FacebookTwitterg+Mail

ਆਲੀਆ ਭੱਟ ਦੀ ਕਾਮਯਾਬੀ 'ਤੇ ਕੈਟਰੀਨਾ ਕੈਫ ਨੇ ਦਿੱਤਾ ਅਜਿਹਾ ਬਿਆਨ

katrina kaif and alia bhatt
31 May, 2018 09:59:17 AM

ਮੁੰਬਈ(ਬਿਊਰੋ)— ਬਾਲੀਵੁੱਡ ਅਦਾਕਾਰਾ ਕੈਟਰੀਨਾ ਕੈਫ ਅਤੇ ਆਲੀਆ ਭੱਟ ਨੂੰ ਚੰਗਾ ਦੋਸਤ ਮੰਨਿਆ ਜਾਂਦਾ ਹੈ। ਦੋਨਾਂ ਦੀ ਦੋਸਤੀ ਕਾਫੀ ਪੁਰਾਣੀ ਹੈ ਪਰ ਕੁਝ ਦਿਨ ਪਹਿਲਾਂ ਇਹ ਖਬਰ ਸਾਹਮਣੇ ਆਈ ਕਿ ਜਦੋਂ ਆਲੀਆ ਅਤੇ ਰਣਬੀਰ ਕਪੂਰ ਦੀਆਂ ਨਜ਼ਦੀਕੀਆਂ ਵਧੀਆਂ ਹਨ, ਉਦੋਂ ਤੋਂ ਹੀ ਦੋਹਾਂ 'ਚ ਦੂਰੀਆਂ ਵੱਧ ਗਈਆਂ ਹਨ। ਹੁਣ ਇਨ੍ਹਾਂ ਅਫਵਾਹਾਂ ਨੂੰ ਖਾਰਿਜ਼ ਕਰਦੇ ਹੋਏ ਕੈਟਰੀਨਾ ਕੈਫ ਨੇ ਫਿਲਮ 'ਰਾਜ਼ੀ' ਦੀ ਸਫਲਤਾ ਤੇ ਆਲੀਆ ਨੂੰ ਵਧਾਈ ਦਿੱਤੀ ਹੈ। ਦੱਸ ਦੇਈਏ ਕਿ ਕੈਟਰੀਨਾ ਨੇ ਇੰਸਟਾਗ੍ਰਾਮ ਸਟੋਰੀ 'ਤੇ ਇਕ ਤਸਵੀਰ ਸ਼ੇਅਰ ਕਰਦੇ ਹੋਏ ਆਲੀਆ ਨੂੰ ਵਧਾਈ ਦਿੱਤੀ ਹੈ।
Punjabi Bollywood Tadka
ਇਸ ਤਸਵੀਰ 'ਚ ਫਿਲਮ 'ਰਾਜ਼ੀ' ਦਾ ਇਕ ਪੋਸਟਰ ਦਿਖਾਇਆ ਗਿਆ ਹੈ। ਕੈਟਰੀਨਾ ਨੇ ਲਿਖਿਆ ਕਿ, ''ਵਧਾਈ ਹੋਵੇ ਆਲੀਆ, ਤੁਸੀਂ ਇਹ ਡਿਜ਼ਰਵ ਕਰਦੇ ਹੋ। ਕੈਟਰੀਨਾ ਦੀ ਇੰਸਟਾਗ੍ਰਾਮ ਸਟੋਰੀ ਤੋਂ ਇਹ ਸਾਫ ਹੁੰਦਾ ਹੈ ਕਿ ਉਹ ਆਪਣੀ ਦੋਸਤ ਆਲੀਆ ਦੀ ਸਫਲਤਾ ਤੇ ਕਿੰਨੀ ਖੁਸ਼ ਹੈ। ਫਿਲਮ 'ਰਾਜ਼ੀ' ਨੇ 17 ਦਿਨਾਂ 'ਚ ਹੀ 100 ਕਰੋੜ ਦਾ ਆਂਕੜਾ ਪਾਰ ਕਰ ਲਿਆ ਹੈ। ਕੈਟਰੀਨਾ ਆਲੀਆ ਨੂੰ ਇਕ ਹੋਰ ਗੱਲ ਲਈ ਵੀ ਵਧਾਈ ਦੇ ਸਕਦੀ ਸੀ ਕਿਉਂਕਿ ਆਲੀਆ ਦੀ ਤਿੰਨ ਫਿਲਮਾਂ 100 ਕਰੋੜ ਕਲੱਬ 'ਚ ਸ਼ਾਮਲ ਹੋ ਗਈਆਂ ਹਨ। ਜਿੱਥੇ ਇਨ੍ਹੀ ਦਿਨੀਂ ਆਲੀਆ ਆਪਣੀ ਫਿਲਮ ਦੀ ਸਫਲਤਾ ਮਨਾ ਰਹੀ ਹੈ ਉੱਥੇ ਹੀ ਆਲੀਆ ਨੇ ਫਿਲਮ 'ਗਲੀ ਬੁਆਏ' ਦੀ ਸ਼ੂਟਿੰਗ ਵੀ ਪੂਰੀ ਕਰ ਲਈ ਹੈ। ਹੁਣ ਆਲੀਆ ਵਰੁਣ ਧਵਨ ਨਾਲ ਫਿਲਮ 'ਕਲੰਕ' ਦੀ ਸ਼ੂਟਿੰਗ 'ਚ ਰੁੱਝੀ ਹੋਈ ਹੈ।
Punjabi Bollywood Tadka
ਦੱਸ ਦੇਈਏ ਕਿ ਇਨ੍ਹੀ ਦਿਨੀਂ ਆਲੀਆ ਭੱਟ ਅਤੇ ਰਣਬੀਰ ਕਪੂਰ ਦੇ ਅਫੇਅਰ ਦੀਆਂ ਖਬਰਾਂ ਜੋਰਾਂ-ਸ਼ੋਰਾਂ ਨਾਲ ਮੀਡੀਆ 'ਚ ਫੈਲ ਰਹੀਆਂ ਹਨ। ਪਿਛਲੇ ਦਿਨੀਂ ਆਲੀਆ ਅਤੇ ਰਣਬੀਰ ਨੇ ਇੱਕਠੇ ਸੋਨਮ ਕਪੂਰ ਦੇ ਰਿਸੈਪਸ਼ਨ ਪਾਰਚੀ 'ਚ ਪਹੁੰਚ ਕੇ ਇਨ੍ਹਾਂ ਅਫਵਾਹਾਂ ਨੂੰ ਹੋਰ ਹਵਾ ਦਿੱਤੀ ਸੀ। ਖਬਰ ਇਹ ਵੀ ਸੀ ਕਿ ਰਿਸੈਪਸ਼ਨ 'ਚ ਦੋਹਾਂ ਦੀਆਂ ਨਜ਼ਰਾਂ ਇਕ-ਦੂਜੇ ਤੋਂ ਹੱਟ ਨਹੀਂ ਰਹੀਆਂ ਸਨ। ਦੋਵੇਂ ਅਯਾਨ ਮੁਖਰਜੀ ਦੀ ਫਿਲਮ 'ਬ੍ਰਹਮਾਸਤਰ' 'ਚ ਇਕੱਠੇ ਕੰਮ ਕਰ ਰਹੇ ਹਨ। ਪਿਛਲੇ ਦਿਨੀਂ ਇਕ ਇੰਟਰਵਿਊ 'ਚ ਰਣਬੀਰ ਕਪੂਰ ਨੇ ਕਿਹਾ ਕਿ ਇਕ ਲੜਕੇ ਦੇ ਤੌਰ 'ਤੇ ਆਲੀਆ ਭੱਟ 'ਤੇ ਮੇਰਾ ਕ੍ਰਸ਼ ਹੈ। ਉੱਥੇ ਆਲੀਆ ਨੇ ਰਣਬੀਰ ਬਾਰੇ ਸਵਾਲ ਕਰਨ ਤੇ ਚਿਹਰਾ ਛੁੱਪਾ ਲਿਆ। 
 


Tags: Katrina KaifAlia BhattRanbir KapoorStudent of the YearRaaziDear ZindagiBadrinath Ki Dulhania

Edited By

Sunita

Sunita is News Editor at Jagbani.