FacebookTwitterg+Mail

ਤੱਪਦੀ ਦੁਪਹਿਰ 'ਚ ਢਾਬੇ 'ਤੇ ਪਹੁੰਚੇ ਸਲਮਾਨ, ਫਰਿੱਜ਼ ਖੋਲ੍ਹ ਕੇ ਪੁੱਛਿਆ 'ਸਬਜ਼ੀ ਕੀ ਬਣੀ ਹੈ?'

salman khan
15 May, 2018 12:49:37 PM

ਜੋਧਪੁਰ(ਬਿਊਰੋ)— ਰੇਮੋ ਡਿਸੂਜਾ ਦੀ ਆਉਣ ਵਾਲੀ ਫਿਲਮ 'ਰੇਸ 3' ਦੀ ਸ਼ੂਟਿੰਗ ਲਈ ਤਿੰਨ ਦਿਨ ਤੋਂ ਜੈਸਲਮੇਰ 'ਚ ਰਹਿਣ ਤੋਂ ਬਾਅਦ ਮੁੰਬਈ ਪਰਤਦੇ ਸਮੇਂ ਸੁਪਸਸਟਾਰ ਸਲਮਾਨ ਖਾਨ ਨੇ ਟ੍ਰਿਪ ਨੂੰ ਪੂਰੀ ਦਾ ਇੰਜੁਆਏ ਕੀਤਾ। ਸਲਮਾਨ ਖਾਨ ਨਾਲ ਜੈਕਲੀਨ ਫਰਨਾਂਡੀਜ਼ ਤੇ ਬੌਬੀ ਦਿਓਲ ਵੀ ਸਨ। ਪੂਰੀ ਟੀਮ ਸੋਮਵਾਰ ਦਾ ਸ਼ੂਟ ਪੂਰਾ ਕਰਕੇ ਮੁੰਬਈ ਪਰਤ ਰਹੀ ਸੀ। ਸੋਮਵਾਰ ਨੂੰ ਜੈਸਲਮੇਰ ਤੋਂ ਜੋਧਪੁਰ ਆਉਂਦੇ ਸਮੇਂ ਸਵੇਰੇ ਕਰੀਬ 10.45 ਵਜੇ ਸਲਮਾਨ ਖਾਨ ਸਮੇਤ ਪੂਰੀ ਟੀਮ ਬਾਲੇਸਰ ਕੋਲ ਢਾਂਢਣੀਆ ਪਿੰਡ ਦੇ ਇਕ ਢਾਬੇ 'ਤੇ ਰੁੱਕੇ।
Punjabi Bollywood Tadka
ਸਲਮਾਨ ਖਾਨ ਗੱਡੀ ਤੋਂ ਉਤਰ ਕੇ ਸਿੱਧੇ ਅੰਦਰ ਗਏ ਤੇ ਫਰਿੱਜ਼ ਖੋਲ੍ਹਦੇ ਹੋਏ ਪੁੱਛਿਆ, ਸਬਜ਼ੀ ਕੀ ਬਣੀ ਹੈ? ਇਸ ਤੋਂ ਬਾਅਦ ਉਹ ਖੁਦ ਰਸੋਈ 'ਚ ਚਲੇ ਗਏ ਤੇ ਉਥੇ ਸਬਜ਼ੀ ਦੇਖ ਕੇ ਲੰਚ ਦਾ ਆਰਡਰ ਦਿੱਤਾ। ਢਾਬਾ ਸੰਚਾਲਕ ਭਾਗੀਰਥ ਦੇਵਾਸੀ ਨੇ ਦੱਸਿਆ ਕਿ ਸਲਮਾਨ ਨੇ ਲੰਚ 'ਚ ਰੋਟੀ ਨਾਲ ਕੈਰ ਸਾਂਗਰੀ, ਆਲੀ ਮਟਰ ਤੇ ਪਨੀਰ ਦੀ ਸਬਜ਼ੀ, ਮਸਾਲਾ ਪਾਪੜ ਤੇ ਗ੍ਰੀਨ ਸੈਲੇਡ ਆਰਡਰ ਕੀਤਾ।
Punjabi Bollywood Tadka
ਮੈਂ ਉਨ੍ਹਾਂ ਨੂੰ ਅੰਦਰ ਬੈਠਣ ਨੂੰ ਕਿਹਾ ਪਰ ਸਲਮਾਨ ਬਾਹਰ ਪਈ ਮੰਜੀ ਤੇ ਮੁੜੇ 'ਤੇ ਹੀ ਥਾਲੀ ਲਾਉਣ ਨੂੰ ਕਿਹਾ। ਜਦੋਂ ਤੱਕ ਖਾਣਾ ਤਿਆਰ ਹੋਇਆ, ਉਦੋਂ ਤੱਕ ਸਲਮਾਨ ਮੰਜੇ 'ਤੇ ਲੰਬੇ ਪਏ ਰਹੇ। ਉਨ੍ਹਾਂ ਨੇ ਰੋਟੀ ਸਬਜ਼ੀ ਨੂੰ ਚੂਰ ਕੇ ਚਮਚ ਦੀ ਬਜਾਏ ਹੱਥ ਨਾਲ ਹੀ ਖਾਣਾ ਖਾਧਾ।
Punjabi Bollywood Tadka
ਬਾਡੀਗਾਰਡ ਸ਼ੇਰਾ, ਅਦਾਕਾਰਾ ਜੈਕਲੀਨ ਨੇ ਵੀ ਇਥੋਂ ਹੀ ਖਾਣਾ ਖਾਧਾ। ਖਾਣ ਤੋਂ ਬਾਅਦ ਪੂਰੀ ਟੀਮ ਨੇ ਚਾਹ ਤੇ ਕੌਫੀ ਦਾ ਵੀ ਆਰਡਰ ਕੀਤਾ। 1400 ਰੁਪਏ ਦਾ ਬਿੱਲ ਬਣਿਆ, ਜੋ ਸ਼ੇਰਾ ਨੇ ਦਿੱਤਾ। ਕਰੀਬ 1 ਘੰਟੇ ਤੱਕ ਰੁਕੇ ਸਲਮਾਨ ਨੇ ਇਸ ਦੌਰਾਨ ਢਾਬਾ ਸੰਚਾਲਕ ਤੇ ਸਟਾਫ ਦੀਆਂ ਤਸਵੀਰਾਂ ਖਿੱਚਣ ਤੋਂ ਮਨ੍ਹਾ ਕਰ ਦਿੱਤਾ।
Punjabi Bollywood Tadka
ਪੁਲਸ ਕਰਮਚਾਰੀ ਤੋਂ 'ਗਨ' ਬਾਰੇ ਕੀਤੀ ਪੁੱਛਗਿੱਛ
ਦੁਪਹਿਰ ਹੋਣ ਕਾਰਨ ਢਾਬੇ 'ਤੇ 3-4 ਹੋਰ ਕਸਟਮਰਜ਼ ਵੀ ਸਨ। ਇਸ ਲਈ ਸਲਮਾਨ ਤੇ ਯੂਨਿਟ ਮੈਂਬਰ ਸਹਿਜ ਰਹੇ। ਢਾਬੇ ਦੇ ਸਟਾਫ ਨੇ ਦੱਸਿਆ ਕਿ ਖਾਣੇ ਲਈ ਇੰਤਜ਼ਾਰ ਕਰ ਰਹੇ ਸਲਮਾਨ ਖਾਨ ਨੇ ਉਥੇ ਤੈਨਾਤ ਇਕ ਪੁਲਸ ਕਰਮੀ ਨੂੰ ਆਪਣੇ ਕੋਲ ਬੁਲਾਇਆ ਤੇ ਉਸ ਦੀ ਗਨ ਬਾਰੇ ਜਾਣਕਾਰੀ ਲਈ।
Punjabi Bollywood Tadka
ਏਅਰਪੋਰਟ 'ਤੇ ਫੈਨਜ਼ ਨੇ ਘੇਰਿਆ, ਗਰਮੀ ਨੇ ਵੀ ਕੀਤਾ ਪਰੇਸ਼ਾਨ
ਏਅਰਪੋਰਟ 'ਤੇ ਕਾਰ ਤੋਂ ਉਤਰਦੇ ਹੀ ਸਲਮਾਨ ਖਾਨ ਤੇ ਜੈਕਲੀਨ ਫਰਨਾਂਡੀਜ਼ ਨੂੰ ਫੈਨਜ਼ ਨੇ ਘੇਰ ਲਿਆ ਤੇ ਸੈਲਫੀ ਲੈਣ ਲੱਗੇ। ਉਸੇ ਸਮੇਂ ਸਲਮਾਨ ਤੇ ਜੈਕਲੀਨ ਗਰਮੀ ਤੇ ਭੀੜ ਤੋਂ ਕਾਫੀ ਪਰੇਸ਼ਾਨ ਹੋਏ। ਹਾਲਾਂਕਿ ਰੇਮੋ ਤੇ ਬੌਬੀ ਦਿਓਲ ਆਰਾਮ ਨਾਲ ਫੈਨਜ਼ ਦੀ ਭੀੜ 'ਚੋਂ ਨਿਕਲ ਕੇ ਅੰਦਰ ਚੱਲੇ ਗਏ।  


Tags: Salman KhanRace 3JaisalmerRajasthanJacqueline FernandezBobby Deol Daisy Shah Saqib Saleem Freddie Daruwala

Edited By

Sunita

Sunita is News Editor at Jagbani.