FacebookTwitterg+Mail

ਸਮੇਂ ਤੋਂ ਪਹਿਲਾਂ ਸ਼ੁਰੂ ਹੋਈ 'ਡੈੱਡਪੂਲ 2' ਦੀ ਐਡਵਾਂਸ ਬੁਕਿੰਗ

deadpool
12 May, 2018 07:16:46 PM

ਮੁੰਬਈ (ਬਿਊਰੋ)— 18 ਮਈ ਨੂੰ ਰਿਲੀਜ਼ ਹੋ ਰਹੀ ਹਾਲੀਵੁੱਡ ਫਿਲਮ 'ਡੈੱਡਪੂਲ 2' ਦੀ ਐਡਵਾਂਸ ਬੁਕਿੰਗ ਐਤਵਾਰ, 13 ਮਈ ਤੋਂ ਸ਼ੁਰੂ ਹੋ ਜਾਵੇਗੀ। ਦਰਸਅਲ, ਫਿਲਮ ਲਈ ਪ੍ਰਸ਼ੰਸਕਾਂ ਦੇ ਉਤਸ਼ਾਹ ਨੂੰ ਦੇਖਦੇ ਹੋਏ ਫਾਕਸ ਸਟਾਰ ਇੰਡੀਆ ਨੇ ਇਹ ਫੈਸਲਾ ਲਿਆ ਹੈ। ਟਰੈਂਡ ਐਨਾਲਿਸਟ ਤਰਣ ਆਦਰਸ਼ ਨੇ ਆਪਣੇ ਅਧਿਕਾਰਕ ਟਵਿਟਰ ਰਾਹੀਂ ਇਹ ਜਾਣਕਾਰੀ ਸ਼ੇਅਰ ਕੀਤੀ ਹੈ। ਇਸ ਤੋਂ ਪਹਿਲਾਂ 'ਅਵੈਂਜਰਸ : ਦਿ ਇਨਫਿਨੀਟੀ ਵਾਰ' ਦੀ ਐਡਵਾਂਸ ਬੁਕਿੰਗ ਐਤਵਾਰ ਨੂੰ ਹੋਈ ਸੀ। ਇਸ ਫਿਲਮ ਨੇ ਭਾਰਤ 'ਚ ਬਿਹਤਰੀਨ ਕਮਾਈ ਕੀਤੀ ਹੈ। ਇਹ ਦੇਖਦੇ ਹੋਏ 'ਡੈੱਡਪੂਲ 2' ਦੇ ਨਿਰਮਾਤਾਵਾਂ ਨੇ ਐਡਵਾਂਸ ਬੁਕਿੰਗ ਜਲਦ ਸ਼ੁਰੂ ਕਰਨ ਦਾ ਫੈਸਲਾ ਲਿਆ ਹੈ। ਉਹ ਜਾਣਦੇ ਹਨ ਕਿ ਹਾਲੀਵੁੱਡ ਫਿਲਮਾਂ ਭਾਰਤ 'ਚ ਚੰਗਾ ਕਾਰੋਬਾਰ ਕਰਦੀਆਂ ਹਨ। ਇਸ ਲਈ ਉਹ ਇਸ ਮੌਕੇ ਨੂੰ ਹੱਥੋਂ ਜਾਣ ਨਹੀਂ ਦੇਣਾ ਚਾਹੁੰਦੇ।

ਇਸ ਫਿਲਮ ਦੀ ਖਾਸ ਗੱਲ ਇਹ ਹੈ ਕਿ ਇਸ 'ਚ ਰਣਵੀਰ ਸਿੰਘ ਦੀ ਆਵਾਜ਼ ਸੁਣਨ ਨੂੰ ਮਿਲੇਗੀ। ਹਾਲਾਂਕਿ ਕੁਝ ਲੋਕਾਂ ਨੂੰ ਰਣਵੀਰ ਸਿੰਘ ਦੀ ਡਬਿੰਗ ਪਸੰਦ ਨਹੀਂ ਆ ਰਹੀ ਹੈ। ਬੀਤੇ ਦਿਨੀਂ ਫਿਲਮ ਦਾ ਟਰੇਲਰ ਰਿਲੀਜ਼ ਹੋਇਆ ਸੀ ਜਿਸ 'ਚ ਰਣਵੀਰ ਦੇ ਡਾਇਲਾਗ ਕਮਾਲ ਦੇ ਹਨ, ਹਾਲਾਂਕਿ ਇਹ ਖਾਸ ਵਰਗ ਅਤੇ ਨੌਜਵਾਨਾਂ ਨੂੰ ਜ਼ਿਆਦਾ ਪਸੰਦ ਆਉਣਗੇ। 'ਡੈੱਡਪੂਲ 2' ਕਾਫੀ ਦਿਲਚਸਪ ਹੋਣ ਵਾਲੀ ਹੈ ਕਿਉਂਕਿ ਇਸ 'ਚ ਮਾਰਵਲ ਦੇ ਨਵੇਂ ਸੁਪਰਹੀਰੋ ਨਜ਼ਰ ਆਉਣਗੇ। ਇਸਦਾ ਪਹਿਲਾ ਭਾਗ 2016 'ਚ ਆਇਆ ਸੀ, ਜਿਸਨੂੰ ਫੈਨਜ਼ ਵਲੋਂ ਕਾਫੀ ਪਸੰਦ ਕੀਤਾ ਗਿਆ।


Tags: Deadpool Ranveer Singh Advance Booking Fox Star India Dubbing Hollywood Film

Edited By

Kapil Kumar

Kapil Kumar is News Editor at Jagbani.