FacebookTwitterg+Mail

ਜਦੋਂ ਇਕ ਇੰਟਰਵਿਊ ਦੌਰਾਨ ਸ਼੍ਰੀਦੇਵੀ ਨੇ ਕੀਤੀ ਸੀ ਬੇਟੀ ਜਾਹਨਵੀ ਕਪੂਰ ਦੀ ਨਕਲ (ਵੀਡੀਓ)

janhvi kapoor sridevi funny video
30 April, 2018 03:44:54 PM

ਮੁੰਬਈ (ਬਿਊਰੋ)— ਬਾਲੀਵੁੱਡ ਅਭਿਨੇਤਰੀ ਸ਼੍ਰੀਦੇਵੀ ਦੀ ਬੇਟੀ ਜਾਹਨਵੀ ਕਪੂਰ ਛੇਤੀ ਹੀ ਬਾਲੀਵੁੱਡ 'ਚ ਡੈਬਿਊ ਕਰਨ ਲਈ ਤਿਆਰ ਹੈ ਪਰ ਇਕ ਸਮਾਂ ਅਜਿਹਾ ਵੀ ਸੀ, ਜਦੋਂ ਉਹ ਸਹੀ ਤਰ੍ਹਾਂ ਨਾਲ ਹਿੰਦੀ ਨਹੀਂ ਬੋਲ ਪਾਉਂਦੀ ਸੀ। ਅਸਲ 'ਚ ਸੋਸ਼ਲ ਮੀਡੀਆ 'ਤੇ ਜਾਹਨਵੀ ਤੇ ਸ਼੍ਰੀਦੇਵੀ ਦੀ ਇਕ ਪੁਰਾਣੀ ਵੀਡੀਓ ਵਾਇਰਲ ਹੋ ਰਹੀ ਹੈ। ਇਸ ਵੀਡੀਓ ਨੂੰ ਦੇਖ ਕੇ ਤੁਸੀਂ ਸਮਝ ਜਾਓਗੇ ਕਿ ਅਸੀਂ ਅਜਿਹਾ ਕਿਉਂ ਬੋਲ ਰਹੇ ਹਾਂ। ਇਥੋਂ ਤਕ ਕਿ ਇਸ ਵੀਡੀਓ 'ਚ ਸ਼੍ਰੀਦੇਵੀ ਖੁਦ ਜਾਹਨਵੀ ਕਪੂਰ ਦੀ ਨਕਲ ਕਰਦੀ ਨਜ਼ਰ ਆ ਰਹੀ ਹੈ ਤੇ ਪੱਤਰਕਾਰਾਂ ਨੂੰ ਬੋਲ ਰਹੀ ਹੈ ਕਿ ਜਾਹਨਵੀ ਨੂੰ ਹਿੰਦੀ 'ਚ ਜਵਾਬ ਦੇਣ ਲਈ ਨਾ ਆਖੋ।

 

A post shared by Bebo Bollywood🌸 (@bebobolly) on

ਕੁਝ ਸਾਲ ਪਹਿਲਾਂ ਦੀ ਇਸ ਵੀਡੀਓ 'ਚ ਇਕ ਪੱਤਰਕਾਰ ਜਾਹਨਵੀ ਤੋਂ ਇਕ ਸਵਾਲ ਕਰਦੀ ਹੈ ਤੇ ਉਸ ਨੂੰ ਹਿੰਦੀ 'ਚ ਇਸ ਦਾ ਜਵਾਬ ਦੇਣ ਲਈ ਕਹਿੰਦੀ ਹੈ। ਜਾਹਨਵੀ ਟੁੱਟੀ-ਫੁੱਟੀ ਹਿੰਦੀ 'ਚ ਜਵਾਬ ਦਿੰਦੀ ਕਹਿੰਦੀ ਹੈ, 'ਮੈਨੂੰ ਪਤਾ ਨਹੀਂ ਹੈ ਮੈਂ ਅਜੇ ਸਕੂਲ 'ਚ ਪੜ੍ਹਾਈ ਕਰ ਰਹੀ ਹਾਂ।' ਉਦੋਂ ਸ਼੍ਰੀਦੇਵੀ, ਜਾਹਨਵੀ ਕੋਲੋਂ ਮਾਈਕ ਲੈ ਲੈਂਦੀ ਹੈ ਤੇ ਕਹਿੰਦੀ ਹੈ ਕਿ ਜਾਹਨਵੀ ਨੂੰ ਹਿੰਦੀ 'ਚ ਜਵਾਬ ਦੇਣ ਲਈ ਨਾ ਆਖੋ। ਫਿਰ ਉਹ ਜਾਹਨਵੀ ਦੀ ਨਕਲ ਕਰਦਿਆਂ ਉਸ ਦੀ ਟੁੱਟੀ-ਫੁੱਟੀ ਹਿੰਦੀ ਬਾਰੇ ਦੱਸਦੀ ਹੈ ਤੇ ਉਥੇ ਮੌਜੂਦ ਸਾਰੇ ਲੋਕ ਹੱਸਣ ਲੱਗਦੇ ਹਨ।
ਜਾਹਨਵੀ ਛੇਤੀ ਹੀ ਫਿਲਮ 'ਧੜਕ' ਨਾਲ ਬਾਲੀਵੁੱਡ 'ਚ ਡੈਬਿਊ ਕਰਨ ਵਾਲੀ ਹੈ। ਇਸ ਫਿਲਮ 'ਚ ਉਸ ਨਾਲ ਸ਼ਾਹਿਦ ਕਪੂਰ ਦੇ ਭਰਾ ਈਸ਼ਾਨ ਖੱਟਰ ਮੁੱਖ ਭੂਮਿਕਾ ਨਿਭਾਅ ਰਹੇ ਹਨ।


Tags: Janhvi Kapoor Sridevi Funny Video Instagram Interview Dhadak

Edited By

Rahul Singh

Rahul Singh is News Editor at Jagbani.