FacebookTwitterg+Mail

ਸੋਸ਼ਲ ਮੀਡੀਆ ਦੀ 'ਸੀਕ੍ਰੇਟ ਸੁਪਰਸਟਾਰ' ਹੈ ਰਣਬੀਰ ਦੀ ਭਾਣਜੀ, Video ਦੇਖ ਤੈਮੂਰ ਨੂੰ ਜਾਓਗੇ ਭੁੱਲ

ranbir  s niece samara
02 June, 2018 04:49:06 PM

ਮੁੰਬਈ (ਬਿਊਰੋ)— ਰਣਬੀਰ ਕਪੂਰ ਦੀ ਭਾਣਜੀ ਸਮਾਰਾ ਸਟਾਰ ਕਿੱਡ ਦੀ ਸ਼੍ਰੇਣੀ 'ਚ ਨਹੀਂ ਆਉਂਦੀ। ਤੈਮੂਰ ਵਾਂਗ ਉਹ ਮੀਡੀਆ ਦੇ ਸਕੈਨਰ 'ਚ ਵੀ ਨਹੀਂ ਹੈ ਪਰ ਇਹ ਗੱਲ ਪੱਕੀ ਹੈ ਕਿ ਸੋਸ਼ਲ ਮੀਡੀਆ ਦੀ 'ਸੀਕ੍ਰੇਟ ਸੁਪਰਸਟਾਰ' ਹੈ। ਨਾਨੀ ਨੀਤੂ ਕਪੂਰ ਹੀ ਨਹੀਂ ਬਲਕਿ ਰਣਬੀਰ ਅਤੇ ਰਿਸ਼ੀ ਕਪੂਰ ਦੇ ਫੈਨ ਕਲੱਬ ਅਕਾਊਂਟ ਤੋਂ ਅਕਸਰ ਸਮਾਰਾ ਦੀਆਂ ਦਿਲਚਸਪ ਵੀਡੀਓਜ਼ ਅਪਲੋਡ ਹੁੰਦੀਆਂ ਰਹਿੰਦੀਆਂ ਹਨ। ਇਨ੍ਹਾਂ ਵੀਡੀਓਜ਼ 'ਚ ਸਮਾਰਾ ਦੀ ਕਿਊਟਨੈੱਸ ਦੇਖ ਕੇ ਤੁਸੀਂ ਤੈਮੂਰ ਅਲੀ ਖਾਨ ਨੂੰ ਵੀ ਭੁੱਲ ਜਾਓਗੇ।

ਕਦੇ ਉਹ ਮਾਂ ਰਿਧਿਮਾ ਨਾਲ ਪੁਸ਼ਅੱਪਸ ਕਰਦੀ ਦਿਖਦੀ ਹੈ, ਤਾਂ ਕਦੇ ਮਾਮੂ ਰਣਬੀਰ ਵਾਂਗ ਪੋਜ਼ ਦਿੰਦੀ ਹੋਈ। ਹੁਣ ਉਨ੍ਹਾਂ ਦਾ ਅਜਿਹੀ ਵੀਡੀਓ ਸਾਹਮਣੇ ਆਈ ਹੈ, ਜਿਸ ਨੂੰ ਦੇਖ ਕੇ ਸਾਫ ਹੈ ਕਿ ਇਸ ਨੰਨ੍ਹੀ ਪਰੀ ਨੂੰ ਗਾਇਕੀ ਦਾ ਵੀ ਸ਼ੌਕ ਹੈ। ਨੀਤੂ ਕਪੂਰ ਨੇ ਇੰਸਟਾਗਰਾਮ 'ਤੇ ਦੋਹਤੀ ਸਮਾਰਾ ਦੀ ਇਕ ਵੀਡੀਓ ਪੋਸਟ ਕੀਤੀ ਹੈ, ਜਿਸ 'ਚ ਉਹ ਫਿਲਮ 'ਸੀਕ੍ਰੇਟ ਸੁਪਰਸਟਾਰ' ਦਾ ਗੀਤ 'ਨੱਚਦੀ ਫਿਰਾ' ਗਾ ਰਹੀ ਹੈ। ਸਿਰਫ ਹਿੰਦੀ ਨਹੀਂ, ਸਮਾਰਾ ਦੀ ਪਲੇਅਲਿਸਟ 'ਚ ਅੰਗਰੇਜ਼ੀ ਗੀਤ ਵੀ ਹੈ।

ਪਿਛਲੇ ਦਿਨੀਂ ਉਨ੍ਹਾਂ ਦੀ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਪੋਸਟ ਹੋਈ ਸੀ, ਜਿਸ 'ਚ ਉਹ ਮੇਗਨ ਟਰੇਨਰ ਦਾ ਗੀਤ 'ਯੂ ਮਾਈਟ ਹੈਵ ਮੌਮ' 'ਤੇ ਲਿੱਪਸਿੰਗ ਕਰਦੀ ਦਿਖ ਰਹੀ ਹੈ। ਇਸ ਵੀਡੀਓ ਨੂੰ ਢਾਈ ਲੱਖ ਤੋਂ ਵੱਧ ਲਾਈਕਸ ਮਿਲ ਚੁੱਕੇ ਹਨ। ਰਿਸ਼ੀ ਕਪੂਰ ਵਾਂਗ ਉਨ੍ਹਾਂ ਦੀ ਦੋਹਤੀ ਸਮਾਰਾ ਵੀ ਦੇਸ਼ ਅਤੇ ਸਮਾਜ ਨਾਲ ਜੁੜੇ ਮੁੱਦਿਆਂ 'ਤੇ ਆਪਣੀ ਗੱਲ ਰੱਖਦੀ ਹੈ, ਉਹ ਵੀ ਕਿਊਟ ਤਰੀਕੇ ਨਾਲ। ਉਹ ਦਿੱਲੀ 'ਚ ਆਪਣੀ ਮਾਂ ਰਿਧੀਮਾ ਅਤੇ ਪਿਤਾ ਭਰਤ ਸਾਹਨੀ ਨਾਲ ਰਹਿੰਦੀ ਹੈ।

 

A post shared by neetu Kapoor. Fightingfyt (@neetu54) on

ਪਿਛਲੀ ਵਾਰ ਸਰਦੀ ਦੇ ਮੌਸਮ 'ਚ ਸ਼ਹਿਰ 'ਚ ਧੁੰਦ ਕਾਰਨ ਸਮਾਰਾ ਬਹੁਤ ਪਰੇਸ਼ਾਨ ਹੋਈ ਸੀ। ਇਸ ਲਈ ਉਨ੍ਹਾਂ ਨੇ ਪ੍ਰਦੂਸ਼ਣ ਰੋਕਣ ਲਈ ਲੋਕਾਂ ਤੋਂ ਅਪੀਲ ਕੀਤੀ। ਖੁਦ ਵੀਡੀਓ ਰਿਕਾਰਡ ਕਰਕੇ ਉਨ੍ਹਾਂ ਨੇ ਕਿਹਾ, ''ਇਹ ਮੇਰਾ ਐਂਟੀ ਪਾਲਿਊਸ਼ਨ ਕੈਂਪੇਨ ਹੈ। ਮੈਨੂੰ ਕਫ ਹੈ... ਇਸ ਲਈ ਜ਼ਿਆਦਾ ਪੌਦੇ ਲਗਾਓ ਅਤੇ ਪ੍ਰਦੂਸ਼ਣ ਘੱਟ ਕਰੋ। ਤੁਹਾਨੂੰ ਸਾਰਿਆ ਨੂੰ ਪਿਆਰ। ਫਿਰ ਮਿਲਦੇ ਹਾਂ।'' ਸਮਾਰਾ ਆਪਣੇ ਮਾਮਾ ਰਣਬੀਰ ਕਪੂਰ ਤੋਂ ਵੀ ਵੱਧ ਕੂਲ ਹੈ। ਉਹ ਰਣਬੀਰ ਦੀ ਜਬਰਾ ਫੈਨ ਹੈ। 

 


Tags: Ranbir KapoorNiece SamaraSecret SuperstarNeetu KapoorVideo

Edited By

Chanda Verma

Chanda Verma is News Editor at Jagbani.