FacebookTwitterg+Mail

ਨੰਨ੍ਹੇ ਤੈਮੂਰ ਤੋਂ ਘੱਟ ਨਹੀਂ ਭੈਣ ਇਨਾਇਆ ਦੀ ਕਿਊਟਨੈੱਸ, ਤਸਵੀਰਾਂ ਨੇ ਕੀਤਾ ਸਾਬਿਤ

inaaya and taimur ali khan
01 June, 2018 02:31:33 PM

ਮੁੰਬਈ(ਬਿਊਰੋ)— ਬਾਲੀਵੁੱਡ ਅਦਾਕਾਰਾ ਸੋਹਾ ਅਲੀ ਖਾਨ ਦੀ ਲਾਡਲੀ ਧੀ ਇਨਾਇਆ ਖੇਮੂ ਮਸ਼ਹੂਰ ਸਟਾਰ ਕਿੱਡਜ਼ 'ਚੋਂ ਇਕ ਹੈ। ਅਕਸਰ ਹੀ ਇਨਾਇਆ ਆਪਣੀਆਂ ਕਿਊਟ ਤਸਵੀਰਾਂ ਕਾਰਨ ਸੁਰਖੀਆਂ 'ਚ ਛਾਈ ਰਹਿੰਦੀ ਹੈ। ਹਾਲ ਹੀ 'ਚ ਇਕ ਵਾਰ ਫਿਰ ਤੋਂ ਮੰਮੀ ਸੋਹਾ ਦੀ ਗੋਦ 'ਚ ਬੈਠੀ ਇਨਾਇਆ ਦੀਆਂ ਕਿਊਟ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ।
Punjabi Bollywood Tadka
ਇਸ ਦੌਰਾਨ ਧੀ ਇਨਾਇਆ ਮਾਂ ਸੋਹਾ ਦੀ ਗੋਦ 'ਚ ਖੇਡਦੀ ਨਜ਼ਰ ਆ ਰਹੀ ਹੈ। ਕੈਮਰੇ ਨੂੰ ਦੇਖ ਇਨਾਇਆ ਨੇ ਹਸਦੇ ਹੋਏ ਪੋਜ਼ ਦਿੱਤੇ। ਇਸ ਦੌਰਾਨ ਇਨਾਇਆ ਨੇ ਪੀਲੇ ਰੰਗ ਦੀ ਡਰੈੱਸ ਪਾਈ ਸੀ, ਜਿਸ 'ਚ ਉਹ ਕਾਫੀ ਕਿਊਟ ਲੱਗ ਰਹੀ ਸੀ। ਸੋਹਾ ਨਾਲ ਆਊਟਿੰਗ 'ਤੇ ਨਿਕਲੀ ਇਨਾਇਆ ਨੇ ਕਿਊਟ ਸਮਾਇਲ ਤੇ ਮਾਸੂਮੀਅਤ ਨਾਲ ਪੋਜ਼ ਦਿੱਤੇ। ਉਸ ਦੀਆਂ ਇਨ੍ਹਾਂ ਤਸਵੀਰਾਂ ਨੂੰ ਫੈਨਜ਼ ਵਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ।
Punjabi Bollywood Tadka
ਦੱਸਣਯੋਗ ਹੈ ਕਿ ਸੋਹਾ ਅਲੀ ਖਾਨ ਦੀ ਧੀ ਇਨਾਇਆ ਕਰੀਨਾ ਕਪੂਰ ਖਾਨ ਦੇ ਬੇਟੇ ਨੰਨ੍ਹੇ ਤੈਮੂਰ ਅਲੀ ਖਾਨ ਵਾਂਗ ਕਾਫੀ ਕਿਊਟ ਹੈ। ਦੋਹਾਂ ਦੀਆਂ ਅੱਖਾਂ ਕਾਫੀ ਹੱਦ ਤੱਕ ਮਿਲਦੀਆਂ ਹਨ। ਦੋਵੇਂ ਬਾਕੀ ਸਟਾਰ ਕਿੱਡਜ਼ ਨੂੰ ਕੜੀ ਟਕਰ ਦਿੰਦੇ ਹਨ।
Punjabi Bollywood Tadka
ਇਨ੍ਹਾਂ ਦੋਹਾਂ ਦੀਆਂ ਤਸਵੀਰਾਂ ਵਾਇਰਲ ਹੋਣ 'ਚ ਸਮਾਂ ਨਹੀਂ ਲਾਉਂਦੀਆਂ। ਵਾਇਰਲ ਹੋਣ ਲਈ ਇਨ੍ਹਾਂ ਦੀ ਇਕ ਤਸਵੀਰ ਹੀ ਕਾਫੀ ਹੈ। ਸੋਹਾ ਅਲੀ ਖਾਨ ਤੇ ਕੁਣਾਲ ਖੇਮੂ ਨੇ ਕਰੀਬ 3 ਸਾਲ ਇਕ-ਦੂਜੇ ਨੂੰ ਡੇਟ ਕੀਤਾ ਤੇ ਲਿਵ-ਇਨ 'ਚ ਰਹੇ। 25 ਦਸੰਬਰ 2015 'ਚ ਦੋਵੇਂ ਵਿਆਹ ਦੇ ਬੰਧਨ 'ਚ ਬੱਝੇ ਸਨ।
Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka


Tags: Soha Ali KhanInaaya Naumi KemmuBandraInstagramKunal Kemmukareena kapoor khanTaimur Ali Khan

Edited By

Sunita

Sunita is News Editor at Jagbani.