ਮੁੰਬਈ(ਬਿਊਰੋ)— ਬਾਲੀਵੁੱਡ ਸੁਪਰਸਟਾਰ ਸਲਮਾਨ ਖਾਨ ਤੇ ਬੌਬੀ ਦਿਓਲ ਦੀ 'ਰੇਸ-3' ਈਦ ਦੇ ਖਾਸ ਮੌਕੇ 'ਤੇ ਰਿਲੀਜ਼ ਹੋਣ ਵਾਲੀ ਹੈ। ਫਿਲਮ ਦਾ ਟਰੇਲਰ ਸੋਸ਼ਲ ਮੀਡੀਆ 'ਤੇ ਕਾਫੀ ਜ਼ਿਆਦਾ ਛਾਇਆ ਹੋਇਆ ਹੈ। ਇਸ ਦੇ ਨਾਲ ਹੀ ਫਿਲਮ ਦਾ ਇਕ ਗੀਤ ਵੀ ਰਿਲੀਜ਼ ਹੋ ਗਿਆ ਹੈ। ਸੋਸ਼ਲ ਮੀਡੀਆ 'ਤੇ ਮਿਲ ਰਹੇ ਹੁੰਗਾਰੇ ਕਰਕੇ ਲੱਗ ਰਿਹਾ ਹੈ ਕਿ ਫਿਲਮ ਸਾਲ ਦੀ ਬਲਾਕਬਸਟਰ ਹੋਵੇਗੀ।

ਟਰੇਲਰ ਰਿਲੀਜ਼ ਹੋਣ ਤੋਂ ਕੁਝ ਦਿਨ ਬਾਅਦ ਹੀ ਮਸ਼ਹੂਰ ਐਕਟਰ ਧਰਮਿੰਦਰ ਜੀ ਨੇ 'ਰੇਸ 3' ਨੂੰ ਸਾਲ ਦੀ ਬਲਾਕਬਸਟਰ ਫਿਲਮ ਆਖ ਦਿੱਤਾ ਹੈ। ਇਸ ਫਿਲਮ ਲਈ ਧਰਮ ਜੀ ਨੇ ਆਪਣੀ ਸਾਲਾਂ ਪੁਰਾਣੀ ਤਸਵੀਰ ਨੂੰ ਇੰਸਟਾਗ੍ਰਾਮ 'ਤੇ ਸ਼ੇਅਰ ਕਰਦੇ ਹੋਏ ਕੈਪਸ਼ਨ ਦਿੱਤਾ, ''ਫਿਲਮ 'ਰੇਸ-3' ਦਾ ਹਿੱਸਾ ਰਹੇ ਸਭ ਲੋਕਾਂ ਨੂੰ ਮੇਰੇ ਵੱਲੋਂ ਬਹੁਤ ਸਾਰਾ ਪਿਆਰ। 'ਰੇਸ 3' ਬਲਾਕਬਸਟਰ ਫਿਲਮ ਹੈ।”ਫਿਲਮ ਦੇ ਟਰੇਲਰ 'ਚ ਸਲਮਾਨ ਖਾਨ ਦੇ ਐਕਸ਼ਨ ਦੇ ਨਾਲ-ਨਾਲ ਬੌਬੀ ਦਿਓਲ ਦੀ ਬਾਡੀ ਵੀ ਕਾਫੀ ਪਸੰਦ ਕੀਤੀ ਜਾ ਰਹੀ ਹੈ।'' ਇਸ ਬਾਰੇ ਬੌਬੀ ਨੇ ਟਰੇਲਰ ਲਾਂਚ ਸਮੇਂ ਕਿਹਾ ਸੀ ਕਿ ਮਾਮੂ (ਸਲਮਾਨ) ਦਾ ਫੋਨ ਆਇਆ ਸ਼ਰਟ ਉਤਾਰੇਗਾ। ਮੈਂ ਫੋਰਨ ਕਿਹਾ ਮੈਂ ਕੁਝ ਵੀ ਕਰਾਂਗਾ ਬਸ ਫਿਲਮ 'ਚ ਲੈ ਲੋ।''

ਦੱਸਣਯੋਗ ਹੈ ਕਿ ਸਲਮਾਨ ਖਾਨ ਦੀ ਫਿਲਮ 15 ਜੂਨ ਨੂੰ ਈਦ 'ਤੇ ਰਿਲੀਜ਼ ਹੋ ਰਹੀ ਹੈ, ਜਿਸ 'ਚ ਸਲਮਾਨ ਤੋਂ ਇਲਾਵਾ ਜੈਕਲੀਨ ਫਰਨਾਂਡੀਜ਼ ਦਾ ਗਲੈਮਰਸ ਅੰਦਾਜ਼ ਵੀ ਦੇਖਣ ਨੂੰ ਮਿਲੇਗਾ ਤੇ ਫਿਲਮ 'ਚ ਐਕਸ਼ਨ ਦੀ ਵੀ ਭਰਮਾਰ ਨਜ਼ਰ ਆਵੇਗੀ।