FacebookTwitterg+Mail

'ਹਾਊਸਫੁੱਲ 4' ਲਈ ਫਾਈਨਲ ਹੋਈ ਤੀਜੀ ਇਹ ਅਦਾਕਾਰਾ, ਜਿੱਤ ਚੁੱਕੀ ਹੈ ਲੱਖਾਂ ਲੋਕਾਂ ਦਾ ਦਿਲ

kriti kharbanda
26 May, 2018 04:50:11 PM

ਮੁੰਬਈ(ਬਿਊਰੋ)— ਬਾਲੀਵੁੱਡ ਐਕਟਰ ਅਕਸ਼ੈ ਕੁਮਾਰ ਤੇ ਰਿਤੇਸ਼ ਦੇਸ਼ਮੁੱਖ ਦੀ ਸਟਾਰਰ ਫਿਲਮ 'ਹਾਊਸਫੁੱਲ 4' ਦੀ ਸਟਾਰ ਕਾਸਟ 'ਚ ਇਕ ਹੋਰ ਅਦਾਕਾਰਾ ਦਾ ਨਾਂ ਜੁੜ ਗਿਆ ਹੈ। ਫਿਲਮ ਮੇਕਰ ਸਾਜਿਦ ਨਾਡਿਆਡਵਾਲਾ ਨੇ ਕ੍ਰਿਤੀ ਸੇਸਨ, ਪੂਜਾ ਹੇਗੜੇ ਤੋਂ ਬਾਅਦ ਕ੍ਰਿਤੀ ਖਰਬੰਦਾ ਨੂੰ 'ਹਾਊਸਫੁੱਲ 4' ਲਈ ਅਪ੍ਰੋਚ ਕੀਤਾ ਹੈ।
Punjabi Bollywood Tadka
'ਰਾਜ ਰੀਬੂਟ', 'ਸ਼ਾਦੀ ਮੇਂ ਜ਼ਰੂਰ ਆਨਾ', 'ਗੈਸਟ ਇਨ ਲੰਡਨ' ਵਰਗੀਆਂ ਫਿਲਮ 'ਚ ਕ੍ਰਿਤੀ ਖਰਬੰਦਾ ਆਪਣੇ ਅਭਿਨੈ ਨਾਲ ਲੱਖਾਂ ਲੋਕਾਂ ਦਾ ਦਿਲ ਜਿੱਤ ਚੁੱਕੀ ਹੈ। ਫਿਲਮ 'ਹਾਊਸਫੁੱਲ 4' ਦਾ ਨਿਰਦੇਸ਼ਨ ਇਸ ਵਾਰ ਸਾਜ਼ਿਦ ਖਾਨ ਕਰਨਗੇ, ਜਿਨ੍ਹਾਂ ਨੇ ਇਸ ਫ੍ਰੈਂਚਾਈਜ਼ੀ ਦੇ ਪਹਿਲੇ ਦੋ ਭਾਗਾਂ ਦਾ ਨਿਰਦੇਸ਼ਨ ਕੀਤਾ ਸੀ।
Punjabi Bollywood Tadka
ਫਿਲਮ 'ਹਾਊਸਫੁੱਲ 4' ਦੀ ਸਟਾਰ ਕਾਸਟ ਹੁਣ ਫਾਈਨਲ ਹੋ ਚੁੱਕੀ ਹੈ, ਜਿਸ 'ਚ ਅਕਸ਼ੈ ਕੁਮਾਰ, ਰਿਤੇਸ਼ ਦੇਸ਼ਮੁੱਖ, ਬੋਮਨ ਈਰਾਨੀ, ਜਾਨੀ ਲੀਵਰ ਵਰਗੇ ਅਦਾਕਾਰ ਹੋਣਗੇ। 
Punjabi Bollywood Tadka
ਦੱਸਣਯੋਗ ਹੈ ਕਿ ਇਹ ਮਲਟੀ ਸਟਾਰਰ ਕਾਮੇਡੀ ਡਰਾਮਾ ਫਿਲਮ ਇਸ ਵਾਰ ਕਰੀਬ 250 ਕਰੋੜ ਦੇ ਬਜ਼ਟ 'ਚ ਤਿਆਰ ਕੀਤੀ ਜਾਵੇਗੀ। ਜੋ ਕਿ '' ਦੇ ਬੈਨਰ ਹੇਠ ਬਣਾਈ ਜਾਵੇਗੀ। ਫਿਲਮ 'ਹਾਊਸਫੁੱਲ 4' ਦੀ ਸ਼ੂਟਿੰਗ ਜੂਨ ਤੋਂ ਬਾਅਦ ਸ਼ੁਰੂ ਹੋ ਸਕਦੀ ਹੈ ਕਿਉਂਕਿ ਅਜੇ ਅਕਸ਼ੈ ਕੁਮਾਰ ਆਪਣੀ ਫਿਲਮ 'ਕੇਸਰੀ' ਦੀ ਸ਼ੂਟਿੰਗ 'ਚ ਰੁੱਝੇ ਹੋਏ ਹਨ।
Punjabi Bollywood Tadka

Punjabi Bollywood Tadka

Punjabi Bollywood Tadka


Tags: Pooja HegdeKriti KharbandaAkshay KumarRitesh DeshmukhHousefull 4Shaadi Mein Zaroor Aana

Edited By

Sunita

Sunita is News Editor at Jagbani.