FacebookTwitterg+Mail

ਛੋਟੀ ਉਮਰੇ ਵੱਡੀਆਂ ਪੁਲਾਂਘਾਂ ਪੁੱਟ ਮਹਿਤਾਬ ਵਿਰਕ ਨੇ ਹਾਸਲ ਕੀਤੀ ਇੰਡਸਟਰੀ 'ਚ ਸ਼ੋਹਰਤ

mehtab virk birthday
10 May, 2018 11:57:32 AM

ਜਲੰਧਰ(ਬਿਊਰੋ) — 'ਹਾਰ ਜਾਨੀ ਆ', 'ਅਪਨੀ ਬਣਾ ਲੈ', 'ਜੱਟ ਕਮਲਾ', 'ਤਾਰਾ', 'ਝਿੜਕਾਂ', 'ਨੌਟੀ ਮੁੰਡਾ', 'ਮੇਰੀ ਮਾਂ', 'ਪ੍ਰਪੋਸਲ', 'ਕੜਾ ਵਰਸੇਜ਼ ਕੰਗਣਾ' ਤੇ 'ਸੁਣੋ ਸਰਦਾਰ ਜੀ' ਆਦਿ ਗੀਤਾਂ ਨਾਲ ਪੰਜਾਬੀ ਇੰਡਸਟਰੀ 'ਚ ਸ਼ੋਹਰਤ ਹਾਸਲ ਕਰਨ ਵਾਲੇ ਗਾਇਕ ਮਹਿਤਾਬ ਵਿਰਕ ਦਾ ਅੱਜ ਜਨਮਦਿਨ ਹੈ।
Punjabi Bollywood Tadka
ਛੋਟੀ ਉਮਰੇ ਹੀ ਸੰਗੀਤ ਦੇ ਖੇਤਰ 'ਚ ਪੈਰ ਰੱਖਣ ਵਾਲੇ ਮਹਿਤਾਬ ਵਿਰਕ ਅੱਜ ਆਪਣੀ ਆਵਾਜ਼ ਸਦਕਾ ਇਕ ਵੱਖਰੀ ਪਛਾਣ ਬਣਾ ਚੁੱਕਾ ਹੈ। ਮਹਿਤਾਬ ਦੀ ਮਿੱਠੀ ਆਵਾਜ਼ ਲੱਖਾਂ ਸੁਣਨ ਵਾਲਿਆਂ ਦੇ ਦਿਲਾਂ 'ਤੇ ਰਾਜ ਕਰਦੀ ਹੈ।
Punjabi Bollywood Tadka
ਉਸ ਦਾ ਜਨਮ ਹਰਿਆਣਾ ਜ਼ਿਲਾ ਕਰਨਾਲ ਦੇ ਪਿੰਡ ਰੁਗਸਾਣਾ ਵਿਖੇ ਪਿਤਾ ਮਰਹੂਮ ਹਰਦੀਪ ਸਿੰਘ ਵਿਰਕ ਅਤੇ ਮਾਤਾ ਕੁਲਦੀਪ ਕੌਰ ਦੇ ਘਰ ਹੋਇਆ।
Punjabi Bollywood Tadka
ਬਚਪਨ ਤੋਂ ਹੀ ਆਪਣੀ ਗਾਇਕੀ ਦੀ ਕਲਾ ਸਦਕਾ ਉਹ ਸਕੂਲੀ ਪੜਾਈ ਦੌਰਾਨ ਸਭ ਦਾ ਚਹੇਤਾ ਬਣਿਆ ਰਿਹਾ ਅਤੇ ਨਾਲ ਹੀ ਕਾਲਜ ਪੜਦੇ ਸਮੇਂ ਉਸ ਨੇ ਕਈ ਮਾਣ-ਸਨਮਾਨ ਵੀ ਹਾਸਲ ਕੀਤੇ। ਮਹਿਤਾਬ ਆਪਣੇ ਹੁਣ ਤੱਕ ਦੀ ਗਾਇਕੀ ਦੇ ਸਫਰ ਦੌਰਾਨ ਇਕ ਦਰਜ਼ਨ ਤੋਂ ਜ਼ਿਆਦਾ ਗੀਤਾਂ ਨੂੰ ਦਰਸ਼ਕਾਂ ਦੀ ਝੋਲੀ 'ਚ ਪਾ ਚੁੱਕੇ ਹਨ।
Punjabi Bollywood Tadka
ਉਨ੍ਹਾਂ ਨੇ 'ਤਵੀਤ', 'ਕਿਸਮਤ', 'ਪੰਜਾਬਣ', 'ਗੁੱਲੀ ਡੰਡਾ' ਆਦਿ ਗੀਤਾਂ ਨੂੰ ਸ੍ਰੋਤਿਆਂ ਵਲੋਂ ਕਾਫੀ ਪਿਆਰ ਮਿਲਿਆ। ਉਨ੍ਹਾਂ ਨੇ ਸੰਗੀਤ ਦੀਆਂ ਬਾਰੀਕੀਆਂ ਬਾਰੇ ਆਪਣੀ ਸਮਝ ਅਤੇ ਪਕੜ ਨੂੰ ਹੋਰ ਮਜ਼ਬੂਤ ਕਰਨ ਲਈ ਉਸਤਾਦ ਬਲਦੇਵ ਕਾਕੜੀ ਤੋਂ ਸੰਗੀਤ ਦੀ ਸਿੱਖਿਆ ਗ੍ਰਹਿਣ ਕੀਤੀ।
Punjabi Bollywood Tadka
ਸੰਗੀਤ ਦੇ ਖੇਤਰ 'ਚ ਪੁਲਾਂਘਾਂ ਪੁੱਟਣ ਦੇ ਨਾਲ-ਨਾਲ ਉਨ੍ਹਾਂ ਨੇ ਪੜਾਈ ਵੀ ਜਾਰੀ ਰੱਖੀ। ਲੋਕਾਂ ਵੱਲੋਂ ਮਿਲੇ ਹੁਲਾਰੇ ਅਤੇ ਹਾਸਲ ਕੀਤੀ ਸਫਲਤਾ ਤੋਂ ਉਹ ਖੁਸ਼ ਹਨ।
Punjabi Bollywood Tadka
ਇਸ ਸਫਲਤਾ ਲਈ ਉਹ ਆਪਣੇ ਸਮੂਹ ਪਰਿਵਾਰ, ਪਿੰਡ ਵਾਸੀਆਂ ਅਤੇ ਦੋਸਤਾਂ-ਮਿੱਤਰਾਂ ਦਾ ਵੱਡਾ ਸਹਿਯੋਗ ਮੰਨਦੇ ਹਨ, ਜਿਨ੍ਹਾਂ ਵਲੋਂ ਉਸ ਨੂੰ ਹਮੇਸ਼ਾ ਅੱਗੇ ਵਧਣ ਲਈ ਹਂੌਸਲਾ ਤੇ ਭਰਪੂਰ ਸਾਥ ਮਿਲਦਾ ਆ ਰਿਹਾ ਹੈ।
Punjabi Bollywood Tadka

Punjabi Bollywood Tadka


Tags: Mehtab VirkHappy BirthdayPaggHaar Jaani AaJatt KamlaDooriyanMeri MaaNaughty MundaProposal

Edited By

Sunita

Sunita is News Editor at Jagbani.