FacebookTwitterg+Mail

ਜੀਨਸ ਦੇ ਨਾਂ 'ਤੇ ਸਿਰਫ ਜੇਬਾਂ ਤੇ ਧਾਗੇ, ਇਮਰਾਨ ਹਾਸ਼ਮੀ ਨੇ ਉਡਾਇਆ ਮਜ਼ਾਕ

emraan hashmi trolled ripped jeans
06 May, 2018 05:14:20 PM

ਮੁੰਬਈ (ਬਿਊਰੋ)— ਇਨ੍ਹੀਂ ਦਿਨੀਂ ਸੋਸ਼ਲ ਮੀਡੀਆ 'ਤੇ ਐਕਟ੍ਰੀਮ ਕੱਟ ਆਊਟ ਵਾਲੀ ਜੀਨਸ ਕਾਫੀ ਵਾਇਰਲ ਹੋ ਰਹੀ ਹੈ। ਸਿਰਫ ਜੇਬਾਂ ਤੇ ਜ਼ਿਪ ਵਾਲੀ ਇਸ ਜੀਨਸ ਦਾ ਬਹੁਤ ਮਜ਼ਾਕ ਵੀ ਉੱਡ ਰਿਹਾ ਹੈ। ਇਸ ਦੀ ਬਨਾਵਟ ਤੋਂ ਜ਼ਿਆਦਾ ਹੈਰਾਨ ਕਰਨ ਵਾਲੀ ਗੱਲ ਹੈ ਇਸ ਦੀ ਕੀਮਤ। ਜੀ ਹਾਂ, 11 ਹਜ਼ਾਰ ਤੋਂ ਜ਼ਿਆਦਾ ਦੀ ਕੀਮਤ ਵਾਲੀ ਇਹ ਜੀਨਸ ਸੋਲਡ ਆਊਟ ਹੋ ਚੁੱਕੀ ਹੈ।

ਇਸ ਜੀਨਸ ਨੂੰ ਲੈ ਕੇ ਬਾਲੀਵੁੱਡ ਅਭਿਨੇਤਾ ਇਮਰਾਨ ਹਾਸ਼ਮੀ ਨੇ ਵੀ ਟਵੀਟ ਕਰਕੇ ਹੈਰਾਨੀ ਜਤਾਈ ਹੈ। ਇਮਰਾਨ ਨੇ ਲਿਖਿਆ, 'ਇਹ ਹੈ ਭਵਿੱਖ ਦੀ ਰਿਪਡ ਜੀਨਸ, 11 ਹਜ਼ਾਰ ਦੀ ਕੀਮਤ ਵਾਲੀ ਜੀਨਸ ਦੇ ਨਾਂ 'ਤੇ ਸਿਰਫ ਧਾਗੇ।'
Punjabi Bollywood Tadka
ਇਹ ਜੀਨਸ ਲਾਸ ਏਂਜਲਸ ਦੇ ਡੈਨਿਮ ਬ੍ਰੈਂਡ ਕਾਰਮਰ ਦੀ ਹੈ। ਇਸ ਦੀ ਵੈੱਬਸਾਈਟ 'ਤੇ ਇਹ ਜੀਨਸ ਵਿੱਕਰੀ ਲਈ ਉਪਲੱਬਧ ਨਹੀਂ ਹੈ। ਇਹ ਐਕਟ੍ਰੀਮ ਕੱਟ ਆਊਟ ਜੀਨਸ ਸਿਰਫ ਅੱਗੇ ਤੋਂ ਹੀ ਨਹੀਂ, ਸਗੋਂ ਪਿੱਛੇ ਤੋਂ ਵੀ ਇੰਨੀ ਹੀ ਫਟੀ ਹੋਈ ਹੈ।
Punjabi Bollywood Tadka
ਇਹ ਜੀਨਸ ਸੋਸ਼ਲ ਮੀਡੀਆ 'ਤੇ ਕਾਫੀ ਟਰੋਲ ਵੀ ਹੋ ਰਹੀ ਹੈ। ਲੋਕ ਰੱਜ ਕੇ ਇਸ ਦਾ ਮਜ਼ਾਕ ਬਣਾ ਰਹੇ ਹਨ।


Tags: Emraan Hashmi Ripped Jeans Twitter Trolled Social Media

Edited By

Rahul Singh

Rahul Singh is News Editor at Jagbani.