ਮੁੰਬਈ(ਬਿਊਰੋ)— ਵਿਆਹ ਕਰਵਾਉਣ ਤੋਂ ਬਾਅਦ ਸੁਰਖੀਆਂ 'ਚ ਛਾ ਜਾਣ ਵਾਲੀ ਬੋਲਡ ਅਦਾਕਾਰਾ ਨੇਹਾ ਧੂਪੀਆ ਨੇ ਹਾਲ ਹੀ 'ਚ ਇਕ ਹੌਟ ਫੋਟੋਸ਼ੂਟ ਕਰਵਾਇਆ ਹੈ, ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀਆਂ ਹਨ। ਇਸ ਫੋਟੋਸ਼ੂਟ ਦੀਆਂ ਕੁਝ ਤਸਵੀਰਾਂ ਉਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਵੀ ਸ਼ੇਅਰ ਕੀਤੀਆਂ ਹਨ। ਵਿਆਹ ਤੋਂ ਬਾਅਦ ਦਿਨੋਂ ਦਿਨ ਬੋਲਡ ਹੁੰਦੀ ਦਿਖਾਈ ਦੇ ਰਹੀ ਹੈ ਨੇਹਾ ਧੂਪੀਆ। ਦੱਸ ਦੇਈਏ ਕਿ ਪਿਛਲੇ ਮਹੀਨੇ ਨੇਹਾ ਧੂਪੀਆ ਨੇ ਆਪਣੇ ਬੈਸਟ ਫ੍ਰੈਂਡ ਅੰਗਦ ਬੇਦੀ ਨਾਲ ਵਿਆਹ ਕਰਵਾਇਆ ਸੀ। ਇਨ੍ਹਾਂ ਦੇ ਵਿਆਹ ਨਾਲ ਜਿਥੇ ਫੈਨਜ਼ ਨੂੰ ਝਟਕਾ ਲੱਗਾ ਉਥੇ ਹੀ ਬਾਲੀਵੁੱਡ ਸਿਤਾਰੇ ਵੀ ਕਾਫੀ ਹੈਰਾਨ ਰਹਿ ਗਏ ਸਨ। ਨੇਹਾ ਧੂਪੀਆ ਤੇ ਅੰਗਦ ਨੇ ਗੁਪਤ ਤਰੀਕੇ ਨਾਲ ਸਿੱਖ ਰੀਤੀ-ਰਿਵਾਜਾਂ ਨਾਲ ਵਿਆਹ ਕਰਵਾਇਆ ਸੀ। ਦੱਸ ਦੇਈਏ ਕਿ ਵਿਆਹ ਤੋਂ ਬਾਅਦ ਨੇਹਾ ਧੂਪੀਆ ਨੇ ਪਹਿਲੀ ਵਾਰ ਅਜਿਹਾ ਬੋਲਡ ਅੰਦਾਜ਼ ਦਿਖਾਇਆ ਹੈ, ਜਿਸ ਨੂੰ ਲੈ ਕੇ ਉਹ ਚਰਚਾ 'ਚ ਛਾਈ ਹੋਈ ਹੈ। ਅਸਲ 'ਚ ਉਸ ਦਾ ਇਹ ਫੋਟੋਸ਼ੂਟ ਕਾਫੀ ਲਾਜਵਾਬ ਹੈ। ਇਸ ਫੋਟੋਸ਼ੂਟ 'ਚ ਉਸ ਦਾ ਲੁੱਕ ਕਾਫੀ ਹੌਟ ਤੇ ਬੋਲਡ ਹੈ। ਅਸਲ 'ਚ ਨੇਹਾ ਧੂਪੀਆ ਨੇ ਵਿਆਹ ਤੋਂ ਬਾਅਦ ਪਹਿਲੀ ਵਾਰ ਇਕ ਬੋਲਡ ਫੋਟੋਸ਼ੂਟ ਕਰਵਾਇਆ ਹੈ। ਨੇਹਾ ਧੂਪੀਆ ਨੇ ਇਹ ਫੋਟੋਸ਼ੂਟ 'MaximMagazine' ਲਈ ਕਰਵਾਇਆ ਹੈ। ਉਸ ਨੇ ਇਸ ਦੀਆਂ ਤਸਵੀਰਾਂ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਵੀ ਸ਼ੇਅਰ ਕੀਤੀਆਂ ਹਨ। ਦੋਹਾਂ ਦੇ ਵਿਆਹ ਤੋਂ ਜਿਥੇ ਫੈਨਜ਼ ਖੁਸ਼ ਸਨ, ਉਥੇ ਕਾਫੀ ਜ਼ਿਆਦਾ ਹੈਰਾਨ ਵੀ ਸਨ। ਨੇਹਾ ਧੂਪੀਆ ਜਲਦ ਹੀ ਵੈੱਬ ਸੀਰੀਜ਼ 'ਚ ਨਜ਼ਰ ਆਉਣ ਵਾਲੀ ਹੈ।