FacebookTwitterg+Mail

'ਲੋ ਚਲੀ ਮੈਂ...' ਗੀਤ 'ਤੇ ਡਾਂਸ ਕਰਦੀਆਂ ਨਜ਼ਰ ਆਈਆਂ ਮਾਧੁਰੀ-ਰੇਣੁਕਾ

madhuri dixit
20 May, 2018 03:26:01 PM

ਮੁੰਬਈ (ਬਿਊਰੋ)— ਮਾਧੁਰੀ ਦੀਕਸ਼ਿਤ ਜਲਦ ਹੀ 'ਬਕੇਟ ਲਿਸਟ' ਨਾਲ ਮਰਾਠੀ ਫਿਲਮ ਇੰਡਸਟਰੀ 'ਚ ਡੈਬਿਊ ਕਰਨ ਜਾ ਰਹੀ ਹੈ। ਇਸ ਫਿਲਮ 'ਚ ਉਨ੍ਹਾਂ ਨਾਲ 'ਹਮ ਆਪ ਕੇ ਹੈ ਕੌਣ' ਦੀ ਅਦਾਕਾਰਾ ਰੇਣੁਕਾ ਸ਼ਹਾਣੇ ਕਾਫੀ ਲੰਬੇ ਸਮੇਂ ਬਾਅਦ ਪਰਦੇ 'ਤੇ ਨਜ਼ਰ ਆਵੇਗੀ। ਇਸ ਫਿਲਮ ਦੀ ਸ਼ੂਟਿੰਗ ਦੌਰਾਨ ਮਾਧੁਰੀ ਅਤੇ ਰੇਣੁਕਾ ਖੂਬ ਮਸਤੀ ਕਰਦੀਆਂ ਹਨ। ਹਾਲ ਹੀ 'ਚ ਫਿਲਮ ਸੈੱਟ ਤੋਂ ਇਕ ਵੀਡੀਓ ਸਾਹਮਣੇ ਆਈ ਹੈ ਜਿਸ 'ਚ ਸ਼ੂਟਿੰਗ ਦੌਰਾਨ 'ਹਮ ਆਪ ਕੇ ਹੈ ਕੌਣ' ਦੇ ਹਿੱਟ ਗੀਤ 'ਲੋ ਚਲੀ ਮੈਂ ਅਪਨੇ ਦੇਵਰ...' ਦੇ ਗੀਤ 'ਚ ਦੋਵੇਂ ਡਾਂਸ ਕਰਦੀਆਂ ਨਜ਼ਰ ਆ ਰਹੀਆਂ ਹਨ। ਇਸ ਵੀਡੀਓ ਨੂੰ ਧਰਮਾ ਪ੍ਰੋਡਕਸ਼ਨ ਨੇ ਆਪਣੇ ਅਧਿਕਾਰਕ ਟਵਿਟਰ ਅਕਾਊਂਟ 'ਤੇ ਸ਼ੇਅਰ ਕੀਤੀ ਹੈ।

ਫਿਲਮ 'ਬਕੇਟ ਲਿਸਟ' ਦੀ ਗੱਲ ਕਰੀਏ ਤਾਂ ਇਹ ਫਿਲਮ 25 ਮਈ ਨੂੰ ਰਿਲੀਜ਼ ਹੋਣ ਵਾਲੀ ਹੈ। ਫਿਲਮ 'ਚ ਇਕ ਵਾਰ ਫਿਰ ਮਾਧੁਰੀ ਅਤੇ ਰੇਣੁਕਾ ਇਕੱਠੇ ਕੰਮ ਕਰਦੀਆਂ ਨਜ਼ਰ ਆਉਣਗੀਆਂ। ਇਸ ਫਿਲਮ ਤੋਂ ਬਾਅਦ ਮਾਧੁਰੀ ਕਰਨ ਜੌਹਰ ਦੀ ਫਿਲਮ 'ਕਲੰਕ' 'ਚ ਅਹਿਮ ਭੂਮਿਕਾ ਨਿਭਾਅ ਰਹੀ ਹੈ ਜਿਸਦੀ ਸ਼ੂਟਿੰਗ ਜਲਦ ਹੀ ਸ਼ੁਰੂ ਹੋਣ ਵਾਲੀ ਹੈ ਅਤੇ ਇਹ ਫਿਲਮ ਅਗਲੇ ਸਾਲ ਰਿਲੀਜ਼ ਹੋਵੇਗੀ।


Tags: Madhuri Dixit Renuka Shahane Bucket List Hum Aapke Hain Koun Lo Chali Main Bollywood Actress

Edited By

Kapil Kumar

Kapil Kumar is News Editor at Jagbani.