ਜਲੰਧਰ(ਬਿਊਰੋ)— 'ਯਾਰਾਂ ਨਾਲ ਬਹਾਰਾਂ', 'ਮੰਨਤ', 'ਤੇਰਾ ਮੇਰਾ ਕੀ ਰਿਸ਼ਤਾ', 'ਸਾਡੀ ਲਵ ਸਟੋਰੀ', 'ਧਰਤੀ' ਵਰਗੀਆਂ ਫਿਲਮਾਂ ਨਾਲ ਮਸ਼ਹੂਰ ਐਕਟਰ ਜਿੰਮੀ ਸ਼ੇਰਗਿੱਲ ਨੇ ਕਾਫੀ ਪ੍ਰਸਿੱਧੀ ਖੱਟੀ। ਜਿੰਮੀ ਸ਼ੇਰਗਿੱਲ ਹੁਣ ਇਕ ਵੱਖਰੇ ਤਰੀਕੇ ਦੀਆਂ ਫਿਲਮਾਂ ਕਰਨ ਦੇ ਮਾਮਲੇ 'ਚ ਫਿਲਮ ਇੰਡਸਟਰੀ 'ਚ ਜਾਣੇ ਜਾਂਦੇ ਹਨ। ਉਹ ਸਾਲ 'ਚ ਕਈ ਫਿਲਮਾਂ ਦਾ ਹਿੱਸਾ ਬਣ ਜਾਂਦੇ ਹਨ ਤੇ ਕਿਸੇ ਸੁਪਰਸਟਾਰ ਜਿੰਨਾਂ ਪੈਸਾ ਕਮਾ ਲੈਂਦਾ ਹੈ।
ਹਾਲ ਹੀ 'ਚ ਦਿੱਤੇ ਇਕ ਇੰਟਰਵਿਊ ਦੌਰਾਨ ਜਿੰਮੀ ਸ਼ੇਰਗਿੱਲ ਨੇ ਆਪਣੀਆਂ ਫਿਲਮਾਂ ਦੇ ਵਿਸ਼ਾ ਚੁਣਨ 'ਤੇ ਕਿਹਾ, ''ਪਹਿਲਾਂ ਉਹ ਫਿਲਮਾਂ ਦੇ ਵਿਸ਼ੇ ਨੂੰ ਲੈ ਕੇ ਕਾਫੀ ਅਸੁਰੱਖਿਅਤ ਮਹਿਸੂਸ ਕਰਦੇ ਸਨ ਪਰ ਹੁਣ ਉਨ੍ਹਾਂ ਨੂੰ ਆਪਣੀ ਪਸੰਦ 'ਤੇ ਮਾਣ ਹੈ। ਪਹਿਲਾਂ ਮੈਂ ਫਿਲਮ ਦੀ ਚੋਣ ਕਰਨ ਤੋਂ ਬੇਹੱਦ ਜ਼ਿਆਦਾ ਡਰਦਾ ਸੀ। ਅੱਜ ਮੈਨੂੰ ਉਸ ਤਰ੍ਹਾਂ ਦਾ ਡਰ ਮਹਿਸੂਸ ਨਹੀਂ ਹੁੰਦਾ।''
ਦੱਸ ਦੇਈਏ ਕਿ ਜਿੰਮੇ ਸ਼ੇਰਗਿੱਲ ਨੇ ਬਾਲੀਵੁੱਡ 'ਚ ਸਾਲ 1996 'ਚ ਗੁਲਜਾਰ ਦੇ ਨਿਰਦੇਸ਼ਨ ਹੇਠ ਬਣੀ ਫਿਲਮ 'ਮਾਚਿਸ' ਨਾਲ ਡੈਬਿਊ ਕੀਤਾ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਅਸਲੀ ਪਛਾਣ ਸਾਲ 2000 'ਚ ਆਦਿਤਿਆ ਚੋਪੜਾ ਦੀ 'ਮੋਹਬਤੇ' ਫਿਲਮ ਨਾਲ ਬਣਾਈ। ਜਿਸ 'ਚ ਉਹ ਅਮਿਤਾਭ ਬੱਚਨ ਤੇ ਸ਼ਾਹਰੁਖ ਖਾਨ ਨਾਲ ਨਜ਼ਰ ਆਏ ਸਨ।
ਇਸ ਤੋਂ ਬਾਅਦ ਜਿੰਮੀ ਨੇ ਕਈ ਸੁਪਰਹਿੱਟ ਫਿਲਮਾਂ ਦਿੱਤੀਆਂ, ਜਿਨ੍ਹਾਂ 'ਚ 'ਮੇਰੇ ਯਾਰ ਕੀ ਸ਼ਾਦੀ ਹੈ', 'ਦਿਲ ਹੈ ਤੁਮਹਾਰਾ' ਤੇ 'ਦਿਲ ਵਿਲ ਪਿਆਰ ਵਿਆਰ', 'ਹਾਸਿਲ', 'ਸਾਹਿਬ, ਬੀਵੀ ਔਰ ਗੈਂਗਸਟਰ' ਵਰਗੀਆਂ ਫਿਲਮਾਂ ਦੇ ਨਾਂ ਸ਼ਾਮਲ ਹਨ। ਜਿੰਮੀ ਸ਼ੇਰਗਿੱਲ ਦਾ ਮੰਨਣਾ ਹੈ ਕਿ ਗਲੈਮਰ ਦੀ ਵਜ੍ਹਾ ਨਾਲ ਅਭਿਨੈ 'ਤੇ ਫੋਕਸ ਕੀਤਾ ਤੇ ਇਕ ਵੱਖਰੀ ਪਛਾਣ ਬਣਾਈ।