FacebookTwitterg+Mail

ਕੀ ਯੂਲੀਆ ਦਾ ਹੋ ਗਿਆ ਹੈ ਸਲਮਾਨ ਨਾਲ ਬ੍ਰੇਕਅੱਪ, ਭਾਵੁਕ ਤਸਵੀਰ ਪੋਸਟ ਕਰਨ ਮਗਰੋਂ ਕਰ 'ਤੀ ਡਿਲੀਟ

iulia vantur deleted post
09 May, 2018 08:46:52 PM

ਮੁੰਬਈ (ਬਿਊਰੋ)— ਬਾਲੀਵੁੱਡ ਅਭਿਨੇਤਾ ਸਲਮਾਨ ਖਾਨ ਆਪਣੇ ਰਿਲੇਸ਼ਨਸ਼ਿਪ ਨੂੰ ਲੈ ਕੇ ਹਮੇਸ਼ਾ ਚਰਚਾ 'ਚ ਰਹਿੰਦੇ ਹਨ। ਕਦੇ ਕੈਟਰੀਨਾ ਨਾਲ ਉਨ੍ਹਾਂ ਦੀਆਂ ਵਧਦੀਆਂ ਨਜ਼ਦੀਕੀਆਂ ਤਾਂ ਕਦੇ ਵਿਦੇਸ਼ੀ ਸਿੰਗਰ ਯੂਲੀਆ ਵੰਤੂਰ ਦਾ ਸਲਮਾਨ ਤੇ ਉਸ ਦੇ ਪਰਿਵਾਰ ਨਾਲ ਨਜ਼ਰ ਆਉਣਾ। ਸਲਮਾਨ ਖਾਨ ਨਾਲ ਅਫੇਅਰ ਦੀਆਂ ਖਬਰਾਂ ਕਾਰਨ ਚਰਚਾ 'ਚ ਰਹਿਣ ਵਾਲੀ ਯੂਲੀਆ ਨੇ ਸੋਸ਼ਲ ਮੀਡੀਆ 'ਤੇ ਇਕ ਅਜਿਹੀ ਪੋਸਟ ਕੀਤੀ ਹੈ, ਜਿਸ ਨਾਲ ਉਸ ਦਾ ਇਸ਼ਾਰਾ ਬ੍ਰੇਕਅੱਪ ਵੱਲ ਹੁੰਦਾ ਸਾਫ ਨਜ਼ਰ ਆ ਰਿਹਾ ਹੈ।
ਅਸਲ 'ਚ ਸੋਸ਼ਲ ਮੀਡੀਆ 'ਤੇ ਯੂਲੀਆ ਨੇ ਜਿਹੜੀ ਪੋਸਟ ਕੀਤੀ ਹੈ, ਉਸ 'ਚ ਲਿਖਿਆ ਹੈ, 'ਪਿਛਲੇ ਦਿਨੀਂ ਜਿਹੜੀ ਮੈਂ ਸਭ ਤੋਂ ਵੱਡੀ ਗਲਤੀ ਕੀਤੀ ਹੈ, ਉਹ ਸ਼ਾਇਦ ਇਹ ਹੈ ਕਿ ਮੈਂ ਭਰੋਸਾ ਕੀਤਾ ਸੀ ਕਿ ਪਿਆਰ ਕਿਸੇ ਸਹੀ ਇਨਸਾਨ ਨੂੰ ਪਾਉਣਾ ਹੈ ਪਰ ਹਕੀਕਤ 'ਚ ਪਿਆਰ ਸਹੀ ਇਨਸਾਨ ਬਣਨਾ ਹੈ। ਕਿਸੇ ਅਜਿਹੇ ਇਨਸਾਨ ਨੂੰ ਨਾ ਲੱਭੋ, ਜਿਸ ਨਾਲ ਤੁਸੀਂ ਆਪਣੀ ਜ਼ਿੰਦਗੀ ਬਤੀਤ ਕਰਨਾ ਚਾਹੁੰਦੇ ਹੋ, ਸਗੋਂ ਅਜਿਹੇ ਇਨਸਾਨ ਬਣੋ ਜਿਸ ਇਨਸਾਨ ਨਾਲ ਤੁਸੀਂ ਪੂਰੀ ਜ਼ਿੰਦਗੀ ਬਤੀਤ ਕਰਨਾ ਚਾਹੁੰਦੇ ਹੋ।'
Punjabi Bollywood Tadka
ਯੂਲੀਆ ਦੀ ਇਸ ਪੋਸਟ ਤੋਂ ਕਾਫੀ ਹੱਦ ਤਕ ਸਾਫ ਹੈ ਕਿ ਉਸ ਦਾ ਦਿਲ ਟੁੱਟ ਚੁੱਕਾ ਹੈ ਪਰ ਇਸ ਦਾ ਕਾਰਨ ਸਲਮਾਨ ਹਨ ਜਾਂ ਕੋਈ ਹੋਰ, ਇਸ ਦਾ ਜਵਾਬ ਤਾਂ ਖੁਦ ਯੂਲੀਆ ਹੀ ਦੇ ਸਕਦੀ ਹੈ।
ਇਸ ਤੋਂ ਬਾਅਦ ਯੂਲੀਆ ਨੇ ਆਪਣੀ ਇਹ ਪੋਸਟ ਡਿਲੀਟ ਕਰ ਦਿੱਤੀ ਤੇ ਇਕ ਕਾਲੀ ਤਸਵੀਰ ਸ਼ੇਅਰ ਕੀਤੀ, ਜਿਸ 'ਚ ਉਸ ਨੇ ਪੁੱਛਿਆ, 'ਕੁਮੈਂਟ : ਬਲੈਕ ਇੰਨਾ ਡਾਰਕ ਕਿਉਂ ਹੁੰਦਾ ਹੈ?' ਇਸ ਪੋਸਟ ਨਾਲ ਯੂਲੀਆ ਨੇ ਕੈਪਸ਼ਨ 'ਚ ਲਿਖਿਆ, 'ਤੁਸੀਂ ਕੀ ਕਹਿੰਦੇ ਹੋ ਤੇ ਕੀ ਕਰਦੇ ਹੋ, ਇਸ ਨਾਲ ਫਰਕ ਨਹੀਂ ਪੈਂਦਾ। ਕੁਝ ਲੋਕ ਹਮੇਸ਼ਾ ਆਪਣੀ ਸਮਝ ਨਾਲ ਚੀਜ਼ਾਂ ਦਾ ਮਤਲਬ ਕੱਢਦੇ ਹਨ, ਇਨ੍ਹਾਂ ਚੀਜ਼ਾਂ ਨੂੰ ਹਾਸੇ 'ਚ ਉਡਾਓ ਤੇ ਆਪਣੀ ਜ਼ਿੰਦਗੀ ਦਾ ਆਨੰਦ ਮਾਣੋ।'

ਦੱਸਣਯੋਗ ਹੈ ਕਿ ਯੂਲੀਆ ਤੇ ਸਲਮਾਨ ਖਾਨ ਦੇ ਰਿਲੇਸ਼ਨ ਦੀਆਂ ਖਬਰਾਂ ਨਿੱਤ ਦਿਨ ਆਉਂਦੀਆਂ ਰਹਿੰਦੀਆਂ ਸਨ। ਇੰਨਾ ਹੀ ਨਹੀਂ, ਯੂਲੀਆ ਨੂੰ ਸਲਮਾਨ ਖਾਨ ਦੇ ਪੂਰੇ ਪਰਿਵਾਰ ਨਾਲ ਛੁੱਟੀਆਂ 'ਤੇ ਵੀ ਦੇਖਿਆ ਗਿਆ। ਹਾਲਾਂਕਿ ਦੋਵਾਂ 'ਚੋਂ ਕਿਸੇ ਨੇ ਵੀ ਇਨ੍ਹਾਂ ਖਬਰਾਂ ਦੀ ਨਾ ਤਾਂ ਪੁਸ਼ਟੀ ਕੀਤੀ ਤੇ ਨਾ ਹੀ ਖੰਡਨ।


Tags: Iulia Vantur Salman Khan Breakup Katrina Kaif

Edited By

Rahul Singh

Rahul Singh is News Editor at Jagbani.