FacebookTwitterg+Mail

'ਰੇਸ-3' ਨਾਲ 'ਯਮਲਾ ਪਗਲਾ ਦੀਵਾਨਾ-3' ਦਾ ਜ਼ਬਰਦਸਤ ਪੇਚਾ

salman khan and dharmendra
25 May, 2018 09:47:06 AM

ਮੁੰਬਈ(ਬਿਊਰੋ)— ਬਾਲੀਵੁੱਡ ਐਕਟਰ ਸਲਮਾਨ ਖਾਨ ਤੇ ਹੀ-ਮੈਨ ਪਰਿਵਾਰ ਦਾ ਰਿਸ਼ਤਾ ਬਹੁਤ ਹੀ ਪੁਰਾਣਾ ਹੈ ਤੇ ਮਧੁਰ ਹੈ। ਇਸ ਦੂਜੇ ਦਾ ਸਨਮਾਮ ਤੇ ਮਦਦ ਲਈ ਸਾਰੇ ਹਮੇਸ਼ਾ ਹੀ ਅੱਗੇ ਰਹਿੰਦੇ ਹਨ ਤੇ ਇਸ ਈਦ ਦੇ ਖਾਸ ਮੌਕੇ 'ਤੇ ਸਲਮਾਨ ਖਾਨ ਤੇ ਦਿਓਲਜ਼ ਦਾ 'ਈਦ ਮਿਲਨ ਸਮਾਰੋਹ' ਵੀ ਹੋਣ ਜਾ ਰਿਹਾ ਹੈ ਪਰ ਜਿਵੇਂ ਤੁਸੀਂ ਸਮਝ ਰਹੇ ਹੋ ਉਸ ਤਰ੍ਹਾਂ ਦਾ ਕੁਝ ਨਹੀਂ ਹੈ। ਸਲਮਾਨ ਖਾਨ ਇਸ ਈਦ 'ਤੇ ਆਪਣੀ ਫਿਲਮ 'ਰੇਸ 3' ਨੂੰ ਲੈ ਕੇ ਆ ਰਹੇ ਹਨ ਤੇ ਖਬਰ ਹੈ ਕਿ ਉਸੇ ਫਿਲਮ ਨਾਲ ਸਿਨੇਮਾਘਰਾਂ 'ਚ ਫਿਲਮ 'ਯਮਲਾ ਪਗਲਾ ਦੀਵਾਨਾ ਫਿਰ ਸੇ' ਦਾ ਟਰੇਲਰ ਅਟੈਚ ਕੀਤਾ/ਜੋੜਿਆ ਜਾਵੇਗਾ।
Punjabi Bollywood Tadka
ਇਹ ਫਿਲਮ ਧਰਮਿੰਦਰ, ਸੰਨੀ ਦਿਓਲ, ਬੌਬੀ ਦਿਓਲ ਦੇ ਹਿੱਟ ਫ੍ਰੇਂਚਾਈਜ਼ੀ ਦੀ ਤੀਜੀ ਕੜੀ ਹੈ। ਦੱਸ ਦੇਈਏ ਕਿ ਸਲਮਾਨ ਖਾਨ ਦੇ ਫੈਨਜ਼ ਲਈ ਇਹ ਦੋਹਰੀ ਖੁਸ਼ੀ ਹੋਵੇਗੀ ਕਿਉਂਕਿ ਕਾਮੇਡੀ ਫਿਲਮ 'ਯਮਲਾ ਪਗਲਾ ਦੀਵਾਨਾ ਫਿਰ ਸੇ' 'ਚ ਵੀ ਸਲਮਾਨ ਨੇ ਕੈਮਿਓ ਕੀਤਾ ਹੈ। ਸਲਮਾਨ ਖਾਨ ਨੂੰ ਜਿਵੇਂ ਹੀ ਇਸ ਬਾਰੇ ਪਤਾ ਲੱਗਾ ਕਿ ਦਿਓਲਜ਼ ਆਪਣੀ ਫਿਲਮ ਦਾ ਟਰੇਲਰ ਲੈ ਕੇ ਆ ਰਹੇ ਹਨ ਉਨ੍ਹਾਂ ਨੇ 'ਰੇਸ 3' ਨਾਲ ਖੁਸ਼ੀ ਜੋੜਨ ਨੂੰ ਆਖ ਦਿੱਤਾ। ਦੱਸ ਦੇਈਏ ਕਿ 'ਯਮਲਾ ਪਗਲਾ ਦੀਵਾਨਾ ਫਿਰ ਸੇ' ਜੁਲਾਈ 'ਚ ਰਿਲੀਜ਼ ਹੋ ਰਹੀ ਹੈ। 
Punjabi Bollywood Tadka
ਦੱਸਣਯੋਗ ਹੈ ਕਿ ਸਲਮਾਨ ਦੀ 'ਰੇਸ-3' ਇਨ੍ਹੀਂ ਦਿਨੀਂ ਪੂਰੀ ਲਾਈਮਲਾਈਟ 'ਚ ਛਾਈ ਹੋਈ ਹੈ। ਇਨ੍ਹੀਂ ਦਿਨੀਂ ਸਲਮਾਨ ਆਪਣੀ ਫਿਲਮ 'ਰੇਸ-3' ਦੇ ਪ੍ਰਮੋਸ਼ਨ 'ਚ ਹੀ ਰੁੱਝੇ ਹੋਏ ਹਨ। ਫਿਲਮ 15 ਜੂਨ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਣ ਜਾ ਰਹੀ ਹੈ।
Punjabi Bollywood Tadka

ਇਸ ਤੋਂ ਪਹਿਲਾਂ ਫਿਲਮ ਦਾ ਟਰੇਲਰ ਤੇ ਇਕ ਗੀਤ ਰਿਲੀਜ਼ ਹੋ ਚੁੱਕਾ ਹੈ, ਜਿਸ ਨੂੰ ਲੋਕਾਂ ਨੇ ਖੂਬ ਪਸੰਦ ਕੀਤਾ ਜਾ ਰਿਹਾ ਹੈ। ਫਿਲਮ ਦਾ ਅਗਲਾ ਗੀਤ ਅੱਜ ਯਾਨੀ 25 ਮਈ ਨੂੰ ਰਿਲੀਜ਼ ਹੋ ਜਾਵੇਗਾ। 'ਯਮਲਾ ਪਗਲਾ ਦੀਵਾਨਾ 3' 'ਚ ਧਰਮਿੰਦਰ, ਸੰਨੀ ਦਿਓਲ ਤੇ ਬੌਬੀ ਦਿਓਲ ਦੀ ਤਿਕੜੀ ਇਕ ਵਾਰ ਫੇਰ ਨਜ਼ਰ ਆਵੇਗੀ।
Punjabi Bollywood Tadka


Tags: Salman KhanRace 3Yamla Pagla Deewana Phir 3 Trailer AttachedDharmendra Sunny DeolBobby Deol

Edited By

Sunita

Sunita is News Editor at Jagbani.