FacebookTwitterg+Mail

ਕੰਗਨਾ-ਰਾਜਕੁਮਾਰ ਰਾਓ ਦੀ ਫਿਲਮ 'ਮੈਂਟਲ...' ਦੀ ਸ਼ੂਟਿੰਗ ਸ਼ੁਰੂ, ਸਾਹਮਣੇ ਆਈ ਤਸਵੀਰ

mental hai kya
12 May, 2018 06:03:28 PM

ਮੁੰਬਈ (ਬਿਊਰੋ)— ਕੰਗਨਾ ਰਣੌਤ ਅਤੇ ਰਾਜਕੁਮਾਰ ਰਾਓ ਦੀ ਫਿਲਮ 'ਮੈਂਟਲ ਹੈ ਕਿਆ' ਦੀ ਸ਼ੂਟਿੰਗ ਅੱਜ ਤੋਂ ਸ਼ੁਰੂ ਹੋ ਚੁੱਕੀ ਹੈ। ਫਿਲਮ ਦੇ ਨਿਰਮਾਤਾ ਨੇ ਇਸ ਗੱਲ ਦੀ ਜਾਣਕਾਰੀ ਟਵੀਟ ਰਾਹੀਂ ਦਿੱਤੀ ਹੈ। ਦਰਸਅਲ, ਵਿਕਾਸ ਬਹਿਲ ਦੀ ਇਹ ਇਕ ਸਾਇਕੋਲੋਜਿਕਲ ਥ੍ਰਿਲਰ ਫਿਲਮ ਹੈ। ਸੂਤਰਾਂ ਮੁਤਾਬਕ ਫਿਲਮ ਦੇ ਪਹਿਲੇ ਸ਼ੈਡਿਊਲ ਦੀ ਸ਼ੂਟਿੰਗ ਮੁੰਬਈ 'ਚ ਹੋ ਸਕਦੀ ਹੈ, ਜਦਕਿ ਫਿਲਮ ਦੀ ਬਾਕੀ ਸ਼ੂਟਿੰਗ ਲੰਡਨ 'ਚ ਹੋਵੇਗੀ। ਇਸ ਫਿਲਮ ਨੂੰ ਏਕਤਾ ਕਪੂਰ ਪ੍ਰਡਿਊਸ ਕਰ ਰਹੀ ਹੈ। ਉੱਥੇ ਹੀ ਤੇਲਗੂ ਦੇ ਮਸ਼ਹੂਰ ਨਿਰਦੇਸ਼ਕ ਪ੍ਰਕਾਸ਼ ਕੋਵੇਲਾਡਮੂਡੀ ਫਿਲਮ ਦਾ ਨਿਰਦੇਸ਼ਨ ਕਰ ਰਹੇ ਹਨ।
ਸੂਤਰਾਂ ਮੁਤਾਬਕ ਏਕਤਾ ਕਪੂਰ ਦਾ ਕਹਿਣਾ ਹੈ ਕਿ ਇਸ ਫਿਲਮ ਦੀ ਸ਼ੂਟਿੰਗ 13 ਮਈ ਤੋਂ ਸ਼ੁਰੂ ਕੀਤੀ ਜਾਵੇਗੀ ਪਰ ਫਿਲਮ ਦੀ ਸ਼ੂਟਿੰਗ ਇਕ ਦਿਨ ਪਹਿਲਾਂ ਹੀ ਸ਼ੁਰੂ ਕੀਤੀ ਗਈ ਹੈ। ਹਾਲਾਂਕਿ ਕੰਗਨਾ ਇਨ੍ਹੀਂ ਦਿਨੀਂ ਕਾਨਸ 'ਚ ਸ਼ਿਰਕਤ ਕਰਨ ਗਈ ਹੈ। ਅਜਿਹੇ 'ਚ ਸੰਭਵ ਨਹੀਂ ਹੈ ਕਿ ਸ਼ੂਟਿੰਗ ਦਾ ਪਹਿਲਾ ਦਿਨ ਰਾਜਕੁਮਾਰ ਰਾਓ ਨਾਲ ਸ਼ੁਰੂ ਕੀਤਾ ਜਾਵੇ। ਇਸ ਤੋਂ ਇਲਾਵਾ ਕੰਗਨਾ ਜਲਦ ਹੀ ਇਕ ਹੋਰ ਫਿਲਮ 'ਮਣਿਕਣ੍ਰਿਕਾ' 'ਚ ਨਜ਼ਰ ਆਉਣ ਵਾਲੀ ਹੈ।


Tags: Rajkummar Rao Rajkummar Rao Ekta Kapoor Mental Hai Kya Shooting Hindi Film

Edited By

Kapil Kumar

Kapil Kumar is News Editor at Jagbani.