FacebookTwitterg+Mail

ਸ਼ਰਮਨਾਕ ! ਪ੍ਰਿਅੰਕਾ ਦੇ ਟੀ. ਵੀ. ਸ਼ੋਅ 'ਕਵਾਂਟੀਕੋ' ਨੇ ਭਾਰਤੀਆਂ ਨੂੰ ਦਿਖਾਇਆ ਅੱਤਵਾਦੀ

priyanka chopra
05 June, 2018 04:54:27 PM

ਮੁੰਬਈ (ਬਿਊਰੋ)— ਪ੍ਰਿਅੰਕਾ ਚੋਪੜਾ ਦੇ ਅਮਰੀਕੀ ਟੀ. ਵੀ. ਸੀਰੀਜ਼ 'ਕਵਾਂਟੀਕੋ' 'ਚ ਕੁਝ ਭਾਰਤੀਆਂ ਨੂੰ ਅੱਤਵਾਦੀ ਦਿਖਾਏ ਜਾਣ 'ਤੇ ਕਈ ਭਾਰਤੀ ਟਵਿਟਰ ਯੂਜ਼ਰ ਭੜਕ ਗਏ। ਅਸਲ 'ਚ 'ਕਵਾਂਟੀਕੋ' ਦੇ ਹਾਲ ਹੀ ਦੇ ਐਪੀਸੋਡ 'ਚ ਦਿਖਾਇਆ ਗਿਆ ਕਿ ਕੁਝ ਭਾਰਤੀ ਇਕ ਜਗ੍ਹਾ ਬੰਬ ਧਮਾਕਾ ਕਰਨ ਦੀ ਪਲਾਨਿੰਗ ਕਰ ਰਹੇ ਹਨ। ਇਸ ਤੋਂ ਬਾਅਦ ਉਹ ਧਮਾਕਿਆਂ ਦਾ ਇਲਜ਼ਾਮ ਪਾਕਿਸਤਾਨ ਦੇ ਸਿਰ ਮੜ੍ਹਨ ਦੀ ਗੱਲ ਕਹਿੰਦੇ ਨਜ਼ਰ ਆਉਂਦੇ ਹਨ। ਇਹ ਦੇਖ ਕੇ ਭਾਰਤੀ ਦਰਸ਼ਕ ਭੜਕ ਉਠੇ ਤੇ ਉਨ੍ਹਾਂ ਨੇ ਟਵਿਟਰ 'ਤੇ ਲਿਖਿਆ ਕਿ ਇਹ ਸ਼ੋਅ ਦੇਸ਼ ਨੂੰ ਬਦਨਾਮ ਕਰ ਰਿਹਾ ਹੈ।
Punjabi Bollywood Tadka
ਦੱਸਣਯੋਗ ਹੈ ਕਿ ਭਾਰਤ 'ਚ ਅੱਧੇ ਨਾਲੋਂ ਜ਼ਿਆਦਾ ਦਰਸ਼ਕ ਇਸ ਅਮਰੀਕੀ ਟੀ. ਵੀ. ਸੀਰੀਜ਼ ਨੂੰ ਸਿਰਫ ਇਸ ਲਈ ਦੇਖਦੇ ਹਨ ਕਿਉਂਕਿ ਇਸ 'ਚ ਪ੍ਰਿਅੰਕਾ ਚੋਪੜਾ ਕੰਮ ਕਰ ਰਹੀ ਹੈ। ਹਾਲਾਂਕਿ ਹੁਣ ਸ਼ੋਅ 'ਚ ਭਾਰਤੀਆਂ ਦੇ ਖਿਲਾਫ ਸੀਕੁਐਂਸ ਦਿਖਾਏ ਜਾਣ ਤੋਂ ਬਾਅਦ ਲੋਕਾਂ ਦਾ ਕਹਿਣਾ ਹੈ ਕਿ ਉਹ ਇਸ ਸ਼ੋਅ ਦਾ ਬਾਈਕਾਟ ਕਰਨਗੇ। ਸ਼ੋਅ ਦੇਖਣ ਤੋਂ ਬਾਅਦ ਟਵਿਟਰ ਯੂਜ਼ਰਸ ਨੇ ਪ੍ਰਿਅੰਕਾ ਨੂੰ ਵੀ ਕਾਫੀ ਮਾੜਾ ਬੋਲਿਆ। ਇਕ ਸ਼ਖਸ ਨੇ ਲਿਖਿਆ, 'ਸ਼ੇਮ ਆਨ ਯੂ ਕਵਾਂਟੀਕੋ, ਪ੍ਰਿਅੰਕਾ ਤੁਹਾਨੂੰ ਸ਼ਰਮ ਆਉਣੀ ਚਾਹੀਦੀ ਹੈ... ਤੁਸੀਂ ਹਿੰਦੂਆਂ ਨੂੰ ਅੱਤਵਾਦੀ ਬਣਾ ਕੇ ਦਿਖਾ ਰਹੇ ਹੋ।'
Punjabi Bollywood TadkaPunjabi Bollywood Tadka

ਰੋਹਿੰਗਿਆ ਦਾ ਸਮਰਥਨ ਕਰਨ 'ਤੇ ਵੀ ਟਰੋਲ ਹੋਈ ਸੀ ਪ੍ਰਿਅੰਕਾ
ਯੂਨੀਸੇਫ ਦੀ ਬ੍ਰਾਂਡ ਅੰਬੈਸਡਰ ਪ੍ਰਿਅੰਕਾ ਚੋਪੜਾ ਕੁਝ ਦਿਨ ਪਹਿਲਾਂ ਬੰਗਲਾਦੇਸ਼ ਦੇ ਕਾਕਸ ਬਾਜ਼ਾਰ ਇਲਾਕੇ 'ਚ ਮੌਜੂਦ ਰੋਹਿੰਗਿਆ ਸ਼ਰਨਾਰਥੀਆਂ ਦੇ ਕੈਂਪ 'ਚ ਗਈ ਸੀ। ਇਥੋਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕਰਦਿਆਂ ਉਸ ਨੇ ਰੋਹਿੰਗਿਆ ਸ਼ਰਨਾਰਥੀਆਂ ਦੀ ਹਾਲਤ 'ਤੇ ਚਿੰਤਾ ਜ਼ਾਹਿਰ ਕੀਤੀ ਸੀ। ਹਾਲਾਂਕਿ ਤਸਵੀਰ ਸ਼ੇਅਰ ਕਰਨ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਉਸ ਨੂੰ ਰੱਜ ਕੇ ਟਰੋਲ ਕੀਤਾ ਗਿਆ ਸੀ। ਯੂਜ਼ਰਸ ਨੇ ਪ੍ਰਿਅੰਕਾ ਤੋਂ ਸਵਾਲ ਪੁੱਛਿਆ ਕਿ ਕੀ ਕਦੇ ਉਹ ਕਸ਼ਮੀਰੀ ਪੰਡਿਤਾਂ ਵਿਚਾਲੇ ਵੀ ਗਈ ਹੈ? ਇਸ ਤੋਂ ਇਲਾਵਾ ਉਸ ਨੂੰ ਇਹ ਸਲਾਹ ਵੀ ਦਿੱਤੀ ਗਈ ਹੈ ਕਿ ਕਦੇ ਉਸ ਨੂੰ ਦੇਸ਼ ਦੇ ਅੰਦਰ ਝਾਕ ਕੇ ਵੀ ਦੇਖਣਾ ਚਾਹੀਦਾ ਹੈ ਕਿਉਂਕਿ ਗਰੀਬੀ ਇਥੇ ਵੀ ਘੱਟ ਨਹੀਂ ਹੈ। ਇਕ ਯੂਜ਼ਰ ਨੇ ਲਿਖਿਆ ਸੀ, 'ਕਦੇ ਕਸ਼ਮੀਰੀ ਪੰਡਿਤਾਂ ਬਾਰੇ ਵੀ ਸੋਚੀਓ... ਉਹ ਤਾਂ ਆਪਣੇ ਦੇਸ਼ ਦੇ ਸਨ।'


Tags: Priyanka Chopra Quantico Indians Pakistan TV Show

Edited By

Rahul Singh

Rahul Singh is News Editor at Jagbani.