FacebookTwitterg+Mail

Video: 'ਰੇਸ 3' ਦੇ ਟਰੇਲਰ ਦਾ ਜਦੋਂ ਉੱਡਿਆ ਮਖੌਲ, ਗੰਭੀਰ ਹੋਣ ਦੇ ਬਜਾਏ ਸਲਮਾਨ ਦੇ ਪਈਆਂ ਢਿੱਡੀ ਪੀੜਾਂ

funny video of race 3 trailer
30 May, 2018 10:44:24 AM

ਮੁੰਬਈ (ਬਿਊਰੋ)— ਸਲਮਾਨ ਖਾਨ ਇਸ ਵਾਰ ਈਦ 'ਤੇ ਆਪਣੀ ਫਿਲਮ 'ਰੇਸ 3' ਲੈ ਕੇ ਆ ਰਹੇ ਹਨ। ਵੱਡੇ ਬਜਟ ਦੀ ਇਸ ਫਿਲਮ 'ਚ ਸਲਮਾਨ ਦਾ ਜ਼ਬਰਦਸਤ ਐਕਸ਼ਨ ਲੁੱਕ ਨਜ਼ਰ ਆਵੇਗਾ ਪਰ ਇਸ ਦੇ ਨਾਲ ਹੀ ਫਿਲਮ ਦੇ ਟਰੇਲਰ ਦਾ ਕਾਫੀ ਮਖੌਲ ਵੀ ਉੱਡ ਰਿਹਾ ਹੈ। ਹਾਲਾਂਕਿ ਸਲਮਾਨ ਇਸ 'ਤੇ ਗੰਭੀਰ ਨਹੀਂ ਹੋਣਾ ਚਾਹੁੰਦੇ। ਹਾਲ ਹੀ 'ਚ ਜਦੋਂ ਸਲਮਾਨ ਖਾਨ ਨੇ ਆਪਣੇ ਆਉਣ ਵਾਲੇ ਗੇਮ ਸ਼ੋਅ '10 ਕਾ ਦਮ' ਦਾ ਲਾਂਚ ਐਪੀਸੋਡ ਹੋਸਟ ਕੀਤਾ ਤਾਂ ਇਸ ਦੌਰਾਨ 'ਰੇਸ 3' ਦੇ ਟਰੇਲਰ ਦੀ ਮਖੌਲੀਆ ਵੀਡੀਓ ਚਲਾਈ ਗਈ। ਇਸ ਨੂੰ ਦੇਖ ਕੇ ਸਲਮਾਨ ਖੂਬ ਹੱਸੇ। ਇਸ ਵੀਡੀਓ ਨੂੰ ਯੂਟਿਊਬ 'ਤੇ ਪੰਜ ਲੱਖ ਤੋਂ ਜ਼ਿਆਦਾ ਵਾਰ ਦੇਖਿਆ ਗਿਆ ਹੈ।

 

A post shared by Manav Manglani (@manav.manglani) on

ਇਸ ਵੀਡੀਓ 'ਚ ਸਲਮਾਨ ਅਤੇ ਬਾਕੀ ਕਲਾਕਾਰਾਂ ਦੇ ਡਾਇਲਾਗਜ਼ ਨੂੰ ਫਨੀ ਅੰਦਾਜ਼ 'ਚ ਦਿਖਾਇਆ ਗਿਆ ਹੈ। ਕਾਰਾਂ ਅਤੇ ਹੈਲੀਕਾਪਟਰ ਦੀ ਜਗ੍ਹਾ ਖਿਡੌਣਿਆਂ ਨੂੰ ਰੱਖਿਅ ਗਿਆ ਹੈ। ਇਸ ਨੂੰ ਕਾਫੀ ਫਨੀ ਅੰਦਾਜ਼ 'ਚ ਸਲਮਾਨ ਦੇ ਪ੍ਰਸ਼ੰਸਕਾਂ ਨੇ ਬਣਾਇਆ ਹੈ। ਸਲਮਾਨ ਇਸ ਨੂੰ ਦੇਖ ਕੇ ਕਾਫੀ ਸਮੇਂ ਤੱਕ ਹੱਸਦੇ ਰਹੇ। ਉਨ੍ਹਾਂ ਦੀ ਅਜਿਹੀ ਹੀ ਇਕ ਵੀਡੀਓ ਵੀ ਸਾਹਮਣੇ ਆਈ ਹੈ।
ਜ਼ਿਕਰਯੋਗ ਹੈ ਕਿ 15 ਜੂਨ ਨੂੰ ਰਿਲੀਜ਼ ਹੋਣ ਵਾਲੀ ਫਿਲਮ 'ਰੇਸ 3' 'ਚ ਸਲਮਾਨ ਤੋਂ ਇਲਾਵਾ ਜੈਕਲੀਨ ਫਰਨਾਂਡੀਜ਼, ਬੌਬੀ ਦਿਓਲ, ਅਨਿਲ ਕਪੂਰ, ਡੇਜ਼ੀ ਸ਼ਾਹ, ਸਾਕਿਬ ਸਲੀਮ, ਆਦਿਤਿਆ ਪੰਚੋਲੀ ਵੀ ਮੁੱਖ ਭੂਮਿਕਾਵਾਂ 'ਚ ਨਜ਼ਰ ਆਉਣਗੇ।


Tags: Salman KhanRace 3 TrailerFunny VideoJacqueline FernandezBobby DeolSaqib SaleemDaisy ShahAnil Kapoor

Edited By

Chanda Verma

Chanda Verma is News Editor at Jagbani.