਼ਨ ਸਮੀਪ ਕੰਗ ਨੇ ਕੀਤਾ ਹੈ ਤੇ ਇਸ ਦੇ ਮਜ਼ੇਦਾਰ ਡਾਇਲਾਗਸ ਨਰੇਸ਼ ਕਥੂਰੀਆ ਨੇ ਲਿਖੇ ਹਨ। ਫਿਲਮ ਦੇ ਟਰੇਲਰ ਤੇ ਗੀਤਾਂ ਨੂੰ ਵੀ ਲੋਕਾਂ ਵਲੋਂ ਪਸੰਦ ਕੀਤਾ ਜਾ ਰਿਹਾ ਹੈ ਤੇ ਹੁਣ ਬੇਸਬਰੀ ਨਾਲ ਫਿਲਮ ਦੇ ਰਿਲੀਜ਼ ਹੋਣ ਦੀ ਉਡੀਕ ਹੋ ਰਹੀ ਹੈ।


Tags: Carry On Jatta 2 Elante Mall Gippy Grewal Sonam Bajwa Binnu Dhillon Jaswinder Bhalla

Edited By

Rahul Singh

Rahul Singh is News Editor at Jagbani.