FacebookTwitterg+Mail

ਟਵਿਟਰ 'ਤੇ ਇੰਝ ਉੱਡ ਰਿਹੈ ਸਲਮਾਨ ਖਾਨ ਤੇ 'ਰੇਸ 3' ਦੇ ਟਰੇਲਰ ਦਾ ਮਜ਼ਾਕ

race 3 trailer trolled
16 May, 2018 07:40:08 PM

ਮੁੰਬਈ (ਬਿਊਰੋ)— ਮੰਗਲਵਾਰ ਨੂੰ ਰਿਲੀਜ਼ ਹੋਏ ਸਲਮਾਨ ਖਾਨ ਦੀ ਫਿਲਮ 'ਰੇਸ 3' ਦੇ ਟਰੇਲਰ ਨੂੰ ਯੂਟਿਊਬ 'ਤੇ ਕਰੋੜਾਂ ਦਰਸ਼ਕ ਮਿਲ ਚੁੱਕੇ ਹਨ। ਇਸ ਮਲਟੀਸਟਾਰਰ ਫਿਲਮ 'ਚ ਕਲਾਕਾਰਾਂ ਦਾ ਐਕਸ਼ਨ ਅੰਦਾਜ਼ ਦੇਖਿਆ ਜਾ ਸਕਦਾ ਹੈ। ਟਰੇਲਰ ਰਿਲੀਜ਼ ਦੇ ਨਾਲ ਹੀ ਸਲਮਾਨ ਦੇ ਐਕਸ਼ਨ ਸੀਨਜ਼ ਵੀ ਚਰਚਾ 'ਚ ਆ ਗਏ ਹਨ। ਜਿਥੇ ਕੁਝ ਯੂਜ਼ਰਸ ਨੇ 'ਰੇਸ 3' ਦੇ ਟਰੇਲਰ ਨੂੰ ਪਸੰਦ ਕੀਤਾ ਹੈ, ਉਥੇ ਕੁਝ ਯੂਜ਼ਰਸ ਇਸ ਨੂੰ ਬੇਹੱਦ ਖਰਾਬ ਦੱਸ ਰਹੇ ਹਨ।
ਫਿਲਮ ਦੇ ਕਈ ਐਕਸ਼ਨ ਸੀਨਜ਼ ਤੋਂ ਲੈ ਕੇ ਡਾਇਲਾਗਸ ਨੂੰ ਬਿਨਾਂ ਸਿਰ-ਪੈਰ ਦੇ ਦੱਸਿਆ ਜਾ ਰਿਹਾ ਹੈ। ਦੇਖੋ ਟਵਿਟਰ 'ਤੇ 'ਰੇਸ 3' ਦੇ ਟਰੇਲਰ ਨੂੰ ਲੈ ਕੇ ਯੂਜ਼ਰਸ ਦੀ ਪ੍ਰਤੀਕਿਰਿਆ—

15 ਜੂਨ ਨੂੰ ਰਿਲੀਜ਼ ਹੋਣ ਜਾ ਰਹੀ ਇਸ ਫਿਲਮ 'ਚ ਸਲਮਾਨ ਖਾਨ ਨਾਲ ਜੈਕਲੀਨ ਫਰਨਾਂਡੀਜ਼, ਬੌਬੀ ਦਿਓਲ ਤੇ ਅਨਿਲ ਕਪੂਰ ਵੀ ਸਟੰਟ ਕਰਦੇ ਦਿਖਾਈ ਦੇਣਗੇ। ਇਸ ਫਿਲਮ ਦੇ ਪ੍ਰੋਡਿਊਸਰ ਸਲਮਾਨ ਖਾਨ ਤੇ ਰਮੇਸ਼ ਤੌਰਾਨੀ ਹਨ ਤੇ ਇਸ ਨੂੰ ਰੈਮੋ ਡਿਸੂਜ਼ਾ ਨੇ ਡਾਇਰੈਕਟ ਕੀਤਾ ਹੈ।


Tags: Race 3 Trailer Salman Khan Trolled Youtube Twitter

Edited By

Rahul Singh

Rahul Singh is News Editor at Jagbani.