FacebookTwitterg+Mail

ਲਿੰਗ ਦੇ ਆਧਾਰ 'ਤੇ ਮਿਹਨਤਾਨੇ 'ਚ ਫਰਕ ਵਿਰੁੱਧ ਆਵਾਜ਼ ਚੁੱਕਣਾ ਸਹੀ : ਦੀਪਿਕਾ

deepika padukone
26 April, 2018 09:03:52 AM

ਨਿਊਯਾਰਕ(ਬਿਊਰੋ)— ਮਨੋਰੰਜਨ ਜਗਤ 'ਚ ਪੁਰਸ਼ ਤੇ ਮਹਿਲਾ ਕਲਾਕਾਰਾਂ ਦੇ ਮਿਹਨਤਾਨੇ 'ਚ ਫਰਕ ਨੂੰ ਲੈ ਕੇ ਦੁਨੀਆ ਭਰ 'ਚ ਆਵਾਜ਼ਾਂ ਉੱਠ ਰਹੀਆਂ ਹਨ। ਇਸ ਮੁੱਦੇ 'ਤੇ ਭਾਰਤ ਦੀ ਅਭਿਨੇਤਰੀ ਦੀਪਿਕਾ ਪਾਦੁਕੋਣ ਨੇ ਕਿਹਾ ਹੈ ਕਿ ਮਹਿਲਾਵਾਂ ਨੂੰ ਇਸ ਦੀ ਮੰਗ ਕਰਨੀ ਚਾਹੀਦੀ ਹੈ, ਜਿਸਦੀਆਂ ਉਹ ਹੱਕਦਾਰ ਹਨ ਤੇ ਕੰਮ ਹਾਸਲ ਕਰ ਕੇ ਚੁੱਪ ਨਹੀਂ ਰਹਿਣਾ ਚਾਹੀਦਾ। 
ਅਭਿਨੇਤਰੀ ਨੇ ਇਥੇ ਕੱਲ ਰਾਤ 'ਟਾਈਮ-100' ਸਮਾਰੋਹ 'ਚ ਹਿੱਸਾ ਲਿਆ। ਉਸ ਨੇ 'ਟਾਈਮ' ਮੈਗਜ਼ੀਨ ਨੂੰ ਦੱਸਿਆ ਕਿ ਇਕ ਮਹਿਲਾ ਦੇ ਤੌਰ 'ਤੇ ਉਸ 'ਚ ਇਹ ਆਤਮ-ਵਿਸ਼ਵਾਸ ਵਿਕਸਿਤ ਹੋ ਰਿਹਾ ਹੈ ਕਿ ਉਹ ਬਿਹਤਰ ਮਿਹਨਤਾਨੇ ਦੀ ਮੰਗ ਕਰੇ। ਉਸ ਨੇ ਕਿਹਾ ਕਿ ਲੰਬੇ ਸਮੇਂ ਤਕ ਮਹਿਲਾਵਾਂ ਨੂੰ ਆਪਣੀ ਯੋਗਤਾ 'ਤੇ ਸਵਾਲ ਖੜ੍ਹੇ ਕਰਨ ਨੂੰ ਮਜਬੂਰ ਕੀਤਾ ਗਿਆ ਹੈ ਪਰ ਹੁਣ ਚੀਜ਼ਾਂ ਬਦਲ ਰਹੀਆਂ ਹਨ। ਉਸ ਨੇ ਕਿਹਾ, ''ਮੈਂ ਮੰਨਦੀ ਹਾਂ ਕਿ ਤੁਹਾਨੂੰ ਉਹ ਹਾਸਲ ਕਰਨਾ ਚਾਹੀਦਾ, ਜਿਸ ਬਾਰੇ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਇਸ ਦੇ ਯੋਗ ਹੋ। ਇਸ ਲਈ ਲੜਾਈ ਕਰਨਾ ਠੀਕ ਹੈ ਅਤੇ ਸ਼ੁਰੂਆਤ 'ਚ ਇਹ ਕਦਮ ਚੁੱਕਦੇ ਹੋਏ ਥੋੜ੍ਹਾ ਝਿਜਕ ਮਹਿਸੂਸ ਕਰਨੀ ਆਮ ਜਿਹੀ ਗੱਲ ਹੈ।''


Tags: Deepika PadukoneTIME 100 Gala New YorkHappy New YearSanjay Leela BhansaliBajirao Mastani

Edited By

Sunita

Sunita is News Editor at Jagbani.