FacebookTwitterg+Mail

ਰਵੀਨਾ ਟੰਡਨ ਨੇ ਸ਼ੇਅਰ ਕੀਤੀ ਬਿੱਲੀ ਦੀ ਤਸਵੀਰ, ਲੋਕਾਂ ਨੇ ਕਰ ਦਿੱਤਾ ਟਰੋਲ

raveena tandon trolled
08 May, 2018 08:00:11 PM

ਮੁੰਬਈ (ਬਿਊਰੋ)— ਰਵੀਨਾ ਟੰਡਨ ਬੇਸ਼ੱਕ ਫਿਲਮਾਂ ਤੋਂ ਦੂਰ ਹੈ ਪਰ ਉਹ ਆਪਣੇ ਬਿਆਨਾਂ ਤੇ ਟਵੀਟਸ ਕਾਰਨ ਅਕਸਰ ਚਰਚਾ 'ਚ ਰਹਿੰਦੀ ਹੈ। ਸੋਸ਼ਲ ਮੀਡੀਆ 'ਤੇ ਅਜੀਬ ਬਿਆਨ ਦੇਣ ਕਾਰਨ ਉਸ ਨੂੰ ਲੋਕਾਂ ਦੇ ਮਜ਼ਾਕ ਦਾ ਪਾਤਰ ਵੀ ਬਣਨਾ ਪੈਂਦਾ ਹੈ। ਅੱਜ ਮੁੜ ਉਸ ਨਾਲ ਕੁਝ ਅਜਿਹਾ ਹੀ ਵਾਪਰਿਆ।
ਰਵੀਨਾ ਨੇ ਇਕ ਬਿੱਲੀ ਦੀ ਤਸਵੀਰ ਟਵਿਟਰ 'ਤੇ ਸ਼ੇਅਰ ਕੀਤੀ ਹੈ। ਇਸ ਬਿੱਲੀ ਨੂੰ ਕਾਫੀ ਹਾਰ-ਸ਼ਿੰਗਾਰ ਕਰਵਾਇਆ ਗਿਆ ਹੈ, ਜਿਹੜੀ ਗਹਿਣਿਆਂ 'ਚ ਲਿਪਟੀ ਹੋਈ ਹੈ। ਮੱਥੇ 'ਤੇ ਬਿੰਦੀ ਦੇ ਨਾਲ ਲਾਲ ਰੰਗ ਦੀ ਚੁੰਨੀ ਵੀ ਬਿੱਲੀ ਦੇ ਲਪੇਟੀ ਹੋਈ ਹੈ। ਬਿੱਲੀ ਦੀ ਤਸਵੀਰ ਨੂੰ ਸ਼ੇਅਰ ਕਰਦਿਆਂ ਰਵੀਨਾ ਨੇ ਫੈਨਜ਼ ਕੋਲੋਂ ਮਜ਼ੇਦਾਰ ਢੰਗ ਨਾਲ ਪੁੱਛਿਆ, 'ਅੰਦਾਜ਼ਾ ਲਗਾਓ ਕਿ ਇਹ ਕਿਸਮਤ ਵਾਲੀ ਬਿੱਲੀ ਕਿਸ ਦੀ ਹੈ?'

ਹਾਲਾਂਕਿ ਰਵੀਨਾ ਦਾ ਇਰਾਦਾ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਨਹੀਂ ਸੀ ਪਰ ਤਸਵੀਰ ਦੇਖਦਿਆਂ ਹੀ ਕੁਝ ਲੋਕਾਂ ਨੇ ਉਸ ਨੂੰ ਟਰੋਲ ਕਰਨਾ ਸ਼ੁਰੂ ਕਰ ਦਿੱਤਾ। ਇਸ ਤਸਵੀਰ ਨੂੰ ਲੈ ਕੇ ਜਿਥੇ ਕੁਝ ਲੋਕਾਂ ਨੇ ਰਵੀਨਾ ਦਾ ਮਜ਼ਾਕ ਉਡਾਇਆ, ਉਥੇ ਕੁਝ ਅਜਿਹੇ ਯੂਜ਼ਰਸ ਵੀ ਸਨ, ਜਿਨ੍ਹਾਂ ਨੇ ਇਸ ਨੂੰ ਮਜ਼ੇਦਾਰ ਦੱਸਿਆ। ਤੁਸੀਂ ਵੀ ਦੇਖੋ ਲੋਕਾਂ ਦੇ ਕੁਮੈਂਟਸ—

ਦੱਸਣਯੋਗ ਹੈ ਕਿ ਰਵੀਨਾ ਆਖਰੀ ਵਾਰ ਫਿਲਮ 'ਸ਼ਬ' 'ਚ ਨਜ਼ਰ ਆਈ ਸੀ। ਇਹ ਫਿਲਮ ਇਕ ਯੰਗ ਸਟ੍ਰਗਲਰ ਤੇ ਇਕ ਵੱਡੀ ਉਮਰ ਦੀ ਸੋਸ਼ਲਾਈਟ ਵਿਚਾਲੇ ਸੈਕਸੂਅਲ ਟੈਂਸ਼ਨ 'ਤੇ ਆਧਾਰਿਤ ਸੀ। ਇਸ 'ਚ ਸੋਸ਼ਲਾਈਟ ਦੀ ਭੂਮਿਕਾ ਰਵੀਨਾ ਨੇ ਨਿਭਾਈ ਸੀ।


Tags: Raveena Tandon Trolled Twitter Bollywood Actress Cat

Edited By

Rahul Singh

Rahul Singh is News Editor at Jagbani.