ਮੁੰਬਈ (ਬਿਊਰੋ)— 'ਰਾਕਸਟਾਰ', 'ਤਮਾਸ਼ਾ', 'ਜਬ ਵੀ ਮੈੱਟ' ਤੇ 'ਹਾਈਵੇ' ਵਰਗੀਆਂ ਹਿੱਟ ਫਿਲਮਾਂ ਦੇ ਡਾਇਰੈਕਟਰ ਇਮਤਿਆਜ਼ ਅਲੀ ਆਪਣੀ ਲਵ ਲਾਈਫ ਨੂੰ ਲੈ ਕੇ ਖਬਰਾਂ 'ਚ ਹਨ। ਖਬਰਾਂ ਹਨ ਕਿ ਇਮਤਿਆਜ਼ ਮੁੜ ਪਿਆਰ 'ਚ ਪੈ ਗਏ ਹਨ। ਉਹ ਇਨ੍ਹੀਂ ਦਿਨੀਂ ਸੈਲੇਬ੍ਰਿਟੀ ਸ਼ੈੱਫ ਤੇ 'ਮਾਸਟਰਸ਼ੈੱਫ ਆਸਟਰੇਲੀਆ' ਸੀਜ਼ਨ 6 ਦੀ ਮੁਕਾਬਲੇਬਾਜ਼ ਸਾਰਾ ਟੋਡ ਨੂੰ ਡੇਟ ਕਰ ਰਹੇ ਹਨ। ਸਾਰਾ ਜਿਥੇ ਅਜੇ ਸਿਰਫ 32 ਸਾਲ ਦੀ ਹੈ, ਉਥੇ ਇਮਤਿਆਜ਼ 46 ਸਾਲ ਦੇ ਹਨ।ਇਮਤਿਆਜ਼ ਤੇ ਸਾਰਾ ਦੋਵੇਂ ਇਕ-ਦੂਜੇ ਨੂੰ ਕੁਝ ਸਮਾਂ ਪਹਿਲਾਂ ਹੀ ਮਿਲੇ ਹਨ। ਸਾਰਾ ਨਾ ਸਿਰਫ ਰਿਐਲਿਟੀ ਸ਼ੋਅ ਦੀ ਮੁਕਾਬਲੇਬਾਜ਼ ਹੈ, ਸਗੋਂ ਉਹ ਰੈਸਟੋਰੈਂਟ ਦੀ ਮਾਲਕਨ ਹੋਣ ਦੇ ਨਾਲ-ਨਾਲ 'ਕੁੱਕ ਬੁੱਕ' ਲੇਖਕ ਵੀ ਹੈ।ਉਥੇ ਉਹ ਲੰਮੇ ਸਮੇਂ ਤੋਂ ਭਾਰਤ 'ਚ ਹੀ ਰਹਿ ਰਹੀ ਹੈ। ਸਾਰਾ ਗੋਆ 'ਚ '250 ਸੀਟ' ਨਾਂ ਦੇ ਆਸਟਰੇਲੀਅਨ ਥੀਮ 'ਤੇ ਰੈਸਟੋਰੈਂਟ ਚਲਾ ਰਹੀ ਹੈ।ਦੱਸਣਯੋਗ ਹੈ ਕਿ ਸਾਰਾ ਲਗਭਗ 10 ਸਾਲਾਂ ਤੋਂ ਬੇਟੇ ਫਿਓਨਿਕਸ ਦੀ ਸਿੰਗਲ ਮਦਰ ਹੈ। ਉਸ ਨੇ ਦੇਵਿੰਦਰ ਗਰਚਾ ਨਾਂ ਦੇ ਸ਼ਖਸ ਨਾਲ ਵਿਆਹ ਕਰਵਾਇਆ ਸੀ। ਹਾਲਾਂਕਿ ਹੁਣ ਉਹ ਇਕੱਠੇ ਨਹੀਂ ਹਨ।
10 ਸਾਲ ਬਾਅਦ ਟੁੱਟਿਆ ਸੀ ਇਮਤਿਆਜ਼ ਦਾ ਪਹਿਲਾ ਵਿਆਹ ਇਮਤਿਆਜ਼ ਨੇ ਪਹਿਲਾ ਵਿਆਹ ਪ੍ਰੀਤੀ ਅਲੀ ਨਾਲ ਸਾਲ 2002 'ਚ ਕਰਵਾਇਆ ਸੀ। ਹਾਲਾਂਕਿ ਇਹ ਕੱਪਲ 2012 'ਚ ਅਲੱਗ ਹੋ ਗਿਆ। ਦੋਵਾਂ ਨੂੰ ਅਲੱਗ ਹੋਏ ਲਗਭਗ 6 ਸਾਲ ਹੋ ਗਏ ਹਨ। ਕੱਪਲ ਦੀ ਇਕ ਬੇਟੀ ਅਦਾ ਵੀ ਹੈ, ਜੋ ਇਮਤਿਆਜ਼ ਦੇ ਨਾਲ ਹੀ ਰਹਿੰਦੀ ਹੈ। ਤਲਾਕ ਤੋਂ ਬਾਅਦ ਇਮਤਿਆਜ਼ ਦਾ ਨਾਂ ਪਾਕਿਸਤਾਨੀ ਮਾਡਲ ਤੇ ਅਭਿਨੇਤਰੀ ਇਮਾਨ ਅਲੀ ਨਾਲ ਵੀ ਜੁੜ ਚੁੱਕਾ ਹੈ।