ਮੁੰਬਈ(ਬਿਊਰੋ)— ਬਾਲੀਵੁੱਡ ਅਦਾਕਾਰ ਸ਼ਾਹਿਦ ਕਪੂਰ ਦੀ ਪਤਨੀ ਮੀਰਾ ਰਾਜਪੂਤ ਹਾਲ ਹੀ 'ਚ ਮੁੰਬਈ ਦੇ ਬਾਂਦਰਾ ਇਲਾਕੇ ਦੇ ਮਸ਼ਹੂਰ ਹੋਟਲ ਕੋਲ ਨਜ਼ਰ ਆਈ। ਦੱਸ ਦੇਈਏ ਕਿ ਹਾਲ ਹੀ 'ਚ ਸ਼ਾਹਿਦ ਕਪੂਰ ਨੇ ਆਪਣੇ ਇੰਸਟਾਗ੍ਰਾਮ 'ਤੇ ਇਕ ਕਿਊਟ ਜਿਹੀ ਤਸਵੀਰ ਸ਼ੇਅਰ ਕਰਕੇ ਦੱਸਿਆ ਕਿ ਮੈਂ ਤੇ ਮੀਰਾ ਦੂਜੀ ਵਾਰ ਮਾਤਾ-ਪਿਤਾ ਬਣਨ ਵਾਲੇ ਹਾਂ। ਪ੍ਰੈਗਨੈਂਸੀ ਦੀ ਖਬਰ ਤੋਂ ਬਾਅਦ ਮੀਰਾ ਰਾਜਪੂਤ ਇਸ ਤਰ੍ਹਾਂ ਆਪਣਾ ਬੇਬੀ ਬੰਪ ਫਲਾਂਟ ਕਰਦੀ ਨਜ਼ਰ ਆ ਰਹੀ ਹੈ। ਇਨ੍ਹਾਂ ਤਸਵੀਰਾਂ 'ਚ ਮੀਰਾ ਰਾਜਪੂਤ ਦਾ ਬੇਬੀ ਬੰਪ ਸਾਫ ਨਜ਼ਰ ਆ ਰਿਹਾ ਹੈ। ਹਮੇਸ਼ਾ ਵਾਂਗ ਮੀਰਾ ਖੂਬਸੂਰਤ ਲੱਗ ਰਹੀ ਹੈ ਤੇ ਉਸ ਦੇ ਚਿਹਰੇ 'ਤੇ ਦੂਜੀ ਵਾਰ ਮਾਂ ਬਣਨ ਦੀ ਖੁਸ਼ੀ ਵੀ ਸਾਫ ਝਲਕ ਰਹੀ ਹੈ। ਇਸ ਦੌਰਾਨ ਮੀਰਾ ਨੇ ਲਾਈਟ ਬਲਿਊ ਕਲਰ ਦਾ ਆਫ ਸ਼ੋਲਡਰ ਟਾਪ ਪਾਇਆ, ਜਿਸ 'ਚ ਉਹ ਬੇਹੱਦ ਸਟਾਈਲਿਸ਼ ਲੱਗ ਰਹੀ ਹੈ। ਦੱਸਣਯੋਗ ਹੈ ਕਿ ਸ਼ਾਹਿਦ ਕਪੂਰ ਤੇ ਮੀਰਾ ਰਾਜਪੂਤ ਦਾ ਵਿਆਹ 7 ਜੁਲਾਈ 2015 ਨੂੰ ਹੋਇਆ ਸੀ। 26 ਅਗਸਤ 2016 ਨੂੰ ਮੀਰਾ ਰਾਜਪੂਤ ਨੇ ਬੇਬੀ ਗਰਲ (ਮੀਸ਼ਾ ਕਪੂਰ) ਨੂੰ ਜਨਮ ਦਿੱਤਾ ਸੀ। ਮੀਰਾ ਅਜੇ ਸਿਰਫ ਡੇਢ ਸਾਲ ਦੀ ਹੈ ਤੇ ਉਹ ਬੇਹੱਦ ਜਲਦ ਵੱਡੀ ਭੈਣ ਬਣਨ ਵਾਲੀ ਹੈ। ਅਕਸਰ ਸ਼ਾਹਿਦ ਆਪਣੀ ਬੇਟੀ ਤੇ ਪਤਨੀ ਨਾਲ ਤਸਵੀਰਾਂ ਸ਼ੇਅਰ ਕਰਦੇ ਰਹਿੰਦੇ ਹਨ, ਜਿਨ੍ਹਾਂ ਨੂੰ ਲੋਕ ਕਾਫੀ ਪਸੰਦ ਕਰਦੇ ਹਨ।