FacebookTwitterg+Mail

25 ਸਾਲ ਪੁਰਾਣੀ ਡਰੈੱਸ ਪਾ ਕੇ ਦੁਲਹਨ ਬਣੀ ਕਰੀਨਾ, ਸਾਹਮਣੇ ਆਈਆਂ ਖਾਸ ਤਸਵੀਰਾਂ

kareena kapoor khan
05 June, 2018 02:58:20 PM

ਮੁੰਬਈ(ਬਿਊਰੋ)— ਫਿਲਮ 'ਵੀਰੇ ਦੀ ਵੈਡਿੰਗ' ਬਾਕਸ ਆਫਿਸ 'ਤੇ ਅਜੇ ਤੱਕ ਕਰੀਬ 36.52 ਕਰੋੜ ਦੀ ਕਮਾਈ ਕਰ ਲਈ ਹੈ। ਫਿਲਮ ਨਾਲ ਜੁੜਿਆ ਇਕ ਦਿਲਚਸਪ ਕਿੱਸਾ ਹਾਲ ਹੀ 'ਚ ਸਾਹਮਣੇ ਆਇਆ ਹੈ। ਫਿਲਮ 'ਚ ਇਕ ਸੀਨ ਹੈ, ਜਿਸ 'ਚ ਕਰੀਨਾ ਕਪੂਰ ਦੁਹਲਨ ਬਣੀ ਨਜ਼ਰ ਆ ਰਹੀ ਹੈ। ਇਸ ਸੀਨ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ। ਅਸਲ 'ਚ ਇਸ ਸੀਨ 'ਚ ਕਰੀਨਾ ਕਪੂਰ ਨੇ ਜਿਹੜੀ ਡਰੈੱਸ ਪਾਈ ਹੈ, ਉਹ ਕਰੀਬ 25 ਸਾਲ ਪੁਰਾਣੀ ਹੈ।
Punjabi Bollywood Tadka
ਸੰਦੀਪ ਖੋਸਲਾ ਦੇ ਵਿੰਟੇਜ਼ ਕਲੈਕਸ਼ਨ ਦੀ ਹੈ ਇਹ ਡਰੈੱਸ
ਮਸ਼ਹੂਰ ਡਿਜ਼ਾਈਨਰ ਅਬੂ ਯਾਨੀ ਸੰਦੀਪ ਖੋਸਲਾ ਨੇ ਇਕ ਇੰਟਰਵਿਊ 'ਚ ਦੱਸਿਆ ਕਿ ਕਰੀਨਾ ਦੁਆਰਾ ਫਿਲਮ 'ਚ ਪਾਈ ਗਈ ਇਹ ਡਰੈੱਸ ਉਸ ਦੇ ਵਿੰਟੇਜ਼ ਕਲੈਕਸ਼ਨ ਦੀ ਹੈ ਤੇ ਕਰੀਬ 25 ਸਾਲ ਪੁਰਾਣੀ ਹੈ। ਅਬੂ ਨੇ ਦੱਸਿਆ ਕਿ ਇਹ ਡਰੈੱਸ ਉਸ ਨੇ 25 ਸਾਲ ਪਹਿਲਾ ਡਿਜ਼ਾਈਨ ਕੀਤੀ ਸੀ। ਉਸ ਨੇ ਦੱਸਿਆ ਕਿ ਫਿਲਮ ਦੀ ਪ੍ਰੋਡਿਊਸਰ ਰਿਆ ਕਪੂਰ ਮੇਰੇ ਕੋਲ ਆਈ ਸੀ ਤੇ ਉਸ ਨੇ ਕਲੈਕਸ਼ਨ 'ਚੋਂ ਇਹ ਲਹਿੰਗਾ ਸਿਲੇਕਟ ਕੀਤਾ ਸੀ।
Punjabi Bollywood Tadka
ਅਸੀਂ ਇਸ ਦਾ ਸਕਰਟ ਉਹੀ ਰੱਖਿਆ ਪਰ ਇਸ ਦੇ ਬਲਾਊਜ਼ ਦੀ ਫੀਟਿੰਗ ਕਰੀਨਾ ਦੇ ਹਿਸਾਬ ਨਾਲ ਕੀਤੀ ਸੀ। ਅਸੀਂ ਇਸ ਦਾ ਦੁਪਟਾ ਨਵੇਂ ਜ਼ਮਾਨੇ ਦੇ ਹਿਸਾਬ ਨਾਲ ਡਿਜ਼ਾਈਨ ਕੀਤਾ ਸੀ। ਕਰੀਨਾ ਨੇ ਫਿਲਮ ਦੇ ਜਿਸ ਸੀਨ 'ਚ ਇਹ ਲਹਿੰਗਾ ਪਾਇਆ ਹੈ, ਉਸ 'ਚ ਉਹ ਬੇਹੱਦ ਖੂਬਸੂਰਤ ਲੱਗ ਰਹੀ ਹੈ। ਇਸ ਫਿਲਮ 'ਚ ਕਰੀਨਾ ਕਪੂਰ ਨਾਲ ਸੋਨਮ ਕਪੂਰ, ਸਵਰਾ ਭਾਸਕਰ ਤੇ ਸ਼ਿਖਾ ਤਲਸਾਨਿਆ ਲੀਡ ਕਿਰਦਾਰ 'ਚ ਹਨ।
Punjabi Bollywood Tadka

Punjabi Bollywood Tadka


Tags: Veere Di WeddingKareena Kapoor KhanSonam Kapoor AhujaSwara BhaskerShikha Talsania

Edited By

Sunita

Sunita is News Editor at Jagbani.