FacebookTwitterg+Mail

ਵੀਡੀਓ : ਹਨੀਮੂਨ 'ਤੇ ਪਤਨੀ ਨਾਲ ਰੋਮਾਂਟਿਕ ਅੰਦਾਜ਼ 'ਚ ਦਿਖੇ ਹਿਮੇਸ਼ ਰੇਸ਼ਮੀਆ

himesh reshammiya and sonia kapoor
16 May, 2018 02:27:09 PM

ਮੁੰਬਈ(ਬਿਊਰੋ)— ਹਿਮੇਸ਼ ਰੇਸ਼ਮੀਆ ਨੇ ਆਪਣੀ ਪ੍ਰੇਮਿਕਾ ਨਾਲ ਸੋਨੀਆ ਕਪੂਰ ਨਾਲ ਵਿਆਹ ਕਰਵਾ ਲਿਆ ਹੈ। ਦੋਨੋਂ ਆਪਣਾ ਹਨੀਮੂਨ ਇੰਜੁਆਏ ਕਰ ਰਹੇ ਹਨ। ਹਿਮੇਸ਼ ਨੇ ਸੋਸ਼ਲ ਮੀਡੀਆ 'ਤੇ ਹਨੀਮੂਨ ਦੀ ਇਕ ਤਸਵੀਰ ਤੇ ਵੀਡੀਓ ਪੋਸਟ ਕੀਤੀ ਹੈ। ਇਕ ਤਸਵੀਰ 'ਚ ਹਿਮੇਸ਼ ਤੇ ਸੋਨੀਆ ਦੀ ਕਿਊਟ ਬਾਂਡਿੰਗ ਦੇਖਣ ਨੂੰ ਮਿਲੀ। ਇਸ ਦੇ ਨਾਲ ਹੀ ਹਿਮੇਸ਼ ਹਨੀਮੂਨ ਦੌਰਾਨ ਵੀ ਆਪਣੀ ਫਿਟਨੈੱਸ ਦਾ ਪੂਰਾ ਧਿਆਨ ਰੱਖ ਰਹੇ ਹਨ।
Punjabi Bollywood Tadka
ਅਜਿਹੀਆਂ ਖਬਰਾਂ ਹੈ ਕਿ ਦੋਨੋਂ ਦੁਬਈ 'ਚ ਹਨੀਮੂਨ ਲਈ ਗਏ ਹਨ। ਹਾਲਾਂਕਿ ਅਜੇ ਤੱਕ ਇਹ ਸਾਫ ਨਹੀਂ ਹੋਇਆ। ਦੋਨਾਂ ਦੇ ਵਿਆਹ ਦੀ ਗੱਲ ਕਰੀਏ ਤਾਂ ਹਿਮੇਸ਼ ਤੇ ਸੋਨੀਆ ਨੇ ਦਿੱਲੀ ਦੇ ਇਕ ਗੁਰੂਦੁਆਰੇ 'ਚ ਫੇਰੇ ਲਏ ਸਨ। ਵਿਆਹ 'ਚ ਕੁਝ ਕਰੀਬੀ ਰਿਸ਼ਤੇਦਾਰ ਤੇ ਖਾਸ ਦੋਸਤ ਹੀ ਸ਼ਾਮਲ ਹੀ ਹੋਏ ਸਨ।

 

A post shared by Himesh Reshammiya (@realhimesh) on

ਦੋਵੇਂ ਇਕ-ਦੂਜੇ ਨੂੰ 10 ਸਾਲ ਤੋਂ ਡੇਟ ਕਰ ਰਹੇ ਹਨ। ਸੋਨੀਆ ਕਪੂਰ ਟੀ. ਵੀ. ਅਦਾਕਾਰਾ ਹੈ, ਜੋ ਪਿਛਲੇ ਕਾਫੀ ਸਮੇਂ ਤੋਂ ਹਿਮੇਸ਼ ਨਾਲ ਅਫੇਅਰ ਨੂੰ ਲੈ ਕੇ ਚਰਚਾ 'ਚ ਰਹੀ। ਸੋਨੀਆ 'ਕਿਟੀ ਪਾਰਟੀ', 'ਪਿਯਾ ਕਾ ਘਰ', 'ਜੈ ਹਨੂਮਾਨ', 'ਕੁਸੁਮ' ਵਰਗੇ ਕਈ ਮਸ਼ਹੂਰ ਸੀਰੀਅਲਾਂ 'ਚ ਨਜ਼ਰ ਆ ਚੁੱਕੀ ਹੈ।

 

A post shared by Himesh Reshammiya (@realhimesh) on

 


Tags: Himesh ReshammiyaSonia KapoorHoneymoonMarriageInstagramBollywood Celebrity

Edited By

Sunita

Sunita is News Editor at Jagbani.