FacebookTwitterg+Mail

'ਪ੍ਰਮਾਣੂ' ਲਈ ਕਾਫੀ ਉਤਸ਼ਾਹਿਤ ਨੇ ਜਾਨ ਅਬਰਾਹਿਮ

john abraham
20 May, 2018 09:21:22 AM

ਮੁੰਬਈ(ਬਿਊਰੋ)— ਮਸ਼ਹੂਰ ਅਦਾਕਾਰ ਅਤੇ ਫਿਲਮਕਾਰ ਜਾਨ ਅਬਰਾਹਿਮ ਆਪਣੀ ਆਉਣ ਵਾਲੀ ਫਿਲਮ 'ਪ੍ਰਮਾਣੂ' ਲਈ ਉਤਸ਼ਾਹਿਤ ਹਨ। ਜਾਨ ਅਬਰਾਹਿਮ ਦਾ ਮੰਨਣਾ ਹੈ ਕਿ 1998 ਦੇ ਪੋਖਰਣ ਟੈਸਟ ਨੇ ਇੰਡੀਆ ਨੂੰ ਰੀ-ਡਿਫਾਈਨ ਕੀਤਾ ਸੀ। ਇਸ ਕਹਾਣੀ 'ਤੇ ਫਿਲਮ ਬਣਨੀ ਇਸ ਲਈ ਵੀ ਜ਼ਰੂਰੀ ਸੀ ਕਿ ਅੱਧੇ ਤੋਂ ਜ਼ਿਆਦਾ ਭਾਰਤ ਅੱਜ ਵੀ ਪ੍ਰਮਾਣੂ ਦਾ ਮਤਲਬ ਨਹੀਂ ਜਾਣਦਾ। ਇਹ ਵੀ ਨਹੀਂ ਜਾਣਦਾ ਕਿ ਪੋਖਰਣ ਵਿਚ ਕੀ ਹੋਇਆ ਸੀ। ਸਿਰਫ ਨੌਜਵਾਨਾਂ ਨੂੰ ਹੀ ਨਹੀਂ, 30 ਤੋਂ 35 ਸਾਲ ਦੇ ਲੋਕਾਂ ਨੂੰ ਵੀ ਇਸ ਦੀ ਜਾਣਕਾਰੀ ਨਹੀਂ ਸੀ। ਫਿਲਮ 'ਪ੍ਰਮਾਣੂ : ਦਿ ਸਟੋਰੀ ਆਫ ਪੋਖਰਣ' 25 ਮਈ ਨੂੰ ਰਿਲੀਜ਼ ਹੋਵੇਗੀ।
ਜ਼ਿਕਰਯੋਗ ਹੈ ਕਿ ਜੌਨ ਅਬ੍ਰਾਹਮ ਨਾਲ ਇਸ ਫਿਲਮ 'ਚ ਡਾਇਨਾ ਪੇਂਟੀ ਅਹਿਮ ਭੂਮਿਕਾ ਨਿਭਾਵੇਗੀ। ਇਨ੍ਹਾਂ ਤੋਂ ਇਲਾਵਾ ਫਿਲਮ 'ਚ ਬੋਮਨ ਈਰਾਨੀ ਵੀ ਦਿਖਾਈ ਦੇਣਗੇ। ਇਸ ਫਿਲਮ ਦਾ ਨਿਰਦੇਸ਼ਨ ਅਭਿਸ਼ੇਕ ਸ਼ਰਮਾ ਨੇ ਕੀਤਾ ਹੈ। ਇਸ ਤੋਂ ਇਲਾਵਾ ਇਹ ਫਿਲਮ 25 ਮਈ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ।


Tags: John AbrahamParmanuDiana PentyJA EntertainmentIndian ArmyPokhranAbhishek Sharma

Edited By

Sunita

Sunita is News Editor at Jagbani.