FacebookTwitterg+Mail

ਕਰੀਨਾ ਕਪੂਰ ਨੂੰ ਮਿਲਦਿਆਂ ਹੀ ਨੰਨ੍ਹੀ ਬੱਚੀ ਨੇ ਨਿਕਲੇ ਹੰਝੂ, ਦੇਖੋ ਭਾਵੁਕ ਕਰਦੀ ਵੀਡੀਓ

kareena kapoor khan
24 May, 2018 03:33:31 PM

ਮੁੰਬਈ (ਬਿਊਰੋ)— ਬਾਲੀਵੁੱਡ ਅਭਿਨੇਤਰੀ ਕਰੀਨਾ ਕਪੂਰ ਖਾਨ 2 ਸਾਲ ਦੇ ਇੰਤਜ਼ਾਰ ਤੋਂ ਬਾਅਦ ਵੱਡੇ ਪਰਦੇ 'ਤੇ ਧਮਾਕੇਦਾਰ ਵਾਪਸੀ ਕਰਨ ਲਈ ਤਿਆਰ ਹੈ। ਅਭਿਨੇਤਰੀ 1 ਜੂਨ ਨੂੰ ਰਿਲੀਜ਼ ਹੋਣ ਵਾਲੀ ਫਿਲਮ 'ਵੀਰੇ ਦੀ ਵੈਡਿੰਗ' 'ਚ ਅਹਿਮ ਭੂਮਿਕਾ ਨਿਭਾਉਂਦੀ ਨਜ਼ਰ ਆਵੇਗੀ। ਫਿਲਮ ਦੀ ਟੀਮ ਜ਼ੋਰ-ਸ਼ੋਰ ਨਾਲ ਪ੍ਰਮੋਸ਼ਨ ਕਰਨ 'ਚ ਜੁਟੀ ਹੋਈ ਹੈ। ਪ੍ਰਮੋਸ਼ਨ ਦੌਰਾਨ ਬੁੱਧਵਾਰ ਨੂੰ ਕਰੀਨਾ ਕਪੂਰ ਦੀ ਮੁਲਾਕਾਤ ਉਸ ਦੀ ਇਕ ਨੰਨ੍ਹੀ ਫੈਨ ਨਾਲ ਹੋਈ, ਜੋ ਕਰੀਨਾ ਨੂੰ ਮਿਲਦਿਆਂ ਹੀ ਭਾਵੁਕ ਹੋ ਗਈ। ਇਸ ਦੀ ਵੀਡੀਓ ਸੋਨਮ ਕਪੂਰ ਨੇ ਆਪਣੀ ਇੰਸਟਾ ਸਟੋਰੀ 'ਚ ਜਾਰੀ ਕੀਤੀ। ਕਰੀਨਾ ਕਪੂਰ ਆਪਣੀ ਕੋ-ਸਟਾਰ ਸੋਨਮ ਕਪੂਰ, ਸਵਰਾ ਭਾਸਕਰ ਤੇ ਸ਼ਿਖਾ ਤਲਸਾਨੀਆ ਨਾਲ ਇਕ ਰੇਡੀਓ ਸ਼ੋਅ 'ਚ ਸ਼ਾਮਲ ਹੋਈ। ਇਥੇ ਉਸ ਦੀ ਮੁਲਾਕਾਤ ਇਕ ਨੰਨ੍ਹੀ ਫੈਨ ਨਾਲ ਹੋਈ।

ਆਪਣੀ ਫੇਵਰੇਟ ਅਭਿਨੇਤਰੀ ਨੂੰ ਸਾਹਮਣੇ ਦੇਖ ਕੇ ਉਸ ਦੀਆਂ ਅੱਖਾਂ 'ਚੋਂ ਹੰਝੂ ਨਿਕਲ ਗਏ। ਫਿਰ ਕਰੀਨਾ ਨੇ ਉਸ ਨੂੰ ਗਲ ਨਾਲ ਲਗਾਇਆ। ਵੀਡੀਓ 'ਚ ਉਹ ਕਰੀਨਾ ਲਈ ਇਕ ਗਿਫਟ ਵੀ ਲੈ ਕੇ ਆਉਂਦੀ ਹੈ, ਜੋ ਕਰੀਨਾ ਨੂੰ ਬੇਹੱਦ ਪਸੰਦ ਆਉਂਦਾ ਹੈ ਤੇ ਕਰੀਨਾ ਕਹਿੰਦੀ ਹੈ ਕਿ ਇਹ ਗਿਫਟ ਉਹ ਆਪਣੀ ਕਾਰ 'ਚ ਲਗਾਏਗੀ। ਇਸ ਇਮੋਸ਼ਨਲ ਪਲ ਨੂੰ ਸੋਨਮ ਕਪੂਰ ਨੇ ਇੰਸਟਾ ਸਟੋਰੀ ਰਾਹੀਂ ਸਾਂਝਾ ਕੀਤਾ। ਇਸ ਪ੍ਰਮੋਸ਼ਨ ਇਵੈਂਟ 'ਚ ਕਰੀਨਾ ਕਪੂਰ, ਸੋਨਮ ਕਪੂਰ, ਸਵਰਾ ਭਾਸਕਰ ਤੇ ਸ਼ਿਖਾ ਤਸਲਾਨੀਆ ਨੇ ਰੱਜ ਕੇ ਡਾਂਸ ਮਸਤੀ ਕੀਤੀ। ਅਭਿਨੇਤਰੀ ਨੇ ਆਪਣੀ ਫਿਲਮ ਦੇ ਗੀਤ 'ਭੰਗੜਾ ਤਾਂ ਸੱਜਦਾ' ਤੋਂ ਇਲਾਵਾ ਹੋਰ ਗੀਤਾਂ 'ਤੇ ਡਾਂਸ ਕੀਤਾ।


Tags: Kareena Kapoor Khan Fan Emotional Video Sonam Kapoor Veere Di Wedding

Edited By

Rahul Singh

Rahul Singh is News Editor at Jagbani.