ਮੁੰਬਈ(ਬਿਊਰੋ)— ਬਾਲੀਵੁੱਡ ਅਦਾਕਾਰ ਅਤੇ ਫਿਲਮਕਾਰ ਜਾਨ ਅਬਰਾਹਿਮ ਦਾ ਕਹਿਣਾ ਹੈ ਕਿ ਉਹ ਨਵੇਂ ਟੈਲੇਂਟ ਨੂੰ ਲੈ ਕੇ ਫਿਲਮ ਬਣਾਉਣਾ ਚਾਹੁੰਦੇ ਹਨ। ਜਾਨ ਨੇ ਬਤੌਰ ਨਿਰਮਾਤਾ 'ਵਿੱਕੀ ਡੋਨਰ', 'ਮਦਰਾਸ ਕੈਫੇ', 'ਫੋਰਸ 2', 'ਰੌਕੀ ਹੈਂਡਸਮ' ਅਤੇ ਹੁਣ 'ਪ੍ਰਮਾਣੂ : ਦਿ ਸਟੋਰੀ ਆਫ ਪੋਖਰਣ' ਬਣਾਈਆਂ ਹਨ। ਜਾਨ ਅਬਰਾਹਿਮ ਨੇ ਕਿਹਾ ਕਿ ਉਹ ਆਪਣੇ ਪ੍ਰੋਡਕਸ਼ਨ ਹਾਊਸ ਰਾਹੀਂ ਸਿਰਫ ਖੁਦ ਨੂੰ ਕਾਸਟ ਕਰ ਕੇ ਫਿਲਮ ਨਹੀਂ ਬਣਾਉਣਾ ਚਾਹੁੰਦੇ। ਕਾਫੀ ਸਮੇਂ ਤੋਂ ਉਡੀਕੀ ਜਾ ਰਹੀ ਫਿਲਮ 'ਪਰਮਾਣੂ' ਦੀ ਹਾਲ ਹੀ 'ਚ ਮੁੰਬਈ 'ਚ ਸਪੈਸ਼ਲ ਸਕ੍ਰੀਨਿੰਗ ਰੱਖੀ ਗਈ। ਇਸ ਸਕ੍ਰੀਨਿੰਗ 'ਚ ਬਾਲੀਵੁੱਡ ਦੇ ਮਸ਼ਹੂਰ ਨਿਰਮਾਤਾ ਕਰਨ ਜੌਹਰ ਪਹੁੰਚੇ ਹੋਏ ਸਨ।
ਕਰਨ ਜੌਹਰ ਨੇ ਫਿਲਮ ਨੂੰ ਦੇਖਣ ਤੋਂ ਬਾਅਦ ਟਵੀਟ ਕਰਕੇ ਫਿਲਮ ਬਾਰੇ ਦੱਸਿਆ। ਕਰਨ ਜੌਹਰ ਨੇ ਆਪਣੇ ਟਵੀਟ 'ਚ ਲਿਖਿਆ, ''ਮੈਂ ਫਿਲਮ 'ਪਰਮਾਣੂ' ਦੇਖੀ, ਮੈਨੂੰ ਬਹੁਤ ਪਸੰਦ ਆਈ। ਇਹ ਇਕ ਦਿਲਚਸਪ ਫਿਲਮ ਹੈ। ਫਿਲਮ 'ਚ ਸੱਚੀ ਕਹਾਣੀ ਨੂੰ ਪੇਸ਼ ਕੀਤਾ ਗਿਆ ਹੈ ਜਿਸ ਨੇ ਮੈਨੂੰ ਅੰਤ ਤੱਕ ਆਪਣੀ ਸੀਟ 'ਤੇ ਬਿਠਾਈ ਰੱਖਿਆ। ਫਿਲਮ 'ਚ ਦੇਸ਼ ਭਗਤੀ ਦੀ ਸੱਚੀ ਕਹਾਣੀ ਅਤੇ ਫਿਲਮ ਦਾ ਕਲਾਈਮੈਕਸ ਤੁਹਾਨੂੰ ਆਪਣੇ ਹੱਥ ਦੇ ਨਹੂੰ ਖਾਣ ਨੂੰ ਮਜ਼ਬੂਰ ਕਰ ਦੇਵੇਗਾ।ਕਰਨ ਜੌਹਰ ਦੇ ਰੀਵਿਊ ਤੋਂ ਬਾਅਦ ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਫਿਲਮ ਹੁਣ ਤੱਕ ਆਪਣੇ ਟਰੇਲਰ ਦੀ ਤਰ੍ਹਾਂ ਸ਼ਾਨਦਾਰ ਹੈ। ਉਝੰ ਪਿਛਲੇ ਕਈ ਮਹੀਨਿਆਂ 'ਚ ਫਿਲਮ ਦੀ ਰਿਲੀਜ਼ ਡੇਟ 'ਚ ਕਈ ਵਾਰ ਬਦਲਾਅ ਹੋ ਚੁੱਕਿਆ ਹੈ। ਸੂਤਰਾਂ ਮੁਤਾਬਕ ਫਿਲਮ ਦੀ ਰਿਲੀਜ਼ ਦਾ ਰਸਤਾ ਸਾਫ ਹੋ ਗਿਆ ਹੈ। ਇਹ ਫਿਲਮ ਹੁਣ 25 ਮਈ ਨੂੰ ਰਿਲੀਜ਼ ਹੋਣ ਜਾ ਰਹੀ ਹੈ।