FacebookTwitterg+Mail

ਮਿਥੁਨ ਚੱਕਰਵਰਤੀ ਦੀ ਵਿਗੜੀ ਸਿਹਤ, ਦਿੱਲੀ 'ਚ ਹੋ ਰਿਹਾ ਇਲਾਜ

mithun chakraborty suffering from a bad back
15 May, 2018 08:58:23 AM

ਨਵੀਂ ਦਿੱਲੀ(ਬਿਊਰੋ)— ਬਾਲੀਵੁੱਡ ਮਸ਼ਹੂਰ ਐਕਟਰ ਮਿਥੁਨ ਚੱਕਰਵਰਤੀ ਦੀ ਸਿਹਤ ਕਾਫੀ ਸਮੇਂ ਤੋਂ ਠੀਕ ਨਹੀਂ ਚੱਲ ਰਹੀ ਹੈ। ਪਿੱਠ 'ਚ ਦਰਦ ਦੀ ਸ਼ਿਕਾਈਤ ਕਾਰਨ ਉਹ ਕਰੀਬ 1 ਸਾਲ ਤੱਕ ਲਾਈਮਲਾਈਟ ਤੋਂ ਦੂਰ ਸਨ। ਠੀਕ ਹੋ ਕੇ ਵਾਪਸ ਕੰਮ 'ਤੇ ਪਰਤ ਆਏ ਸਨ ਪਰ ਉਨ੍ਹਾਂ ਦਾ ਦਰਦ ਇਕ ਵਾਰ ਫਿਰ ਸ਼ੁਰੂ ਹੋ ਗਿਆ ਹੈ। ਫਿਲਹਾਲ ਉਹ ਦਿੱਲੀ 'ਚ ਆਪਣਾ ਇਲਾਜ ਕਰਵਾ ਰਹੇ ਹਨ। ਮਿਥੁਨ ਪਿਛਲੇ ਇਕ ਸਾਲ ਤੋਂ ਆਪਣੇ ਓਟੀ ਵਾਲੇ ਘਰ 'ਚ ਸਨ। ਉਥੇ ਉਹ ਕੰਮ ਤੋਂ ਦੂਰ ਆਪਣੀ ਬਿਮਾਰੀ ਤੋਂ ਉਭਰ ਰਹੇ ਸਨ। ਉਹ ਇਲਾਜ ਲਈ ਲਾਂਸ ਏਂਜਿਲਸ ਵੀ ਗਏ ਸਨ। ਠੀਕ ਹੋਣ ਤੋਂ ਬਾਅਦ ਉਹ ਮੁੰਬਈ ਪਰਤ ਆਏ ਸਨ ਤੇ ਟੀ. ਵੀ. ਸ਼ੋਅਜ਼ 'ਚ ਨਜ਼ਰ ਆਉਣ ਲੱਗੇ ਸਨ ਪਰ ਲੱਗਦਾ ਹੈ ਕਿ ਉਨ੍ਹਾਂ ਨੂੰ ਠੀਕ ਹੋਣ 'ਚ ਅਜੇ ਸਮਾਂ ਲੱਗੇਗਾ। 
ਦੱਸਣਯੋਗ ਹੈ ਕਿ ਖਰਾਬ ਸਿਹਤ ਕਾਰਨ ਮਿਥੁਨ ਨੇ ਰਾਜ ਸਭਾ ਤੋਂ ਵੀ ਇਸਤੀਫਾ ਦੇ ਦਿੱਤਾ ਸੀ। ਸਾਲ 2009 'ਚ ਸ਼ੂਟਿੰਗ ਦੌਰਾਨ ਮਿਥੁਨ ਨੂੰ ਗੰਭੀਰ ਸੱਟ ਲੱਗੀ ਸੀ। ਖਬਰਾਂ ਦੀ ਮੰਨੀਏ ਤਾਂ ਉਹ ਰਾਮ ਗੋਪਾਲ ਵਰਮਾ ਦੀ ਫਿਲਮ 'ਚ ਮੁੱਖ ਕਿਰਦਾਰ 'ਚ ਨਜ਼ਰ ਆ ਸਕਦੇ ਹਨ। ਇਸ ਤੋਂ ਇਲਾਵਾ ਵਿਵੇਕ ਅਗਨੀਹੋਤਰੀ ਦੀ 'ਦਿ ਤਾਸ਼ਾਕੰਦ ਫਾਈਲਸ' ਦਾ ਵੀ ਹਿੱਸਾ ਹੈ। ਇਸ 'ਚ ਉਨ੍ਹਾਂ ਨਾਲ ਨਸੀਰੂਦੀਨ ਸ਼ਾਹ ਵੀ ਹੈ।


Tags: Mithun ChakrabortyDelhi Treatment AgneepathRam Gopal VarmaVivek AgnihotriNaseeruddin Shah

Edited By

Sunita

Sunita is News Editor at Jagbani.