ਮੁੰਬਈ (ਬਿਊਰੋ)— 'ਕੈਲੰਡਰ ਗਰਲ' ਦੀ ਮਸ਼ਹੂਰ ਅਦਾਕਾਰਾ ਰੂਹੀ ਸਿੰਘ ਹਮੇਸ਼ਾ ਹੀ ਆਪਣੀਆਂ ਬੋਲਡ ਤਸਵੀਰਾਂ ਨੂੰ ਲੈ ਕੇ ਸੁਰਖੀਆਂ 'ਚ ਰਹਿੰਦੀ ਹੈ। ਹਾਲ ਹੀ 'ਚ ਮੁੜ ਰੂਹੀ ਸਿੰਘ ਆਪਣੀਆਂ ਬੋਲਡ ਤਸਵੀਰਾਂ ਨੂੰ ਲੈ ਕੇ ਚਰਚਾ 'ਚ ਆ ਗਈ ਹੈ।

ਹਾਲ ਹੀ 'ਚ ਉਸ ਨੇ ਆਪਣੇ ਇੰਸਟਾਗ੍ਰਾਮ 'ਤੇ ਕੁਝ ਬੋਲਡ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜੋ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀਆਂ ਹਨ। ਇਨ੍ਹਾਂ ਤਸਵੀਰਾਂ 'ਚ ਉਸ ਦਾ ਹੌਟ ਅੰਦਾਜ਼ ਦੇਖਣ ਨੂੰ ਮਿਲ ਰਿਹਾ ਹੈ।

ਰੂਹੀ ਸੋਸ਼ਲ ਮੀਡੀਆ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ ਅਤੇ ਲਗਾਤਾਰ ਆਪਣੇ ਫੈਨਜ਼ ਲਈ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ। ਰੂਹੀ ਦੀ ਫੈਨਜ਼ ਫਾਲੋਇੰਗ ਦੀ ਗੱਲ ਕਰੀਏ ਤਾਂ ਉਸ ਦੇ ਇੰਸਟਾਗ੍ਰਾਮ 'ਤੇ ਕਰੀਬ 210,000 ਫਾਲੋਅਰਜ਼ ਹਨ ਅਤੇ ਅਜੇ ਤੱਕ ਉਹ ਕਰੀਬ 1,298 ਤੋਂ ਜ਼ਿਆਦਾ ਪੋਸਟਾਂ ਸ਼ੇਅਰ ਕਰ ਚੁੱਕੀ ਹੈ।

ਰੂਹੀ ਨਿਰਦੇਸ਼ਕ ਮਧੁਰ ਭੰਡਾਰਕਰ ਦੀ ਫਿਲਮ 'ਕੈਲੰਡਰ ਗਰਲ' 'ਚ ਵੀ ਆਪਣੀਆਂ ਅਦਾਵਾਂ ਵਿਖਾ ਚੁੱਕੀ ਹੈ।






