FacebookTwitterg+Mail

ਜਾਣੋ ਕਿਉਂ ਰਣਵੀਰ ਸਿੰਘ ਦੀ ਗਰੀਬੀ ਦੀ ਦਾਸਤਾਨ ਸੁਣ ਲੋਕਾਂ ਨੇ ਉਡਾਇਆ ਮਜ਼ਾਕ

ranveer singh trolled
06 May, 2018 04:27:25 PM

ਮੁੰਬਈ (ਬਿਊਰੋ)— ਬਾਲੀਵੁੱਡ ਅਭਿਨੇਤਾ ਰਣਵੀਰ ਸਿੰਘ ਦਾ ਸੋਸ਼ਲ ਮੀਡੀਆ 'ਤੇ ਕਾਫੀ ਮਜ਼ਾਕ ਉਡਾਇਆ ਜਾ ਰਿਹਾ ਹੈ। ਹਾਲ ਹੀ 'ਚ ਰਣਵੀਰ ਸਿੰਘ ਨੇ ਇਕ ਇੰਟਰਵਿਊ ਦੌਰਾਨ ਆਪਣੇ ਗਰੀਬੀ ਦੇ ਦਿਨਾਂ ਬਾਰੇ ਗੱਲਬਾਤ ਕੀਤੀ। ਇਸ ਇੰਟਰਵਿਊ 'ਚ ਉਨ੍ਹਾਂ ਕਿਹਾ ਸੀ ਉਨ੍ਹਾਂ ਦੇ ਮਾਤਾ-ਪਿਤਾ ਜ਼ਿਆਦਾ ਅਮੀਰ ਨਹੀਂ ਸਨ ਤੇ ਇਸ ਲਈ ਕਾਫੀ ਪੈਸੇ ਬਚਾਉਣ ਤੋਂ ਬਾਅਦ ਉਹ ਸਿਰਫ ਸਿੰਗਾਪੁਰ, ਇੰਡੋਨੇਸ਼ੀਆ ਤੇ ਯੂ. ਐੱਸ. ਹੀ ਘੁੰਮਣ ਜਾਂਦੇ ਸਨ। ਰਣਵੀਰ ਸਿੰਘ ਦੇ ਇਸ ਬਿਆਨ ਤੋਂ ਬਾਅਦ ਕਈ ਲੋਕ ਉਸ ਦਾ ਸੋਸ਼ਲ ਮੀਡੀਆ 'ਤੇ ਮਜ਼ਾਕ ਉਡਾਉਣ ਲੱਗੇ।
ਅਸਲ 'ਚ ਰਣਵੀਰ ਸਿੰਘ ਨੇ ਆਪਣੇ ਬਚਪਨ ਦੇ ਦਿਨਾਂ ਨੂੰ ਯਾਦ ਕਰਦਿਆਂ ਕੋਂਡ ਨਾਸਟ ਟਰੈਵਲਰ ਮੈਗਜ਼ੀਨ ਨੂੰ ਇਕ ਇੰਟਰਵਿਊ ਦੌਰਾਨ ਦੱਸਿਆ ਕਿ ਜਦੋਂ ਉਹ ਛੋਟੇ ਸਨ, ਉਦੋਂ ਉਨ੍ਹਾਂ ਦੇ ਪਰਿਵਾਰ ਕੋਲ ਇੰਨੇ ਪੈਸੇ ਨਹੀਂ ਸਨ ਤੇ ਇਸ ਲਈ ਵਿਦੇਸ਼ 'ਚ ਛੁੱਟੀਆਂ ਬਤੀਤ ਕਰਨ ਲਈ ਉਨ੍ਹਾਂ ਨੂੰ ਕਾਫੀ ਪੈਸੇ ਜੋੜਨੇ ਪੈਂਦੇ ਸਨ। ਰਣਵੀਰ ਨੇ ਕਿਹਾ, 'ਜਦੋਂ ਮੈਂ ਵੱਡਾ ਹੋ ਰਿਹਾ ਸੀ ਤਾਂ ਸਾਡੇ ਕੋਲ ਜ਼ਿਆਦਾ ਪੈਸੇ ਨਹੀਂ ਸਨ, ਇਸ ਕਾਰਨ ਮੇਰੇ ਮਾਤਾ-ਪਿਤਾ ਪੈਸੇ ਬਚਾਉਂਦੇ ਸਨ ਤਾਂ ਕਿ ਅਸੀਂ ਸਾਰੇ ਗਰਮੀਆਂ ਦੀਆਂ ਛੁੱਟੀਆਂ 'ਚ ਬਾਹਰ ਘੁੰਮਣ ਜਾ ਸਕੀਏ। ਮੈਨੂੰ ਯਾਦ ਹੈ ਕਿ ਅਸੀਂ ਇੰਡੋਨੇਸ਼ੀਆ, ਸਿੰਗਾਪੁਰ, ਇਟਲੀ ਤੇ ਯੂ. ਐੱਸ. ਜਾਂਦੇ ਸੀ। ਯੂ. ਐੱਸ. 'ਚ ਸਾਡੇ ਕਈ ਰਿਸ਼ਤੇਦਾਰ ਰਹਿੰਦੇ ਹਨ ਤੇ ਦਸੰਬਰ 'ਚ ਅਸੀਂ ਆਪਣੇ ਦਾਦਾ-ਦਾਦੀ ਨਾਲ ਗੋਆ ਜਾਂਦੇ ਸੀ।'

ਰਣਵੀਰ ਸਿੰਘ ਦੇ ਇਸ ਬਿਆਨ ਤੋਂ ਬਾਅਦ ਉਹ ਸੋਸ਼ਲ ਮੀਡੀਆ 'ਤੇ ਮਜ਼ਾਕ ਦਾ ਪਾਤਰ ਬਣ ਗਏ। ਗਰੀਬੀ ਨੂੰ ਲੈ ਕੇ ਦਿੱਤੇ ਰਣਵੀਰ ਦੇ ਇਸ ਬਿਆਨ ਨਾਲ ਕਈ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਤੇ ਉਨ੍ਹਾਂ ਨੇ ਰਣਵੀਰ ਨੂੰ 'ਯੋ ਰਣਵੀਰ ਸੋ ਪੂਅਰ' ਕਰਕੇ ਟਰੋਲ ਕਰਨਾ ਸ਼ੁਰੂ ਕਰ ਦਿੱਤਾ ਤੇ ਸੋਸ਼ਲ ਮੀਡੀਆ 'ਤੇ ਇਹ ਹੈਸ਼ਟੈਗ ਟਰੈਂਡ ਵੀ ਹੋਣ ਲੱਗਾ।


Tags: Ranveer Singh Trolled Social Media Gully Boy

Edited By

Rahul Singh

Rahul Singh is News Editor at Jagbani.