FacebookTwitterg+Mail

ਬੇਟੇ ਨਾਲ ਨਜ਼ਰ ਆਈ ਮਲਾਇਕਾ, ਕੈਮਰਾ ਦੇਖ ਮੁਸਕਰਾਈ ਪਰ ਨਹੀਂ ਖਿੱਚਵਾਈ ਤਸਵੀਰ

malaika arora
04 June, 2018 04:00:45 PM

ਮੁੰਬਈ (ਬਿਊਰੋ)— ਐਤਵਾਰ ਨੂੰ ਮਲਾਇਕਾ ਅਰੋੜਾ ਨੂੰ ਲੰਮੇ ਸਮੇਂ ਬਾਅਦ ਬੇਟੇ ਨਾਲ ਦੇਖਿਆ ਗਿਆ। ਇਸ ਦੌਰਾਨ ਮਲਾਇਕਾ ਆਪਣੇ 15 ਸਾਲ ਦੇ ਬੇਟੇ ਅਰਹਾਨ ਖਾਨ ਨਾਲ ਸਮਾਂ ਬਿਤਾਉਂਦੀ ਨਜ਼ਰ ਆਈ। ਮਾਂ-ਬੇਟੇ ਨੂੰ ਬਾਂਦਰਾ 'ਚ ਇਕੱਠਿਆਂ ਘਰ 'ਚੋਂ ਨਿਕਲਦੇ ਦੇਖਿਆ ਗਿਆ। ਇਸ ਦੌਰਾਨ ਜਦੋਂ ਫੋਟੋਗ੍ਰਾਫਰਾਂ ਨੇ ਉਸ ਦੀਆਂ ਤਸਵੀਰਾਂ ਖਿੱਚਣ ਦੀ ਕੋਸ਼ਿਸ਼ ਕੀਤੀ ਤਾਂ ਹਮੇਸ਼ਾ ਪੋਜ਼ ਨਾਲ ਤਿਆਰ ਰਹਿਣ ਵਾਲੀ ਮਲਾਇਕਾ ਕੈਮਰੇ ਨੂੰ ਇਗਨੌਰ ਕਰਦੀ ਦਿਖੀ ਤੇ ਬਾਅਦ 'ਚ ਛੇਤੀ-ਛੇਤੀ ਉਥੋਂ ਰਵਾਨਾ ਹੋ ਗਈ।Punjabi Bollywood Tadka
ਪੰਜ ਸਾਲਾਂ ਤੋਂ ਆਈ. ਪੀ. ਐੱਲ. 'ਚ ਸੱਟੇਬਾਜ਼ੀ ਕਰਨ ਤੇ 3 ਸਾਲਾਂ 'ਚ ਲਗਭਗ 3 ਕਰੋੜ ਰੁਪਏ ਹਾਰਨ ਦੀ ਗੱਲ ਕਬੂਲਣ ਕਾਰਨ ਅਰਬਾਜ਼ ਖਾਨ ਚਰਚਾ 'ਚ ਹਨ। ਸੱਟੇਬਾਜ਼ੀ 'ਚ ਫਸਣ ਤੋਂ ਬਾਅਦ ਮਲਾਇਕਾ ਸਭ ਤੋਂ ਪਹਿਲਾਂ ਸ਼ਨੀਵਾਰ ਨੂੰ ਅਰਬਾਜ਼ ਨੂੰ ਮਿਲਣ ਪਹੁੰਚੀ ਸੀ।
Punjabi Bollywood Tadka
4 ਘੰਟੇ ਤਕ ਪੁੱਛਗਿੱਛ ਤੋਂ ਬਾਅਦ ਅਰਬਾਜ਼ ਨੇ ਖੁਦ ਇਹ ਗੱਲ ਕਬੂਲ ਕੀਤੀ ਹੈ ਕਿ ਮਲਾਇਕਾ ਨਾਲ ਉਸ ਦੇ ਤਲਾਕ ਦੀ ਇਕ ਵਜ੍ਹਾ ਸੱਟੇਬਾਜ਼ੀ ਵੀ ਸੀ ਤੇ ਵਸੂਲੀ ਲਈ ਉਸ ਨੂੰ ਫੋਨ ਆਉਣ ਲੱਗੇ ਸਨ।
Punjabi Bollywood Tadka
ਦੋਵਾਂ ਨੇ 5 ਸਾਲ ਡੇਟਿੰਗ ਤੋਂ ਬਾਅਦ 1998 'ਚ ਵਿਆਹ ਕਰਵਾਇਆ ਸੀ ਪਰ 20 ਸਾਲ ਬਾਅਦ 2017 'ਚ ਇਨ੍ਹਾਂ ਦਾ ਤਲਾਕ ਹੋ ਗਿਆ।


Tags: Malaika Arora Arbaaz Khan Arhaan Khan IPL

Edited By

Rahul Singh

Rahul Singh is News Editor at Jagbani.