ਮੁੰਬਈ (ਬਿਊਰੋ)— ਬ੍ਰਿਟੇਨ ਦੇ ਐਡਲਟ ਫਿਲਮ ਐਕਟਰ ਡੈਨੀ ਡੀ ਬਤੌਰ ਨਿਰਮਾਤਾ ਤੇ ਐਕਟਰ ਬਾਲੀਵੁੱਡ 'ਚ ਆਪਣੀ ਪਾਰੀ ਸ਼ੁਰੂ ਕਰਨ ਲਈ ਤਿਆਰ ਹਨ। ਉਹ ਮਾਹਿਕਾ ਸ਼ਰਮਾ (ਸਾਬਕਾ ਮਿਸ ਟੀਨ ਨਾਰਥ ਈਸਟ) ਨਾਲ ਆਪਣਾ ਪ੍ਰੋਡਕਸ਼ਨ ਹਾਊਸ ਲਾਂਚ ਕਰਨ ਜਾ ਰਹੇ ਹਨ।
ਡੈਨੀ ਨੇ ਇਕ ਬਿਆਨ 'ਚ ਕਿਹਾ, 'ਮਾਹਿਕਾ ਮੇਰੀ ਦੋਸਤ ਹੈ। ਮੈਂ ਉਸ ਨਾਲ ਇੰਡੀਅਨ ਐਂਟਰਟੇਨਮੈਂਟ ਇੰਡਸਟਰੀ 'ਚ ਆਗਾਜ਼ ਨੂੰ ਲੈ ਕੇ ਖੁਸ਼ ਹਾਂ। ਅਸੀਂ ਦੋਵੇਂ ਇਕੱਠੇ 'ਦਿ ਮਾਡਰਨ ਕਲਚਰ' ਨਾਂ ਦੇ ਪ੍ਰਾਜੈਕਟ 'ਤੇ ਕੰਮ ਕਰ ਰਹੇ ਹਾਂ। ਇਹ ਲੋਕਾਂ ਦੀ ਮਾਨਸਿਕਤਾ 'ਤੇ ਆਧਾਰਿਤ ਹਿੰਦੀ ਫਿਲਮ ਹੈ।'
![Punjabi Bollywood Tadka](http://static.jagbani.com/multimedia/19_27_350470000danny d1-ll.jpg)
ਡੈਨੀ ਨੇ ਦੱਸਿਆ ਕਿ ਰੋਮਾਂਸ ਨਾਲ ਭਰਪੂਰ ਫਿਲਮ ਨੂੰ ਲਾਸ ਏਂਜਲਸ ਤੇ ਭਾਰਤੀ ਸ਼ਹਿਰਾਂ 'ਚ ਫਿਲਮਾਇਆ ਜਾਵੇਗਾ। ਉਥੇ ਮਾਹਿਕਾ ਨੇ ਦੱਸਿਆ ਕਿ ਫਿਲਮ 'ਚ ਉਹ ਭਾਰਤੀ ਲੜਕੀ ਗੀਤਾ ਦੇ ਕਿਰਦਾਰ 'ਚ ਨਜ਼ਰ ਆਵੇਗੀ, ਜਿਸ ਨੂੰ ਲਾਸ ਏਂਜਲਸ 'ਚ ਸੰਘਰਸ਼ ਦਾ ਸਾਹਮਣਾ ਕਰਨਾ ਪੈਂਦਾ ਹੈ।