FacebookTwitterg+Mail

ਨਹੀਂ ਰਹੀ ਦਿਵਿਆ ਭਾਰਤੀ ਮਾਂ ਮੀਤਾ ਭਾਰਤੀ, ਲੰਬੇ ਸਮੇਂ ਤੋਂ ਸੀ ਬੀਮਾਰ

divya bharti mother meeta bharti is death
27 April, 2018 01:14:35 PM

ਮੁੰਬਈ(ਬਿਊਰੋ)— ਬਾਲੀਵੁੱਡ ਅਦਾਕਾਰਾ ਦਿਵਿਆ ਭਾਰਤੀ ਦੀ ਮਾਂ ਮੀਤਾ ਭਾਰਤੀ ਦਾ ਦਿਹਾਂਤ ਹੋ ਗਿਆ ਹੈ। ਹਾਲਾਂਕਿ ਮੀਤਾ ਭਾਰਤੀ ਦੇ ਦਿਹਾਂਤ ਹੋਏ ਨੂੰ ਕੁਝ ਦਿਨ ਬੀਤ ਚੁੱਕੇ ਹਨ ਪਰ ਖਬਰ ਹੁਣ ਸਾਹਮਣੇ ਆਈ ਹੈ। ਦਿਵਿਆ ਦੀ ਭੂਆ ਦੀ ਬੇਟੀ ਕਾਇਨਾਤ ਅਰੋੜਾ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ। ਹਾਲ ਹੀ 'ਚ ਦਿੱਤੇ ਇੰਟਰਵਿਊ 'ਚ ਉਨ੍ਹਾਂ ਨੇ ਕਿਹਾ, ''ਮੀਤਾ ਮਾਮੀ ਸਾਡੇ 'ਚ ਨਹੀਂ ਰਹੀ। ਉਹ ਕਾਫੀ ਸਮੇਂ ਬੀਮਾਰ ਸੀ। ਉਨ੍ਹਾਂ ਦੀ ਕਿਡਨੀ ਪੂਰੀ ਤਰ੍ਹਾਂ ਖਰਾਬ ਹੋ ਚੁੱਕੀ ਸੀ ਤੇ ਸਰੀਰ 'ਚੋਂ ਪਾਣੀ ਲੀਕ ਹੋਣ ਲੱਗ ਪਿਆ ਸੀ। ਉਨ੍ਹਾਂ ਦਾ ਇਲਾਜ ਚੱਲ ਰਿਹਾ ਸੀ ਤੇ ਬੀਤੇ ਸ਼ੁੱਕਰਵਾਰ ਉਨ੍ਹਾਂ ਨੂੰ ਰੁਟੀਨ ਚੈਕਅੱਪ ਲਈ ਹਸਪਤਾਲ ਲੈ ਜਾਇਆ ਗਿਆ ਸੀ, ਉਥੇ ਹੀ ਉਨ੍ਹਾਂ ਨੇ ਅੰਤਿਮ ਸਾਹ ਲਿਆ।''
Punjabi Bollywood Tadka
ਦੋ ਦਿਨ ਪਹਿਲਾਂ ਚੁੱਕੀ ਪ੍ਰੇਅਰ ਮੀਟ
ਮੀਤਾ ਦੀ ਨੂੰ ਦੋ ਦਿਨ ਪਹਿਲਾਂ ਹੀ ਮੁੰਬਈ ਦੇ ਆਰੀਆ ਸਮਾਜ ਮੰਦਰ 'ਚ ਸ਼ਰਧਾਂਜਲੀ ਦਿੱਤੀ ਗਈ ਸੀ। ਉਨ੍ਹਾਂ ਦੀਆਂ ਯਾਦਾਂ ਨੂੰ ਸ਼ੇਅਰ ਕਰਦੇ ਹੋਏ ਕਾਇਨਾਤ ਨੇ ਕਿਹਾ, ''ਸਾਡੇ ਨਾਲ ਉਨ੍ਹਾਂ ਨੇ ਕਾਫੀ ਸਮਾਂ ਬਿਤਾਇਆ ਹੈ। ਉਹ ਸਾਰਿਆਂ ਕਾ ਖਿਆਲ ਰੱਖਦੀ ਸੀ। ਜਦੋਂ ਵੀ ਮੈਂ ਉਨ੍ਹਾਂ ਨੂੰ ਮਿਲਦੀ ਸੀ ਤਾਂ ਉਹ ਪੁੱਛਦੇ ਸਨ ਕਿ ਮੈਂ ਕਿਥੇ ਬਿਜ਼ੀ ਹਾਂ ਤੇ ਮੇਰਾ ਕਰੀਅਕ ਕਿਵੇਂ ਦਾ ਚੱਲ ਰਿਹਾ ਹੈ। ਉਨ੍ਹਾਂ ਦੀ ਗੱਲਬਾਤ 'ਚ ਦਿਵਿਆ ਦੀਦੀ ਦੀ ਗੱਲ ਜ਼ਰੂਰ ਸ਼ਾਮਲ ਹੁੰਦੀ ਸੀ। ਦਿਵਿਆ ਦੀਦੀ ਦੇ ਸਮੇਂ ਵੈਨਿਟੀ ਵੈਨ ਨਹੀਂ ਸੀ। ਇਸ ਲਈ ਉਹ ਆਪਣੀ ਕਾਰ 'ਚ ਹੀ ਬੈਠ ਕੇ ਮੇਕਅੱਪ ਕਰਦੀ ਸੀ। ਦਿਵਿਆ ਦੀ ਮੌਤ ਨਾਲ ਮੀਤਾ ਨੂੰ ਬਹੁਤ ਜ਼ਿਆਦਾ ਸਦਮਾ ਲੱਗਾ ਸੀ, ਜਿਸ 'ਚੋਂ ਉਹ ਕਦੇ ਬਾਹਰ ਹੀ ਨਿਕਲ ਸਕੀ। ਹੁਣ ਦਿਵਿਆ ਦੀਦੀ ਕੋਲ ਪਹੁੰਚ ਚੁੱਕੀ ਹੈ ਮੀਤਾ ਮਾਮੀ।''
Punjabi Bollywood Tadka


Tags: Divya BhartiMeeta BhartiDeathਦਿਵਿਆ ਭਾਰਤੀਮੀਤਾ ਭਾਰਤੀ

Edited By

Sunita

Sunita is News Editor at Jagbani.