FacebookTwitterg+Mail

ਸ਼ਾਇਦ ਹੁਣ ਤੱਕ ਅਰਜੁਨ ਨੂੰ ਭੁੱਲ ਨਾ ਸਕੀ ਮਲਾਇਕਾ, ਸੋਸ਼ਲ ਮੀਡੀਆ 'ਤੇ ਫਿਰ ਦੇ ਦਿੱਤਾ ਸਬੂਤ

malaika arora and arjun kapoor
18 May, 2018 02:26:11 PM

ਮੁੰਬਈ(ਬਿਊਰੋ)— ਪਿਛਲੇ ਕਾਫੀ ਸਮੇਂ ਤੋਂ ਮਲਾਇਕਾ ਅਰੋੜਾ ਤੇ ਅਰਜੁਨ ਕਪੂਰ ਦੇ ਰਿਲੇਸ਼ਨਸ਼ਿਪ ਦੀਆਂ ਖਬਰਾਂ ਆ ਰਹੀਆਂ ਹਨ। ਇੰਨ੍ਹਾਂÎ ਹੀ ਨਹੀਂ ਅਰਬਾਜ਼ ਖਾਨ ਤੇ ਮਲਾਇਕਾ ਅਰੋੜਾ ਦੇ ਤਲਾਕ ਦਾ ਜਿੰਮੇਦਾਰ ਵੀ ਅਰਜੁਨ ਕਪੂਰ ਨੂੰ ਹੀ ਮੰਨਿਆ ਜਾਂਦਾ ਹੈ। ਦੋਵਾਂ ਨੂੰ ਅਕਸਰ ਹੀ ਇਕੱਠੇ ਪਾਰਟੀ ਕਰਦੇ ਤੇ ਏਅਰਪੋਰਟ 'ਤੇ ਦੇਖਿਆ ਗਿਆ ਪਰ ਕੁਝ ਦਿਨ ਤੋਂ ਦੋਵੇਂ ਇਕੱਠੇ ਨਜ਼ਰ ਨਹੀਂ ਆ ਰਹੇ ਹਨ। ਖਬਰਾਂ ਦੀ ਮੰਨੀਏ ਤਾਂ ਪਿਤਾ ਬੋਨੀ ਕਪੂਰ ਨੇ ਅਰਜੁਨ ਨੂੰ ਮਲਾਇਕਾ ਤੋਂ ਦੂਰੀ ਬਣਾਉਣ ਦੀ ਸਖਤ ਹਿਦਾਇਤ ਦਿੱਤੀ ਹੈ।
Punjabi Bollywood Tadka
ਦੋਵਾਂ ਦੇ ਅਫੇਅਰ ਦੀਆਂ ਖਬਰਾਂ ਇਕ ਵਾਰ ਮੁੜ ਚਰਚਾ 'ਚ ਹਨ ਕਿਉਂਕਿ ਹਾਲ ਹੀ 'ਚ ਅਰਜੁਨ ਕਪੂਰ ਨੇ ਆਪਣੇ ਇੰਸਟਾਗ੍ਰਾਮ ਪੇਜ਼ 'ਤੇ ਇਕ ਪੋਸਟ ਸ਼ੇਅਰ ਕੀਤੀ ਹੈ, ਜਿਸ ਨੂੰ ਮਲਾਇਕਾ ਅਰੋੜਾ ਨੇ ਵੀ ਲਾਈਕ ਕੀਤਾ ਹੈ। ਦੱਸ ਦੇਈਏ ਕਿ ਅਰਜੁਨ ਨੇ ਆਪਣੇ ਇੰਸਟਾਗ੍ਰਾਮ 'ਤੇ ਰੋਨਾਲਡੋ ਨਾਲ ਇਕ ਤਸਵੀਰ ਸ਼ੇਅਰ ਕੀਤੀ ਹੈ, ਜਿਸ 'ਚ ਉਸ ਨੇ ਕੈਪਸ਼ਨ ਦਿੰਦੇ ਹੋਏ ਲਿਖਿਆ ਹੈ ਕਿ ਫੁੱਟਬਾਲ ਦੇ ਮਹਾਨ ਖਿਡਾਰੀ ਨਾਲ ਫੁੱਟਬਾਲ ਬਾਰੇ ਗੱਲਾਂ ਕਰਕੇ ਅਨੋਖਾ ਅਨੁਭਵ ਮਹਿਸੂਸ ਹੋਇਆ।
Punjabi Bollywood Tadka
ਖਬਰਾਂ ਦੀ ਮੰਨੀਏ ਤਾਂ ਮਲਾਇਕਾ ਅਰੋੜਾ ਨਾਲ ਅਫੇਅਰ ਨੂੰ ਲੈ ਕੇ ਸਲਮਾਨ ਖਾਨ ਤੇ ਅਰਜੁਨ ਕਪੂਰ ਦੇ ਰਿਸ਼ਤੇ 'ਚ ਵੀ ਖਟਾਸ ਪੈਦਾ ਹੋ ਗਈ। ਅਰਬਾਜ਼-ਮਲਾਇਕਾ ਦੇ ਤਲਾਕ ਲਈ ਵੀ ਸਲਮਾਨ, ਅਰਜੁਨ ਨੂੰ ਹੀ ਜਿੰਮੇਦਾਰ ਮੰਨਦਾ ਹੈ। ਕਦੇ ਚੰਗੀ ਬਾਡਿੰਗ ਸ਼ੇਅਰ ਕਰਨ ਵਾਲੇ ਅਰਜੁਨ ਕਪੂਰ ਤੇ ਸਲਮਾਨ ਦਾ ਹਾਲ ਹੀ 'ਚ ਇਕ ਵੀਡੀਓ ਵਾਇਰਲ ਹੋਇਆ ਸੀ, ਜੋ ਸੋਨਮ ਕਪੂਰ ਦੇ ਰਿਸੈਪਸ਼ਨ ਦਾ ਸੀ। ਇਸ ਵੀਡੀਓ 'ਚ ਦੋਵੇਂ ਇਕ-ਦੂਜੇ ਨੂੰ ਨਜ਼ਰ-ਅੰਦਾਜ਼ ਕਰਦੇ ਦਿਖੇ ਸਨ। ਕਾਫੀ ਸਮੇਂ ਪਹਿਲਾਂ ਮਲਾਇਕਾ ਨੇ ਇਕ ਇੰਟਰਵਿਊ ਦੌਰਾਨ ਦੋਵਾਂ ਦੇ ਰਿਸ਼ਤੇ ਬਾਰੇ ਪੁੱਛੇ ਗਏ ਸਵਾਲ ਦੇ ਜਵਾਬ 'ਚ ਕਿਹਾ ਸੀ ਕਿ ਅਰਜੁਨ ਮੇਰੇ ਬੇਹੱਦ ਚੰਗੇ ਦੋਸਤ ਹਨ। ਲੋਕ ਸਾਡੇ ਰਿਸ਼ਤੇ ਨੂੰ ਵੱਖਰੇ ਤਰੀਕੇ ਨਾਲ ਦੇਖਦੇ ਹਨ, ਜੋ ਸਹੀਂ ਨਹੀਂ ਹੈ।
Punjabi Bollywood Tadka


Tags: Malaika AroraArjun KapoorInstagramAbhishek BachchanTiger ShroffSonam KapoorAnand AhujaCristiano Ronaldo

Edited By

Sunita

Sunita is News Editor at Jagbani.