FacebookTwitterg+Mail

Pics : ਹੌਟ ਅੰਦਾਜ਼ 'ਚ ਪੋਜ਼ ਦਿੰਦੀ ਨਜ਼ਰ ਆਈ ਕਰਿਸ਼ਮਾ ਸ਼ਰਮਾ

karishma sharma
07 May, 2018 02:02:18 PM

ਮੁੰਬਈ (ਬਿਊਰੋ)— ਟੀ. ਵੀ. ਅਦਾਕਾਰਾ ਕਰਿਸ਼ਮਾ ਸ਼ਰਮਾ ਅਕਸਰ ਆਪਣੀਆਂ ਬੋਲਡ ਤਸਵੀਰਾਂ ਨਾਲ ਸੋਸ਼ਲ ਮੀਡੀਆ 'ਤੇ ਛਾਈ ਰਹਿੰਦੀ ਹੈ। ਹਾਲ ਹੀ 'ਚ ਕਰਿਸ਼ਮਾ ਇਕ ਵਾਰ ਫਿਰ ਆਪਣੀਆਂ ਹੌਟ ਤਸਵੀਰਾਂ ਨਾਲ ਸੁਰਖੀਆਂ 'ਚ ਹੈ।

Punjabi Bollywood Tadka
ਦਰਸਅਲ, ਹਾਲ ਹੀ 'ਚ ਕਰਿਸ਼ਮਾ ਨੇ ਆਪਣੇ ਅਧਿਕਾਰਕ ਇੰਸਟਾਗ੍ਰਾਮ ਅਕਾਊਂਟ 'ਤੇ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ 'ਚ ਕਰਿਸ਼ਮਾ ਬੇਹੱਦ ਹੌਟ ਅੰਦਾਜ਼ 'ਚ ਪੋਜ਼ ਦਿੰਦੀ ਨਜ਼ਰ ਆ ਰਹੀ ਹੈ। ਕਰਿਸ਼ਮਾ ਦੀਆਂ ਇਹ ਤਸਵੀਰਾਂ ਫੋਟੋਸ਼ੂਟ ਦੀਆਂ ਸਨ।

Punjabi Bollywood Tadka
ਦੱਸਣਯੋਗ ਹੈ ਕਿ ਕਰਿਸ਼ਮਾ ਸ਼ਰਮਾ 'ਯੇ ਹੈ ਮੁਹੱਬਤੇਂ ਅਤੇ 'ਪਵਿਤਰ ਰਿਸ਼ਤਾ' ਵਰਗੇ ਲੋਕਪ੍ਰਿਯ ਸ਼ੋਅ 'ਚ ਨਜ਼ਰ ਆ ਚੁੱਕੀ ਹੈ। ਉੱਥੇ ਹੀ ਕਰਿਸ਼ਮਾ ਜਲਦ ਹੀ ਡਿਜੀਟਲ ਪਲੇਟਫਾਰਮ 'ਤੇ ਵਾਪਸੀ ਕਰ ਰਹੀ ਹੈ। ਇਸ ਵਾਰ ਵੈੱਬ ਸੀਰੀਜ਼ 'ਚ ਉਸਦੇ ਨਾਲ ਅਦਾਕਾਰ ਕੁਸ਼ਾਲ ਟੰਡਨ ਨਜ਼ਰ ਆਉਣ ਵਾਲੇ ਹਨ। ਟੀ. ਵੀ. ਤੋਂ ਇਲਾਵਾ ਕਰਿਸ਼ਮਾ 'ਪਿਆਰ ਕਾ ਪੰਚਨਾਮਾ 2' 'ਚ ਕੰਮ ਕਰ ਚੁੱਕੀ ਹੈ।

Punjabi Bollywood Tadka
ਕਰਿਸ਼ਮਾ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਕਾਫੀ ਐਕਟਿਵ ਰਹਿੰਦੀ ਹੈ ਅਤੇ ਹਮੇਸ਼ਾ ਆਪਣੇ ਫੈਨਜ਼ ਲਈ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ। ਕਰਿਸ਼ਮਾ ਦੀ ਫੈਨਜ਼ ਫਾਲੋਇੰਗ ਦੀ ਗੱਲ ਕਰੀਏ ਤਾਂ ਉਸਦੇ ਇੰਸਟਾਗ੍ਰਾਮ 'ਤੇ 846,000 ਫਾਲੋਅਰਜ਼ ਹਨ।

Punjabi Bollywood TadkaPunjabi Bollywood TadkaPunjabi Bollywood Tadka


Tags: Karishma Sharma Instagram Photoshoot Pose Ye Hai Mohabbatein Tv Actress

Edited By

Kapil Kumar

Kapil Kumar is News Editor at Jagbani.