FacebookTwitterg+Mail

ਪ੍ਰੀਤ ਹਰਪਾਲ ਦਾ ਨਵਾਂ ਅਰਬਨ ਪਾਰਟੀ ਟਰੈਕ 'ਕੁਈਨ ਬਣਜਾ' ਰਿਲੀਜ਼ (ਵੀਡੀਓ)

queen banja song
30 May, 2018 08:37:31 PM

ਜਲੰਧਰ (ਬਿਊਰੋ)— ਪੰਜਾਬੀ ਗਾਇਕ ਪ੍ਰੀਤ ਹਰਪਾਲ ਦਾ ਨਵਾਂ ਅਰਬਨ ਪਾਰਟੀ ਟਰੈਕ 'ਕੁਈਨ ਬਣਜਾ' ਰਿਲੀਜ਼ ਹੋਇਆ ਹੈ। ਇਸ ਗੀਤ ਨੂੰ ਪ੍ਰੀਤ ਹਰਪਾਲ ਦੇ ਨਾਲ ਹੈਰੀ ਆਨੰਦ ਨੇ ਵੀ ਆਵਾਜ਼ ਦਿੱਤੀ ਹੈ। ਗੀਤ ਦੇ ਬੋਲ ਤੇ ਸੰਗੀਤ ਵੀ ਹੈਰੀ ਆਨੰਦ ਦਾ ਹੀ ਹੈ। ਟੀ-ਸੀਰੀਜ਼ ਆਪਣਾ ਪੰਜਾਬ ਦੇ ਬੈਨਰ ਹੇਠ ਰਿਲੀਜ਼ ਹੋਏ ਇਸ ਗੀਤ ਨੂੰ ਖਬਰ ਲਿਖੇ ਜਾਣ ਤਕ 15 ਲੱਖ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਸੀ।

'ਕੁਈਨ ਬਣਜਾ' ਇਕ ਪਾਰਟੀ ਟਰੈਕ ਹੈ ਤੇ ਇਸ ਦੀ ਵੀਡੀਓ 'ਚ ਵੀ ਪਾਰਟੀ ਦਾ ਮਾਹੌਲ ਦੇਖਿਆ ਜਾ ਸਕਦਾ ਹੈ। ਗੀਤ ਦੀ ਵੀਡੀਓ ਕਾਫੀ ਖੂਬਸੂਰਤ ਹੈ, ਜਿਸ ਨੂੰ ਟੀਮ ਡੀ. ਜੀ. ਵਲੋਂ ਬਣਾਇਆ ਗਿਆ ਹੈ। ਇਸ ਤੋਂ ਪਹਿਲਾਂ ਪ੍ਰੀਤ ਹਰਪਾਲ ਦੇ ਗੀਤ 'ਰੱਬੜ ਬੈਂਡ' ਤੇ 'ਹਾਂ ਕਰਗੀ' ਰਿਲੀਜ਼ ਹੋਏ ਸਨ, ਜਿਨ੍ਹਾਂ ਨੂੰ ਲੋਕਾਂ ਵਲੋਂ ਭਰਵਾਂ ਹੁੰਗਾਰਾ ਮਿਲਿਆ ਸੀ। ਪ੍ਰੀਤ ਹਰਪਾਲ ਆਪਣੇ ਹਰੇਕ ਗੀਤ 'ਚ ਕੁਝ ਨਾ ਕੁਝ ਵੱਖਰਾ ਕਰਦੇ ਆਏ ਹਨ ਤੇ 'ਕੁਈਨ ਬਣਜਾ' ਗੀਤ 'ਚ ਵੀ ਉਨ੍ਹਾਂ ਨੇ ਇੰਝ ਹੀ ਕੀਤਾ ਹੈ।


Tags: Queen Banja Preet Harpal Harry Anand Party Song T-Series

Edited By

Rahul Singh

Rahul Singh is News Editor at Jagbani.