FacebookTwitterg+Mail

13 ਮਈ ਨੂੰ ਪਾਵਰੇਡ ਸੈਂਟਰ ਬਰੈਂਪਟਨ ਵਿਖੇ ਗਿੱਪੀ ਗਰੇਵਾਲ ਨਾਲ ਮਨਾਓ 'ਮਦਰਸ ਡੇਅ' (ਵੀਡੀਓ)

gippy grewal teeyan da mela
10 May, 2018 03:00:31 PM

ਜਲੰਧਰ (ਬਿਊਰੋ)— ਪੰਜਾਬੀ ਗਾਇਕ ਤੇ ਅਦਾਕਾਰ ਗਿੱਪੀ ਗਰੇਵਾਲ 13 ਮਈ ਨੂੰ ਬਰੈਂਪਟਨ ਸ਼ਹਿਰ ਪਹੁੰਚ ਰਹੇ ਹਨ। ਇਥੇ ਮਦਰਸ ਡੇਅ ਵਾਲੇ ਦਿਨ 15ਵਾਂ ਸਾਲਾਨਾ ਤੀਆਂ ਦਾ ਮੇਲਾ ਕਰਵਾਇਆ ਜਾ ਰਿਹਾ ਹੈ। ਪਾਵਰੇਡ ਸੈਂਟਰ, ਬਰੈਂਪਟਨ ਵਿਖੇ ਕਰਵਾਏ ਜਾ ਰਹੇ ਇਸ ਮੇਲੇ ਦੌਰਾਨ ਗਿੱਪੀ ਗਰੇਵਾਲ ਆਪਣੇ ਹਿੱਟ ਗੀਤਾਂ 'ਤੇ ਪੇਸ਼ਕਾਰੀ ਦੇਣਗੇ।

ਗਿੱਪੀ ਇਨ੍ਹੀਂ ਦਿਨੀਂ ਆਪਣੀ ਅਗਾਮੀ ਫਿਲਮ 'ਕੈਰੀ ਆਨ ਜੱਟਾ 2' ਦੀ ਪ੍ਰਮੋਸ਼ਨ ਵੀ ਕਰ ਰਹੇ ਹਨ। ਮੇਲੇ ਦੌਰਾਨ 'ਕੈਰੀ ਆਨ ਜੱਟਾ 2' ਦੇ ਗੀਤਾਂ 'ਤੇ ਵੀ ਹਾਜ਼ਰੀਨ ਦਾ ਮਨੋਰੰਜਨ ਕੀਤਾ ਜਾਵੇਗਾ। ਇਸ ਫਿਲਮ 'ਚ ਗਿੱਪੀ ਗਰੇਵਾਲ ਤੋਂ ਇਲਾਵਾ ਸੋਨਮ ਬਾਜਵਾ, ਬੀਨੂੰ ਢਿੱਲੋਂ, ਜਸਵਿੰਦਰ ਭੱਲਾ, ਬੀ. ਐੱਨ. ਸ਼ਰਮਾ, ਕਰਮਜੀਤ ਅਨਮੋਲ ਤੇ ਉਪਾਸਨਾ ਸਿੰਘ ਮੁੱਖ ਭੂਮਿਕਾ ਨਿਭਾਅ ਰਹੇ ਹਨ। ਫਿਲਮ ਦਾ ਨਿਰਦੇਸ਼ਨ ਸਮੀਪ ਕੰਗ ਨੇ ਕੀਤਾ ਹੈ, ਜਿਹੜੇ ਪਹਿਲਾਂ ਕਈ ਸੁਪਰਹਿੱਟ ਕਾਮੇਡੀ ਫਿਲਮਾਂ ਡਾਇਰੈਕਟ ਕਰ ਚੁੱਕੇ ਹਨ। ਫਿਲਮ ਦੇਸ਼-ਵਿਦੇਸ਼ਾਂ 'ਚ 1 ਜੂਨ ਨੂੰ ਰਿਲੀਜ਼ ਹੋਣ ਜਾ ਰਹੀ ਹੈ।


Tags: Gippy Grewal Teeyan Da Mela Carry On Jatta 2 Sonam Bajwa

Edited By

Rahul Singh

Rahul Singh is News Editor at Jagbani.