FacebookTwitterg+Mail

ਬਰਫ ਦੀਆਂ ਪਹਾੜੀਆਂ 'ਤੇ ਪਤੀ ਨਾਲ ਰੋਮਾਂਟਿਕ ਹੋਈ ਗੁਲਸ਼ਨ ਕੁਮਾਰ ਦੀ ਨੂੰਹ

divya khosla romantic pics with husband
06 June, 2018 02:58:35 PM

ਮੁੰਬਈ (ਬਿਊਰੋ)— ਟੀ-ਸੀਰੀਜ਼ ਗਰੁੱਪ ਦੇ ਮਾਲਕ ਭੂਸ਼ਣ ਕੁਮਾਰ ਨੂੰ ਅਕਸਰ ਆਪਣੇ ਪਰਿਵਾਰ ਨਾਲ ਸਮਾਂ ਬਤੀਤ ਕਰਦੇ ਦੇਖਿਆ ਗਿਆ ਹੈ। ਟੀ-ਸੀਰੀਜ਼ ਸੰਗੀਤ ਲੇਬਲ ਦੇ ਸੰਸਥਾਪਕ ਤੇ ਨਿਰਮਾਤਾ ਗੁਲਸ਼ਨ ਕੁਮਾਰ ਦੇ ਬੇਟੇ ਭੂਸ਼ਣ ਇਨ੍ਹੀਂ ਦਿਨੀਂ ਪਤੀ ਦਿਵਿਆ ਖੋਸਲਾ ਕੁਮਾਰ ਤੇ ਬੇਟੇ ਰੁਹਾਨ ਨਾਲ ਯੂਰਪ ਦੀ ਸੈਰ ਕਰ ਰਹੇ ਹਨ।

ਛੁੱਟੀਆਂ ਮਨਾਉਂਦਿਆਂ ਦੀਆਂ ਕਈ ਤਸਵੀਰਾਂ ਗੁਲਸ਼ਨ ਕੁਮਾਰ ਦੀ ਨੂੰਹ ਦਿਵਿਆ ਖੋਸਲਾ ਕੁਮਾਰ ਨੇ ਇੰਸਟਾਗ੍ਰਾਮ 'ਤੇ ਪੋਸਟ ਕੀਤੀਆਂ ਹਨ।
Punjabi Bollywood Tadka
ਇਨ੍ਹਾਂ ਤਸਵੀਰਾਂ 'ਚ ਦਿਵਿਆ ਪਤੀ ਭੂਸ਼ਣ ਤੇ ਬੇਟੇ ਰੁਹਾਨ ਨਾਲ ਗਰਮੀਆਂ ਦੀਆਂ ਛੁੱਟੀਆਂ ਦਾ ਮਜ਼ਾ ਲੈਂਦੀ ਦਿਖਾਈ ਦੇ ਰਹੀ ਹੈ।Punjabi Bollywood Tadka
ਦਿਵਿਆ ਦੀ ਇਕ ਵੀਡੀਓ ਵੀ ਸਾਹਮਣੇ ਆਈ ਹੈ, ਜਿਸ 'ਚ ਉਹ ਯੂਰਪ ਦੀਆਂ ਬਰਫ ਨਾਲ ਢਕੀਆਂ ਪਹਾੜੀਆਂ 'ਤੇ ਪਰਿਵਾਰ ਨਾਲ ਹੈ। ਇਸ 'ਚ ਉਹ ਭੂਸ਼ਣ ਨਾਲ ਰੋਮਾਂਟਿਕ ਹੁੰਦੀ ਦਿਖਾਈ ਦੇ ਰਹੀ ਹੈ।
Punjabi Bollywood Tadka
ਦੱਸਣਯੋਗ ਹੈ ਕਿ 36 ਸਾਲਾ ਦਿਵਿਆ ਖੋਸਲਾ ਕੁਮਾਰ ਨੇ ਸਾਲ 2005 'ਚ ਵੈਸ਼ਨੋ ਦੇਵੀ ਮੰਦਿਰ 'ਚ ਭੂਸ਼ਣ ਕੁਮਾਰ ਨਾਲ ਸੱਤ ਫੇਰੇ ਲਏ ਸਨ। 2011 'ਚ ਜੋੜੀ ਦੇ ਬੇਟੇ ਰੁਹਾਨ ਦਾ ਜਨਮ ਹੋਇਆ, ਜੋ ਹੁਣ 7 ਸਾਲ ਦਾ ਹੋ ਚੁੱਕਾ ਹੈ।
Punjabi Bollywood Tadka


Tags: Divya Khosla Kumar Bhushan Kumar T-Series Europe

Edited By

Rahul Singh

Rahul Singh is News Editor at Jagbani.