FacebookTwitterg+Mail

ਇੰਟਰਵਿਊ ਦੌਰਾਨ ਬੇਹੋਸ਼ ਹੋਇਆ ਟੀ. ਵੀ. ਅਭਿਨੇਤਾ, ਭਾਰਤੀ ਸਿੰਘ ਦੀਆਂ ਨਿਕਲੀਆਂ ਚੀਕਾਂ

rajiv khandelwal bharti singh
30 May, 2018 05:25:54 PM

ਮੁੰਬਈ (ਬਿਊਰੋ)— ਰਾਜੀਵ ਖੰਡੇਲਵਾਲ ਇਨ੍ਹੀਂ ਦਿਨੀਂ ਟੀ. ਵੀ. 'ਤੇ ਵੀਕੈਂਡ ਚੈਟ ਸ਼ੋਅ 'ਜਜ਼ਬਾਤ... ਸੰਗੀਨ ਸੇ ਨਮਕੀਨ ਤਕ' ਲੈ ਕੇ ਆ ਰਹੇ ਹਨ। ਇਸ ਸ਼ੋਅ 'ਚ ਉਹ ਸਿਤਾਰਿਆਂ ਨੂੰ ਬੁਲਾਉਂਦੇ ਹਨ ਤੇ ਉਨ੍ਹਾਂ ਦੇ ਸਫਰ ਬਾਰੇ ਗੱਲ ਕਰਦੇ ਹਨ, ਜਿਸ 'ਚ ਸੰਘਰਸ਼ ਤੇ ਉਤਾਰ-ਚੜ੍ਹਾਅ ਹਰ ਚੀਜ਼ ਦਾ ਜ਼ਿਕਰ ਹੁੰਦਾ ਹੈ। ਇਸ ਸ਼ੋਅ 'ਚ ਬਰੁਣ ਸੋਬਤੀ, ਏਜਾਜ਼ ਖਾਨ, ਦਿਵਿਆਂਕਾ ਤ੍ਰਿਪਾਠੀ, ਇਕਬਾਲ ਖਾਨ, ਧੀਰਜ ਧੂਪਰ ਤੇ ਕਈ ਹੋਰ ਸਿਤਾਰੇ ਸ਼ਿਰਕਤ ਕਰ ਚੁੱਕੇ ਹਨ।
Punjabi Bollywood Tadka
ਇਸ ਵਾਰ ਕਾਮੇਡੀਅਨ ਭਾਰਤੀ ਸਿੰਘ ਤੇ ਉਸ ਦੇ ਪਤੀ ਹਰਸ਼ ਲਿੰਬਚੀਆ ਸ਼ਾਮਲ ਹੋਏ ਸਨ। ਉਹ ਸ਼ੋਅ 'ਚ ਕੁਝ 'ਸੰਗੀਨ' ਤੇ 'ਨਮਕੀਨ' ਪਲਾਂ ਦਾ ਖੁਲਾਸਾ ਕਰ ਰਹੇ ਸਨ। ਹਾਸਾ-ਮਜ਼ਾਕ ਚੱਲ ਰਿਹਾ ਸੀ ਤੇ ਰਾਜੀਵ ਖੰਡੇਲਵਾਲ ਬਹੁਤ ਹੀ ਖੁਸ਼ਨੁਮਾ ਮਾਹੌਲ 'ਚ ਗੱਲਬਾਤ ਕਰ ਰਹੇ ਸਨ।Punjabi Bollywood Tadka
ਟਿੱਪਣੀਆਂ ਉਦੋਂ ਕੁਝ ਅਜਿਹੀ ਹੋਈਆਂ ਕਿ ਰਾਜੀਵ ਖੰਡੇਲਵਾਲ ਉਥੇ ਬੇਹੋਸ਼ ਹੋ ਗਏ। ਉਸ ਦੀ ਇਹ ਹਾਲਤ ਦੇਖ ਕੇ ਭਾਰਤੀ ਸਿੰਘ ਦਾ ਬੁਰਾ ਹਾਲ ਹੋ ਗਿਆ। ਉਹ ਦਹਿਸ਼ਤ 'ਚ ਆ ਗਈ ਤੇ ਮਦਦ ਲਈ ਚੀਕਾਂ ਮਾਰਨ ਲੱਗੀ।
Punjabi Bollywood Tadka
ਕੁਝ ਦੇਰ 'ਚ ਸੈੱਟ 'ਤੇ ਸਾਰੇ ਲੋਕ ਇਕੱਠਾ ਹੋ ਗਏ ਤੇ ਰਾਜੀਵ ਖੰਡੇਲਵਾਲ ਇਕਦਮ ਖੜ੍ਹੇ ਹੋ ਗਏ। ਰਾਜੀਵ ਨੇ ਭਾਰਤੀ ਨੂੰ ਦੱਸਿਆ ਕਿ ਉਹ ਤਾਂ ਉਸ ਨਾਲ ਮਜ਼ਾਕ ਕਰ ਰਹੇ ਸਨ ਪਰ ਉਦੋਂ ਤਕ ਭਾਰਤੀ ਦੇ ਹੋਸ਼ ਉੱਡ ਚੁੱਕੇ ਸਨ।Punjabi Bollywood Tadka
ਹਾਲਾਂਕਿ ਇਸ ਤਰ੍ਹਾਂ ਦੇ ਮਜ਼ਾਕ ਸਿਤਾਰਿਆਂ ਵਿਚਾਲੇ ਚੱਲਦੇ ਰਹਿੰਦੇ ਹਨ ਤੇ ਕਈ ਵਾਰ ਤਾਂ ਭਾਰਤੀ ਸਿੰਘ ਲੋਕਾਂ ਨੂੰ ਜ਼ੋਰ ਦਾ ਝਟਕਾ ਦੇ ਚੁੱਕੀ ਹੈ ਪਰ ਇਸ ਵਾਰ ਉਹ ਰਾਜੀਵ ਦੇ ਜਾਲ 'ਚ ਫਸ ਗਈ ਤੇ ਉਸ ਨੂੰ ਜ਼ਬਰਦਸਤ ਢੰਗ ਨਾਲ ਇਸ ਮਜ਼ਾਕ ਦਾ ਸ਼ਿਕਾਰ ਬਣਾਇਆ ਗਿਆ।Punjabi Bollywood Tadka
ਯਾਨੀ ਹਮੇਸ਼ਾ ਕਾਮੇਡੀ ਦੇ ਠਹਾਕੇ ਲਗਾਉਣ ਵਾਲੀ ਭਾਰਤੀ ਸਿੰਘ ਨੂੰ ਸ਼ਿਕਾਰ ਬਣਦੇ ਦੇਖਣਾ ਵਾਕਈ ਕਾਫੀ ਮਜ਼ੇਦਾਰ ਹੋਵੇਗਾ।​​​​​​​
Punjabi Bollywood Tadka


Tags: Rajiv Khandelwal Bharti Singh JuzzBaatt Comedian

Edited By

Rahul Singh

Rahul Singh is News Editor at Jagbani.